ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਫੁੱਟਬਾਲ: ਭਾਰਤ ਨੇ ਕਤਰ ਨਾਲ ਕੀਤੀ ਗੋਲ ਰਹਿਤ ਬਰਾਬਰੀ

Posted On September - 11 - 2019

ਦੋਹਾ, 10 ਸਤੰਬਰ
ਭਾਰਤ ਨੇ ਅੱਜ ਇੱਥੇ ਫੀਫਾ ਵਿਸ਼ਵ ਕੱਪ ਕੁਆਲੀਫਾਈਰ (ਏਸ਼ੀਆ) ਮੁਕਾਬਲੇ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਏਸ਼ੀਆ ਚੈਂਪੀਅਨ ਕਤਰ ਨਾਲ ਗੋਲ ਰਹਿਤ ਬਰਾਬਰੀ ਕਰ ਲਈ ਹੈ ਅਤੇ ਭਾਰਤ ਲਈ ਇਹ ਪ੍ਰਾਪਤੀ ਜਿੱਤ ਤੋਂ ਘੱਟ ਨਹੀਂ ਹੈ। ਦੋਵਾਂ ਟੀਮਾਂ ਵਿਚਕਾਰ ਕਤਰ ਦੀ ਰਾਜਧਾਨੀ ਦੋਹਾ ਵਿੱਚ ਖੇਡਿਆ ਮੈਚ ਭਾਰਤ ਲਈ ਯਾਦਗਾਰੀ ਬਣ ਗਿਆ ਹੈ। ਅੱਜ ਦੇ ਮੈਚ ਵਿੱਚ ਬਰਾਬਰੀ ਲਈ ਟੀਮ ਦੇ ਗੋਲਕੀਪਰ ਗੁਰਪ੍ਰੀਤ ਸਿੰਘ ਸੰਧੂ ਦਾ ਅਹਿਮ ਯੋਗਦਾਨ ਰਿਹਾ ਹੈ, ਜਿਸ ਨੇ ਕਤਰ ਦੀ ਟੀਮ ਦੇ ਹਮਲਿਆਂ ਦੀ ਧਾਰ ਨੂੰ ਖੁੰਢੀ ਕਰ ਦਿੱਤਾ। ਇਸ ਤੋਂ ਇਲਾਵਾ ਰੱਖਿਆ ਪੰਕਤੀ ਦੇ ਖਿਡਾਰੀ ਸੰਜੇ ਝੀਗਨ ਦੀ ਖੇਡ ਦੀ ਵੀ ਪ੍ਰਸ਼ੰਸਾ ਕੀਤੀ ਗਈ। -ਪੀਟੀਆਈ


Comments Off on ਫੁੱਟਬਾਲ: ਭਾਰਤ ਨੇ ਕਤਰ ਨਾਲ ਕੀਤੀ ਗੋਲ ਰਹਿਤ ਬਰਾਬਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.