ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਫਰਾਂਸ ਦੇ ਪੰਜ ਸ਼ਹਿਰਾਂ ਨੇ ਕੀਟਨਾਸ਼ਕਾਂ ’ਤੇ ਪਾਬੰਦੀ ਲਗਾਈ

Posted On September - 13 - 2019

ਪੈਰਿਸ, 12 ਸਤੰਬਰ
ਪੈਰਿਸ ਅਤੇ ਫਰਾਂਸ ਦੇ ਚਾਰ ਹੋਰ ਸ਼ਹਿਰਾਂ ਨੇ ਰਸਾਇਣ ਵਿਰੋਧੀ ਅੰਦੋਲਨ ਤਹਿਤ ਅੱਜ ਆਪਣੀਆਂ ਹੱਦਾਂ ਅੰਦਰ ਕੀਟਨਸ਼ਕਾਂ ਦੀ ਵਰਤੋਂ ’ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਅੰਦੋਲਨ ਪਿੰਡਾਂ ’ਚ ਸ਼ੁਰੂ ਹੋਇਆ ਸੀ ਅਤੇ ਹੁਣ ਰਫ਼ਤਾਰ ਫੜ ਰਿਹਾ ਹੈ। ਪੈਰਿਸ ਦੇ ਨਾਲ ਉੱਤਰੀ ਸ਼ਹਿਰ ਲਿਲੀ, ਪੱਛਮ ’ਚ ਸਥਿਤ ਸ਼ਹਿਰ ਨੈਨਟਿਸ, ਦੱਖਣ-ਪੂਰਬੀ ਸ਼ਹਿਰ ਗ੍ਰੇਨੋਬਲ ਅਤੇ ਕੇਂਦਰੀ ਸ਼ਹਿਰ ਕਲੈਰਮੌਂਟ-ਫੇਰਾਂਡ ਨੇ ਜੈਵਿਨ ਵੰਨ-ਸੁਵੰਨਤਾ ਅਤੇ ਲੋਕਾਂ ਦੀ ਸਿਹਤ ਦਾ ਹਵਾਲਾ ਦਿੰਦਿਆਂ ਇਹ ਪਾਬੰਦੀ ਲਾਗੂ ਕਰ ਦਿੱਤੀ ਹੈ। ਸ਼ਹਿਰੀ ਇਲਾਕਿਆਂ ਵਿੱਚ ਪਹਿਲਾਂ ਹੀ ਪਾਰਕਾਂ ਤੇ ਹੋਰਨਾਂ ਹਰਿਆਲੀ ਵਾਲੀਆਂ ਥਾਵਾਂ ’ਤੇ ਰਸਾਇਣਾਂ ਦੇ ਛਿੜਕਾਅ ’ਤੇ ਪਾਬੰਦੀ ਹੈ। ਜਨਵਰੀ ਮਹੀਨੇ ਤੋਂ ਘਰਾਂ ਵਿਚਲੀਆਂ ਬਗੀਚੀਆਂ ਵਿੱਚ ਵੀ ਕੀਟਨਾਸ਼ਕਾਂ ਦੇ ਛਿੜਕਾਅ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਉਨ੍ਹਾਂ ਨੂੰ ਸਿਰਫ਼ ਕੁਦਰਤੀ ਤੌਰ ’ਤੇ ਤਿਆਰ ਕੀਤੇ ਕੀਟਨਾਸ਼ਕਾਂ ਦੀ ਵਰਤੋਂ ਦੀ ਇਜਾਜ਼ਤ ਦਿੱਤੀ ਗਈ ਹੈ। -ਪੀਟੀਆਈ

 


Comments Off on ਫਰਾਂਸ ਦੇ ਪੰਜ ਸ਼ਹਿਰਾਂ ਨੇ ਕੀਟਨਾਸ਼ਕਾਂ ’ਤੇ ਪਾਬੰਦੀ ਲਗਾਈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.