ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਫ਼ੌਜ ’ਚ ਭਰਤੀ ਹੋਣ ਪਹੁੰਚੀਆਂ ਜੰਮੂ-ਕਸ਼ਮੀਰ ਦੀਆਂ ਮੁਟਿਆਰਾਂ

Posted On September - 11 - 2019

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 10 ਸਤੰਬਰ
ਭਾਰਤੀ ਫੌਜ ਵੱਲੋਂ ਪਹਿਲੀ ਵਾਰ ਸੋਲਜਰ ਜਨਰਲ ਡਿਊਟੀ (ਮਿਲਟਰੀ ਪੁਲੀਸ) ਲਈ ਮਹਿਲਾਵਾਂ ਭਰਤੀ ਕਰਨ ਲਈ ਅੰਬਾਲਾ ਛਾਉਣੀ ਦੇ ਖੜਗਾ ਸਟੇਡੀਅਮ ਵਿਚ ਹੋ ਰਹੀ ਉੱਤਰੀ ਭਾਰਤ ਦੀ ਭਰਤੀ ਰੈਲੀ ਵਿਚ ਅੱਜ ਤੀਜੇ ਦਿਨ ਵੀ ਸੈਂਕੜੇ ਮੁਟਿਆਰਾਂ ਪਹੁੰਚੀਆਂ। ਹੋਰ ਉਤਰੀ ਸੂਬਿਆਂ ਦੇ ਨਾਲ ਜੰਮੂ-ਕਸ਼ਮੀਰ ਦੀਆਂ ਮੁਟਿਆਰਾਂ ਵੀ ਇਸ ਭਰਤੀ ਰੈਲੀ ਲਈ ਆਈਆਂ ਹਨ। ਇਨ੍ਹਾਂ ਮੁਟਿਆਰਾਂ ਨੇ ਸਰਕਾਰ ਵੱਲੋਂ ਉਨ੍ਹਾਂ ਦੀ ਰਿਆਸਤ ਵਿਚੋਂ ਧਾਰਾ 370 ਅਤੇ 35ਏ ਹਟਾਉਣ ਦਾ ਸਵਾਗਤ ਕੀਤਾ ਹੈ। ਲੜਕੀਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਧਾਰਾ 370 ਅਤੇ 35ਏ ਹਟਾਏ ਜਾਣ ਤੋਂ ਬਾਅਦ ਉਨ੍ਹਾਂ ਦੇ ਖੇਤਰ ਦੇ ਕਈ ਸਾਲਾਂ ਤੋਂ ਅਟਕੇ ਹੋਏ ਵਿਕਾਸ ਦੇ ਕੰਮ ਰਫ਼ਤਾਰ ਫੜਨਗੇ ਅਤੇ ਰੁਜ਼ਗਾਰ ਦੇ ਵੀ ਨਵੇਂ ਮੌਕੇ ਮਿਲਣਗੇ। ਲੜਕੀਆਂ ਨੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਸੀ ਕਿ ਇਕ ਦਿਨ ਉਹ ਫੌਜ ਦੀ ਵਰਦੀ ਪਾ ਕੇ ਪੁਰਸ਼ਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਦੇਸ਼ ਦੀ ਸੇਵਾ ਕਰਨਗੀਆਂ ਅਤੇ ਅੱਜ ਉਸ ਰਾਹ ਵੱਲ ਉਨ੍ਹਾਂ ਦਾ ਪਹਿਲਾ ਕਦਮ ਹੈ। ਉਹ ਆਪਣੇ ਆਪ ਵਿਚ ਮਾਣ ਮਹਿਸੂਸ ਕਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ਇਸ ਰੈਲੀ ਲਈ ਫੌਜ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।

 


Comments Off on ਫ਼ੌਜ ’ਚ ਭਰਤੀ ਹੋਣ ਪਹੁੰਚੀਆਂ ਜੰਮੂ-ਕਸ਼ਮੀਰ ਦੀਆਂ ਮੁਟਿਆਰਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.