ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਫਿਲਮ ਵਿੱਚ ਇਕੱਠੇ ਕੰਮ ਕਰਨਗੇ ਪ੍ਰਿਯੰਕਾ ਚੋਪੜਾ ਤੇ ਰਾਜਕੁਮਾਰ ਰਾਓ

Posted On September - 5 - 2019

ਮੁੰਬਈ,4 ਸਤੰਬਰ
ਪ੍ਰਿਯੰਕਾ ਚੋਪੜਾ ਜੋਨਜ਼ ਅਤੇ ਰਾਜ ਕੁਮਾਰ ਰਾਓ ਅਰਵਿੰਦ ਅਡੀਗਾ ਦੇ ਨਾਵਲ‘ ਦਿ ਵਾਈਟ ਟਾਈਗਰ’ ਉੱਤੇ ਬਣਨ ਵਾਲੀ ਫਿਲਮ ਵਿੱਚ ਕੰਮ ਕਰਨਗੇ। ਨੈੱਟਫਲਿਕਸ ਨੇ ਮੈਨ ਬੁੱਕਰ ਪੁਰਸਕਾਰ ਜੇਤੂ ਲੇਖਕ ਦੇ ਨਾਵਲ ‘ਦਿ ਵਾਈਟ ਟਾਈਗਰ’ ਉੱਤੇ ਮੰਗਲਵਾਰ ਨੂੰ ਫਿਲਮ ਬਣਾਉਣ ਦਾ ਐਲਾਨ ਕੀਤਾ ਹੈ। ਨੈੱਟ ਫਲਿਕਸ ਮੁਕੁਲ ਦਿਓੜਾ ਨਾਲ ਮਿਲ ਕੇ ‘ਦਿ ਵਾਈਟ ਟਾਈਗਰ’ ਦੇ ਪ੍ਰਾਜੈਕਟ ਉੱਤੇ ਕਰ ਰਹੇ ਹਨ। ਪ੍ਰਿਅੰਕਾ ਚੋਪੜਾ ਜੋਨਜ਼ ਫਿਲਮ ਦੀ ਕਾਰਜਕਾਰੀ ਨਿਰਮਾਤਾ ਹੋਵੇਗੀ। ਇਸ ਫਿਲਮ ਨਾਲ ਅਦਰਸ਼ ਗੌਰਵ ਵੀ ਸ਼ੁਰੂਆਤ ਕਰ ਰਹੇ ਹਨ। ਫਿਲਮ ਦਾ ਨਿਰਦੇਸ਼ਨ ਰਮੀਨ ਬਹਿਰਾਨੀ ਦੇਣਗੇ। ਇਸ ਤੋਂ ਪਹਿਲਾਂ ਉਹ ‘ਫਾਰਨਹੀਟ 451’ ਅਤੇ ‘99 ਹੋਮਜ਼’ ਫਿਲਮਾਂ ਦਾ ਨਿਰਦੇਸ਼ਨ ਦੇ ਚੁੱਕੇ ਹਨ। ਬਿਹਰਾਨੀ ਨੇ ਹੀ ਫਿਲਮ ਦਾ ਸਕਰੀਨ ਪਲੇਅ ਲਿਖਿਆ ਹੈ। ਫਿਲਮ ਦਾ ਨਿਰਮਾਣ ਕਾਰਜ ਇਸ ਦੇ ਅਖ਼ੀਰ ਵਿੱਚ ਭਾਰਤ ਵਿੱਚ ਸ਼ੁਰੂ ਹੋ ਜਾਵੇਗਾ।


Comments Off on ਫਿਲਮ ਵਿੱਚ ਇਕੱਠੇ ਕੰਮ ਕਰਨਗੇ ਪ੍ਰਿਯੰਕਾ ਚੋਪੜਾ ਤੇ ਰਾਜਕੁਮਾਰ ਰਾਓ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.