ਸਰਕਾਰੇ ਤੇਰੇ ਕੰਮ ਅਵੱਲੇ, ਮਾਸੂਮ ਵਿਚਾਰੇ ਠੰਢ ਨੇ ਝੰਬੇ !    ਸਿਆਲ ਵਿੱਚ ਸਾਹ ਪ੍ਰਣਾਲੀ ਦੀਆਂ ਸਮੱਸਿਆਵਾਂ !    ਅਧਿਆਪਕਾਂ ਦੀ ਰੈਸ਼ਨੇਲਾਈਜ਼ੇਸ਼ਨ ਕਰਨ ਦਾ ਪੈਮਾਨਾ ਕਿਹੜਾ ਹੋਵੇ !    ਨਾਮੁਰਾਦ ਰੋਗ ਖ਼ਿਲਾਫ਼ ਪਲਸ ਪੋਲੀਓ ਮੁਹਿੰਮ !    ਅਹਿਮਦਾਬਾਦ-ਮੁੰਬਈ ਤੇਜਸ ਐਕਸਪ੍ਰੈਸ ਅੱਜ ਹੋਵੇਗੀ ਸ਼ੁਰੂ !    ਮਿਖਾਈਲ ਮਿਸ਼ੁਸਤਿਨ ਹੋਣਗੇ ਰੂਸ ਦੇ ਨਵੇਂ ਪ੍ਰਧਾਨ ਮੰਤਰੀ !    ਮਿਡ-ਡੇਅ ਮੀਲ ਵਰਕਰਾਂ ਵੱਲੋਂ ਵਿੱਤ ਮੰਤਰੀ ਦੇ ਹਲਕੇ ਰੈਲੀ 19 ਨੂੰ !    32 ਲੱਖ ਤੋਂ ਵੱਧ ਦਾ ਘਪਲਾ ਕਰਨ ਵਾਲੇ ਸੁਸਾਇਟੀ ਸਕੱਤਰ ਵਿਰੁੱਧ ਸਾਲ ਬਾਅਦ ਕੇਸ ਦਰਜ !    ਪੰਜਾਬ ਸਰਕਾਰ ਵੱਲੋਂ 370 ਕਰੋੜ ਰੁਪਏ ਜਾਰੀ !    ਛੁੱਟੀ ਦੇ ਫਰਜ਼ੀ ਪੱਤਰ ਨੇ ਭੰਬਲਭੂਸੇ ’ਚ ਪਾਏ ਲੋਕ !    

ਪੰਜ ਪਿੰਡਾਂ ਲਈ ਸੌਰ ਊਰਜਾ ਜਲ ਸਪਲਾਈ ਸਕੀਮ ਸ਼ੁਰੂ

Posted On September - 11 - 2019

ਪਿੰਡ ਜਗਰਾਵਾਂ ਵਿਚ ਸੌਰ ਊਰਜਾ ਨਾਲ ਸੰਚਾਲਿਤ ਜਲ ਸਪਲਾਈ ਸਕੀਮ ਦਾ ਉਦਘਟਨ ਕਰਦੇ ਹੋਏ ਸ੍ਰੀਨਿਵਾਸਾ ਰਾਓ ਪੋਡੀਪੀਰੈਡੀ।

ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 10 ਸਤੰਬਰ
ਬਲਾਕ ਆਦਮਪੁਰ ਦੇ ਪੰਜ ਪਿੰਡਾਂ ਵਿਚ ਸੌਰ ਉੂਰਜਾ ਨਾਲ ਸੰਚਾਲਿਤ ਜਲ ਸਪਲਾਈ ਸਕੀਮ ਦਾ ਉਦਘਟਨ ਸ੍ਰੀਨਿਵਾਸ ਰਾਓ ਪੋਡੀਪੀਰੈਡੀ ਟੀਮ ਟਾਸਕ ਲੀਡਰ (ਵਿਸ਼ਵ ਬੈਂਕ) ਵਲੋਂ ਕੀਤਾ ਗਿਆ। ਪਿੰਡ ਜਗਰਾਵਾਂ, ਮੁਰਾਦਪੁਰ, ਤਲਵਾੜਾ, ਗੋਇਲਪਿੰਡ ਤੇ ਜਗਨਪੁਰ ਵਿਚ 150 ਫੁੱਟ ਡੂੰਘਾ ਟਿਊਬਵੈੱਲ, 25 ਹਜ਼ਾਰ ਲੀਟਰ ਦੀ ਸਮੱਰਥਾ ਵਾਲੀ ਟੈਂਕੀ, ਹਰ ਘਰ ਨੂੰ ਪਾਈਪਲਾਈਨ, ਪਾਣੀ ਦਾ ਕੁਨੈਕਸ਼ਨ ਅਤੇ ਆਨ ਗਰਿਡ ਸਿਸਟਮ ਲਗਾਇਆ ਗਿਆ ਹੈ। ਇਸ ਤਹਿਤ ਸੋਲਰ ਪਲਾਟ ਵਲੋਂ ਸੂਰਜ ਦੀਆਂ ਕਿਰਨਾਂ ਤੋਂ ਬਿਜਲੀ ਦਾ ਉਤਪਾਦ ਕਰ ਕੇ ਇਹ ਬਿਜਲੀ ਪੀਐਸਪੀਸੀਐਲ ਮਹਿਕਮੇ ਨੂੰ ਗਰਿਡ ’ਤੇ ਭੇਜੀ ਜਾਵੇਗੀ ਤਾਂ ਜੋ ਜਲ ਸਪਲਾਈ ਵਾਲੀ ਸਕੀਮਾਂ ਵਿਚ ਬਿਜਲੀ ਦੇ ਬਿਲਾਂ ਦੀ ਕਟੌਤੀ ਹੋ ਸਕੇ। ਇਹ ਸਕੀਮ ਵਿਸ਼ਵ ਬੈਂਕ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਹੈ। ਇਸ ਸਕੀਮ ਦਾ ਲਾਭ 243 ਘਰਾਂ ਅਤੇ 1635 ਦੀ ਅਬਾਦੀ ਨੂੰ ਹੋਵੇਗਾ। ਸ਼ੁਰੂ ਵਿਚ ਪਾਣੀ 10 ਘੰਟੇ ਦਿੱਤਾ ਜਾਵੇਗਾ ਤੇ ਬਾਅਦ ਵਿਚ 24 ਘੰਟੇ ਸ਼ੁਰੂ ਕਰ ਦਿੱਤਾ ਜਾਵੇਗਾ ਤਾਂ ਜੋ ਪਿੰਡ ਵਾਸੀਆਂ ਪੀਣ ਵਾਲਾ ਪਾਣੀ ਹਰ ਸਮੇਂ ਮਿਲ ਸਕੇ। ਇਸ ਮੌਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਮਿਤ ਤਲਵਾੜ, ਮੁੱਖ ਇੰਜਨੀਅਰ ਉੱਤਰ ਪੰਜਾਬ ਐਸ.ਕੇ. ਜੈਨ, ਕੁਲਦੀਪ ਸਿੰਘ ਸੈਨੀ, ਸੁਖਦੀਪ ਸਿੰਘ ਧਾਲੀਵਾਲ, ਬਲਦੇਵ ਰਾਜ, ਗਗਨਦੀਪ ਸਿੰਘ ਵਾਲੀਆ ਤੇ ਹੋਰ ਹਾਜ਼ਰ ਸਨ।


Comments Off on ਪੰਜ ਪਿੰਡਾਂ ਲਈ ਸੌਰ ਊਰਜਾ ਜਲ ਸਪਲਾਈ ਸਕੀਮ ਸ਼ੁਰੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.