ਲੋਕਾਂ ਦੇ ਅਧਿਕਾਰਾਂ ਲਈ ਗੰਭੀਰ ਖ਼ਤਰਾ !    ਕਸ਼ਮੀਰੀਆਂ ਲਈ ਪੰਜਾਬ ’ਚੋਂ ਉੱਠੀ ਆਵਾਜ਼ ਦਾ ਮਹੱਤਵ !    ਅੱਸੂ !    ਖ਼ੁਦਕੁਸ਼ੀ ਪੀੜਤ ਪਰਿਵਾਰ ਦੀ ਮਦਦ ਲਈ ਸਰਕਾਰ ਤੋਂ ਪਹਿਲਾਂ ਪੁੱਜੇ ਸਮਾਜ ਸੇਵੀ !    ਅਫ਼ਗਾਨਿਸਤਾਨ ਵਿਚ ਰਾਸ਼ਟਰਪਤੀ ਚੋਣਾਂ ਲਈ ਕਮਰਕੱਸੇ !    ਪਾਕਿ ਰਾਹਤ ਲਈ ਅਮਰੀਕਾ ਤੋਂ ਲੈ ਸਕਦੈ ਸਹਾਇਤਾ !    ਵਿਕਾਸ ਕਾਰਜਾਂ ’ਚ ਤੇਜ਼ੀ ਲਈ ਵਿਧਾਇਕਾਂ ਨਾਲ ਤਾਲਮੇਲ ਰੱਖਣ ਮੰਤਰੀ: ਕੈਪਟਨ !    ਸੌਮਿਆ ਸਰਕਾਰ ਬੰਗਲਾਦੇਸ਼ ਕ੍ਰਿਕਟ ਟੀਮ ’ਚੋਂ ਬਾਹਰ !    ਵਿਸ਼ਵ ਕੱਪ-2019 ਆਈਸੀਸੀ ਦਾ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਟੂਰਨਾਮੈਂਟ !    ਔਡ-ਈਵਨ ਯੋਜਨਾ ਖ਼ਿਲਾਫ਼ ਐਨਜੀਟੀ ’ਚ ਪਟੀਸ਼ਨ !    

ਬਰੈਡ ਪਿੱਟ ਫਿਲਮਾਂ ’ਚ ਆਪਣੇ ਭਵਿੱਖ ਬਾਰੇ ਗੰਭੀਰ

Posted On September - 6 - 2019

ਨਿਊਯਾਰਕ, 5 ਸਤੰਬਰ
ਹਾਲੀਵੁੱਡ ਅਭਿਨੇਤਾ ਬਰੈਡ ਪਿੱਟ ਨੇ ਸ਼ਰਾਬ ਵਿਰੁੱਧ ਖੁੱਲ੍ਹੀ ਜੰਗ ਦਾ ਐਲਾਨ ਕਰ ਦਿੱਤਾ ਹੈ। ਇਹ ਪਤਾ ਲੱਗਾ ਹੈ ਕਿ ਉਸ ਦੀ ਸ਼ਰਾਬ ਦੀ ਲੱਤ ਕਾਰਨ ਹੀ ਉਸ ਦਾ ਆਪਣੀ ਸਾਬਕਾ ਪਤਨੀ ਐਂਜਲੀਨਾ ਜੋਲੀ ਨਾਲੋਂ ਤੋੜ ਵਿਛੋੜਾ ਹੋਇਆ ਸੀ।
‘ਦਿ ਨਿਊਯਾਰਕ ਟਾਈਮਜ਼’ ਨੂੰ ਦਿੱਤੀ ਵਿਸ਼ੇਸ਼ ਇੰਟਰਵਿਊ ਵਿੱਚ ਇਸ 55 ਸਾਲ ਦੇ ਅਭਿਨੇਤਾ ਨੇ ਆਪਣੇ ਸੁਭਾਅ ਵਿੱਚ ਨਰਮੀ ਲਿਆਉਣ ਦੀ ਪਹਿਲਕਦਮੀ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਮੁੜ ਤੋਂ ਫਿਲਮਾਂ ਵਿੱਚ ਸਰਗਰਮ ਹੋਣ ਲਈ ਤਿਆਰ ਹੋਣ ਦਾ ਵਿਸ਼ੇਸ਼ ਜ਼ਿਕਰ ਕੀਤਾ ਹੈ। ਪਿੱਟ ਨੇ ਦੱਸਿਆ ਕਿ ਉਸ ਨੇ ‘ਅਲਕੋਹਲਿਕਸ ਅਨੋਨੀਮਸ’ ਰਾਹੀਂ ਉਨ੍ਹਾਂ ਲੋਕਾਂ ਦੀ ਸੰਗਤ ਮਾਣ ਕੇ ਸ਼ਰਾਬ ਤੋਂ ਕਿਨਾਰਾ ਕਰ ਲਿਆ ਹੈ, ਜੋ ਪਹਿਲਾਂ ਹੀ ਸ਼ਰਾਬ ਦਾ ਤਿਆਗ ਕਰ ਚੁੱਕੇ ਹਨ ਅਤੇ ਸ਼ਰਾਬ ਪੀਣ ਕਾਰਨ ਪੈਦਾ ਹੋਈਆਂ ਆਪਣੇ ਜੀਵਨ ਦੀਆਂ ਤਲਖ਼ ਹਕੀਕਤਾਂ ਨੂੰ ਸਾਂਝੀਆਂ ਕਰਦੇ ਹਨ। ਇਨ੍ਹਾਂ ਮੀਟਿੰਗਾਂ ਵਿੱਚ ਉਹ ਸ਼ਰਾਬ ਨਾਲ ਆਪਣੀ ਜਦੋਜਹਿਦ ਬਾਰੇ ਵੀ ਜ਼ਿਕਰ ਕਰਦੇ ਹਨ। ਪਿੱਟ ਨੇ ਕਿਹਾ ਕਿ ਜਿਸ ਇਮਾਨਦਾਰੀ ਨਾਲ ਉਹ ਲੋਕ ਇਕੱਠਿਆਂ ਬੈਠ ਕੇ ਆਪਣੇ ਦੁੱਖ ਦਰਦ ਵੰਡਾਉਂਦੇ ਹਨ, ਉਸ ਨੇ ਕਦੇ ਵੀ ਨਹੀਂ ਦੇਖਿਆ ਸੀ। ਇਹ ਅਜਿਹੀ ਥਾਂ ਹੈ ਜਿਸ ਹੇਠ ਜਿੱਥੇ ਤੁਸੀਂ ਇਮਾਨਦਾਰੀ ਨਾਲ ਆਪਣੇ ਬਾਰੇ ਅਨੁਮਾਨ ਲਾ ਸਕਦੇ ਹੋ। ਇੰਟਰਵਿਉੂ ਦੌਰਾਨ ਉਹ ਆਪਣੇ ਸੁਪਰ ਸਟਾਰ ਵਾਲੇ ਅਨੁਭਵਾਂ ਨੂੰ ਵੀ ਸਾਂਝੇ ਕਰਦਾ ਹੈ। ਪੀਟੀਆਈ


Comments Off on ਬਰੈਡ ਪਿੱਟ ਫਿਲਮਾਂ ’ਚ ਆਪਣੇ ਭਵਿੱਖ ਬਾਰੇ ਗੰਭੀਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.