ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    ਵੋਟਰ ਸੂਚੀ ’ਚ ਨਾਮ ਹੋਣ ਵਾਲਾ ਵਿਅਕਤੀ ਹੀ ਪਾ ਸਕੇਗਾ ਵੋਟ !    

ਫ਼ੌਜੀ ਸਾਜ਼ੋ-ਸਾਮਾਨ ਦੀ ਖ਼ਰੀਦ ਬਾਰੇ ਕਮੇਟੀ ਮਾਰਚ ਤੱਕ ਨਵੇਂ ਨੇਮ ਪੇਸ਼ ਕਰੇਗੀ

Posted On September - 6 - 2019

ਨਵੀਂ ਦਿੱਲੀ, 5 ਸਤੰਬਰ
ਫ਼ੌਜੀ ਸਾਜ਼ੋ ਸਾਮਾਨ ਦੀ ਖ਼ਰੀਦ ਸਬੰਧੀ ਮੌਜੂਦਾ ਨੀਤੀਗਤ ਢਾਂਚੇ ਦੀ ਸਮੀਖਿਆ ਲਈ ਸਰਕਾਰ ਵੱਲੋਂ ਬਣਾਈ ਗਈ ਉੱਚ ਪੱਧਰੀ ਕਮੇਟੀ ਅਗਲੇ ਸਾਲ ਮਾਰਚ ਤਕ ਨਵੇਂ ਨੇਮ ਪੇਸ਼ ਕਰੇਗੀ। ਰੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕਮੇਟੀ ਦਾ ਗਠਨ ਬਿਨਾਂ ਰੋਕ ਦੇ ਖ਼ਰੀਦ ਅਤੇ ਸੰਪਤੀਆਂ ਦੇ ਰੱਖ ਰਖਾਅ ਨੂੰ ਯਕੀਨੀ ਬਣਾਉਣ ਲਈ ਕੀਤਾ ਗਿਆ ਸੀ।
ਰੱਖਿਆ ਮੰਤਰਾਲੇ ’ਚ ਡਾਇਰੈਕਟਰ ਜਨਰਲ (ਖ਼ਰੀਦ) ਅਪੂਰਵਾ ਚੰਦਰਾ ਨੇ ਇਥੇ ਕੌਮਾਂਤਰੀ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰੱਖਿਆ ਖ਼ਰੀਦ ਪ੍ਰਕਿਰਿਆ (ਡੀਪੀਪੀ) ਦੀ ਆਖਰੀ ਸਮੀਖਿਆ 2016 ’ਚ ਕੀਤੀ ਗਈ ਸੀ ਅਤੇ ਰੱਖਿਆ ਖ਼ਰੀਦ ਨੇਮਾਵਲੀ ਨੂੰ 2009 ਤੋਂ ਅਪਡੇਟ ਨਹੀਂ ਕੀਤਾ ਗਿਆ ਹੈ। ਕਮੇਟੀ ਦੇ ਮੁਖੀ ਚੰਦਰਾ ਨੇ ਕਿਹਾ ਕਿ ਰੱਖਿਆ ਮੰਤਰੀ ਦੇ ਨਿਰਦੇਸ਼ਾਂ ’ਤੇ ਉਹ ਮਾਰਚ 2020 ਤਕ ਨਵੇਂ ਨੇਮ ਪੇਸ਼ ਕਰਨ ਵਾਲੇ ਹਨ। ਉਨ੍ਹਾਂ ਕਿਹਾ ਕਿ ਕੰਮ ਆਰੰਭ ਹੋ ਗਿਆ ਹੈ ਅਤੇ ਪ੍ਰਕਿਰਿਆ ਨੂੰ ਠੀਕ ਕਰਨ ਲਈ ਸਬ ਕਮੇਟੀਆਂ ਬਣਾਈਆਂ ਗਈਆਂ ਹਨ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਿੱਛੇ ਜਿਹੇ ਇਸ ਉੱਚ ਪੱਧਰੀ ਕਮੇਟੀ ਦੇ ਗਠਨ ਨੂੰ ਪ੍ਰਵਾਨਗੀ ਦਿੱਤੀ ਸੀ। ਚੰਦਰਾ ਨੇ ਕਿਹਾ ਕਿ ਡੀਪੀਪੀ ’ਚ ਇਕ ਚੈਪਟਰ ਜਹਾਜ਼ ਨਿਰਮਾਣ ਬਾਰੇ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ। ਇਕ ਸਬ ਕਮੇਟੀ ਹਵਾਈ ਪਲੇਟਫਾਰਮਾਂ ’ਤੇ ਵਧੇਰੇ ਸਪੱਸ਼ਟਤਾ ਦੇ ਤਰੀਕਿਆਂ ਬਾਰੇ ਸਿਫ਼ਾਰਿਸ਼ ਕਰੇਗੀ। ਇਕ ਹੋਰ ਸਬ ਕਮੇਟੀ ਪ੍ਰੀਖਣਾਂ ’ਤੇ ਵੀ ਵਿਚਾਰ ਕਰੇਗੀ। ਸਰਕਾਰ ਆਖਦੀ ਰਹੀ ਹੈ ਕਿ ਫ਼ੌਜ ਦਾ ਆਧੁਨਿਕੀਕਰਨ ਉਸ ਲਈ ਪ੍ਰਾਥਮਿਕਤਾ ਦਾ ਖੇਤਰ ਹੈ। ਉਂਜ ਖ਼ਰੀਦ ਪ੍ਰਕਿਰਿਆ ’ਚ ਦੇਰੀ ਕਾਰਨ ਇਹ ਅਮਲ ਅੱਗੇ ਨਹੀਂ ਵੱਧ ਰਿਹਾ।
-ਪੀਟੀਆਈ


Comments Off on ਫ਼ੌਜੀ ਸਾਜ਼ੋ-ਸਾਮਾਨ ਦੀ ਖ਼ਰੀਦ ਬਾਰੇ ਕਮੇਟੀ ਮਾਰਚ ਤੱਕ ਨਵੇਂ ਨੇਮ ਪੇਸ਼ ਕਰੇਗੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.