‘ਤੇਰੇ ਇਸ਼ਕ ਦਾ ਗਿੱਧਾ ਪੈਂਦਾ...’: ਗੁਰਦਾਸ ਮਾਨ ਹਾਜ਼ਰ ਹੋ! !    ਨਾਰੀ ਦੇਹ ’ਤੇ ਲਾਏ ਗਏ ਜ਼ਾਬਤੇ !    ਆਪਣਾ ਕਮਰਾ !    ਪਰਾਸ਼ਰ ਝੀਲ ਦੀ ਯਾਤਰਾ !    ਉਸ ਬੋਹੜ ਨੇ ਪੁੱਛਿਆ ਸੀ !    ਅਣਿਆਈ ਮੌਤ !    ਮਿੰਨੀ ਕਹਾਣੀਆਂ !    ਬੱਚਿਓ! ਤੁਸੀਂ ਸਰੀ ਨਹੀਂ ਜਾਣਾ !    ਸੋਚਣ ਲਈ ਮਜਬੂਰ ਕਰਦੀ ਕਵਿਤਾ !    ਜ਼ੁਲਮ ਅਤੇ ਸ਼ੋਸ਼ਣ ਖ਼ਿਲਾਫ਼ ਸੰਘਰਸ਼ !    

ਫਿਨਲੈਂਡ: ਜੈਸ਼ੰਕਰ ਵਲੋਂ ਅਤਿਵਾਦ ਤੇ ਖੇਤਰੀ ਮੁੱਦਿਆਂ ’ਤੇ ਚਰਚਾ

Posted On September - 22 - 2019

ਹੇਲਸਿੰਕੀ ਸਥਿਤ ਰਾਸ਼ਟਰਪਤੀ ਭਵਨ ਵਿੱਚ ਫਿਨਲੈਂਡ ਦੇ ਰਾਸ਼ਟਰਪਤੀ ਸਾਓਲੀ ਨਿਨਸਤੋ ਭਾਰਤ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਸੁਬਰਾਮਨੀਅਮ ਜੈਸ਼ੰਕਰ ਰਮੇਸ਼ ਦਾ ਸਵਾਗਤ ਕਰਦੇ ਹੋਏ। -ਫੋਟੋ: ਏਪੀ

ਹੇਲਸਿੰਕੀ, 21 ਸਤੰਬਰ
ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਐੱਸ. ਜੈਸ਼ੰਕਰ ਵਲੋਂ ਫਿਨਲੈਂਡ ਦੇ ਸਿਖਰਲੇ ਆਗੂਆਂ ਨਾਲ ਸਰਹੱਦੋਂ ਪਾਰ ਦੇ ਅਤਿਵਾਦ ਦੇ ਮੱਦੇ ’ਤੇ ਲੰਬੀ ਚਰਚਾ ਕੀਤੀ ਗਈ। ਦੱਸਣਯੋਗ ਹੈ ਕਿ ਭਾਰਤ ਵਲੋਂ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੰਦੀ ਧਾਰਾ 370 ਹਟਾਏ ਜਾਣ ਮਗਰੋਂ ਪਾਕਿਸਤਾਨ ਵਲੋਂ ਕਸ਼ਮੀਰ ਮੁੱਦੇ ਨੂੰ ਕੌਮਾਂਤਰੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਤਿੰਨ ਰੋਜ਼ਾ ਦੌਰੇ ’ਤੇ ਫਿਨਲੈਂਡ ਪੁੱਜੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਅੰਤੀ ਰਿਨੇ ਅਤੇ ਆਪਣੇ ਹਮਰੁਤਬਾ ਪੇਕਾ ਹਾਵਿਸਤੋ ਨਾਲ ਦੁਵੱਲੇ ਸਬੰਧਾਂ ਬਾਰੇ ਗੱਲਬਾਤ ਕੀਤੀ। ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ ਕਿ ਉਨ੍ਹਾਂ ਨੇ ਹਾਵਿਸਤੋ ਨਾਲ ਅਤਿਵਾਦ ਦੇ ਮੁੱਦੇ ’ਤੇ ‘ਲੰਬੀ ਚਰਚਾ’ ਕੀਤੀ। ਦੋਵੇਂ ਆਗੂਆਂ ਨੇ ਦੁਵੱਲੇ ਸਬੰਧਾਂ ਦੀ ਸਮੀਖਿਆ ਕੀਤੀ, ਜਿਸ ਦੌਰਾਨ ਗ੍ਰੀਨ ਟੈਕਨਾਲੋਜੀ ’ਤੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਗਿਆ। ਦੋਵਾਂ ਆਗੂਆਂ ਨੇ ਖੇਤਰੀ ਮੁੱਦਿਆਂ ’ਤੇ ਵੀ ਗੱਲਬਾਤ ਕੀਤੀ। ਦੱਸਣਯੋਗ ਹੈ ਕਿ ਮੰਗਲਵਾਰ ਨੂੰ ਪੂਰੇ ਯੂਰਪੀ ਸੰਸਦ, ਜਿਸ ਦਾ ਹਿੱਸਾ ਫਿਨਲੈਂਡ ਵੀ ਹੈ, ਦੀ ਕਸ਼ਮੀਰ ਮੁੱਦੇ ’ਤੇ ਵਿਸ਼ੇਸ਼ ਬਹਿਸ ਦੌਰਾਨ ਪਾਕਿਸਤਾਨ ’ਤੇ ਦਹਿਸ਼ਤਗਰਦਾਂ ਨੂੰ ਪਨਾਹ ਦਿੱਤੇ ਜਾਣ ਦੇ ਦੋਸ਼ ਲਾਏ ਗਏ ਸਨ ਜਦਕਿ ਭਾਰਤ ਨੂੰ ‘ਦੁਨੀਆਂ ਦਾ ਸਭ ਤੋਂ ਮਹਾਨ ਲੋਕਤੰਤਰ’ ਕਰਾਰ ਦਿੰਦਿਆਂ ਕਿਹਾ ਗਿਆ ਸੀ ਕਿ ਭਾਰਤ ’ਤੇ ਹਮਲਾ ਕਰਨ ਵਾਲੇ ਦਹਿਸ਼ਤਗਰਦ ਚੰਦ ਤੋਂ ਨਹੀਂ ਉੱਤਰੇ ਸਨ।
ਇਸ ਮੁਲਾਕਾਤ ਤੋਂ ਬਾਅਦ ਜੈਸ਼ੰਕਰ ਵਲੋਂ ਫਿਨਲੈਂਡ ਦੀ ਕੌਮਾਂਤਰੀ ਮਾਮਲਿਆਂ ਬਾਰੇ ਸੰਸਥਾ ਵਿੱਚ ‘ਭਾਰਤ ਅਤੇ ਵਿਸ਼ਵ: ਭਾਰਤੀ ਵਿਦੇਸ਼ ਨੀਤੀ ਦੀਆਂ ਤਰਜੀਹਾਂ’ ਵਿਸ਼ੇ ’ਤੇ ਭਾਸ਼ਣ ਦਿੱਤਾ ਗਿਆ। ਇਸ ਮੌਕੇ ਜੈਸ਼ੰਕਰ ਨੇ ਕਿਹਾ ਕਿ ਭਾਰਤ ਵਲੋਂ ਜੰਮੂ ਕਸ਼ਮੀਰ ’ਚੋਂ ਧਾਰਾ 370 ਹਟਾਏ ਜਾਣ ਦਾ ਫ਼ੈਸਲਾ ‘ਕੌਮੀ ਸੁਰੱਖਿਆ’ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ‘ਆਲਮੀ ਅਤਿਵਾਦ ਦਾ ਧੁਰਾ’ ਸਾਡੇ ਮੁਲਕ ਦੇ ਐਨ ‘ਗੁਆਂਢ’ ਵਿੱਚ ਹੈ। ਜੈਸ਼ੰਕਰ ਨੇ ਪਾਕਿਸਤਾਨ ਵੱਲ ਸਿੱਧਾ ਇਸ਼ਾਰਾ ਕਰਦਿਆਂ ਕਿਹਾ, ‘‘ਭਾਰਤ ਦਾ ਗੁਆਂਢੀ ਚੰਗਾ ਨਹੀਂ ਹੈ, ਇਸ ਕਰਕੇ ਮੁਲਕ ਅੱਗੇ ਕੌਮੀ ਸੁਰੱਖਿਆ ਦੀਆਂ ਚੁਣੌਤੀਆਂ ਬਹੁਤ ਜ਼ਿਆਦਾ ਹਨ। ਇਨ੍ਹਾਂ ਸਾਰੀਆਂ ਵਿਚੋਂ ਸਭ ਤੋਂ ਵੱਧ ਖ਼ਤਰਨਾਕ ਸਰਹੱਦੋਂ ਪਾਰ ਦਾ ਅਤਿਵਾਦ ਹੈ, ਜਿਸ ਦਾ ਅਸੀਂ ਕਈ ਦਹਾਕਿਆਂ ਤੋਂ ਸਾਹਮਣਾ ਕਰ ਰਹੇ ਹਾਂ।’’
-ਪੀਟੀਆਈ


Comments Off on ਫਿਨਲੈਂਡ: ਜੈਸ਼ੰਕਰ ਵਲੋਂ ਅਤਿਵਾਦ ਤੇ ਖੇਤਰੀ ਮੁੱਦਿਆਂ ’ਤੇ ਚਰਚਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.