ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

‘ਪੰਜਾਬ ਨਾਟਯ ਮਹਾਂਉਤਸਵ ‘ਤਰੇੜਾਂ’ ਨਾਟਕ ਦੀ ਪੇਸ਼ਕਾਰੀ ਨਾਲ ਸਮਾਪਤ

Posted On September - 17 - 2019

ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 16 ਸਤੰਬਰ

ਖੇਡੇ ਗਏ ਨਾਟਕ ਦਾ ਇੱਕ ਦ੍ਰਿਸ਼। -ਫੋਟੋ: ਭਿੰਡਰ

ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਵੱਲੋਂ ਸੱਭਿਆਚਾਰਕ ਮੰਤਰਾਲਾ, ਭਾਰਤ ਸਰਕਾਰ ਦੇ ਸਹਿਯੋਗ ਨਾਲ ‘ਪੰਜਾਬ ਨਾਟਯ ਮਹਾਂਉਤਸਵ ਸਥਾਨਕ ਕਾਲੀਦਾਸਾ ਆਡੀਟੋਰੀਅਮ ਵਿਰਸਾ ਵਿਹਾਰ ਕੇਂਦਰ ਵਿੱਚ ਰਵਾਇਤੀ ਨਾਟ ਉਤਸ਼ਾਹ ਨਾਲ ਕਰਵਾਇਆ ਗਿਆ, ਅੱਜ ਦੇਰ ਸ਼ਾਮੀ ਸਮਾਪਤ ਹੋ ਗਿਆ। ਉਤਸਵ ਦੇ ਅਖੀਰਲੇ ਦਿਨ ‘ਤਰੇੜਾਂ’ ਨਾਟਕ ਦਾ ਮੰਚਨ ਮੁਹੰਮਦ ਰਫੀ ਚੈਰੀਟੇਬਲ ਟਰੱਸਟ ਕੋਟਲਾ ਸੁਲਤਾਨ ਸਿੰਘ, ਅੰਮ੍ਰਿਤਸਰ ਵੱਲੋਂ ਕੀਤਾ ਗਿਆ। ਇਹ ਨਾਟਕ ਸ੍ਰੀ ਅਜ਼ਮੇਰ ਔਲਖ ਦੁਆਰਾ ਲਿਖਿਆ ਅਤੇ ਯੁਧਵੀਰ ਚੀਮਾ ਦੁਆਰਾ ਨਿਰਦੇਸ਼ਿਤ ਕਿਤਾ ਗਿਆ।
ਇਹ ਨਾਟਕ ਇੱਕ ਮਧਮ ਵਰਗ ਕਿਸਾਨ ਦੇ ਪਰਿਵਾਰ ਦੀ ਕਹਾਣੀ ਹੈ । ਨਾਟਕ ਦਾ ਮੁਖ ਕਿਰਦਾਰ ਜਸਦੇਵ ਸਿੰਘ ਜੋ ਕੇ ਇਕ ਸ਼ਹਿਰ ਵਿੱਚ ਰਹਿੰਦਾ ਹੈ ਤੇ ਫ਼ੂਡ ਇੰਸਪੈਕਟਰ ਵਜੋਂ ਤਾਇਨਾਤ ਹੈ। ਉਹ ਇਕ ਇਮਾਨਦਾਰ ਆਦਮੀ ਹੈ ਉਸਦੀ ਘਰ ਵਾਲੀ ਅਧਿਆਪਕ ਤੇ ਦੋ ਬਚੇ ਹਨ। ਉਹ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਲਈ ਆਪਣੀਆ ਸਾਰੀਆਂ ਖਵਾਹਿਸ਼ਾਂ ਨੂੰ ਮਾਰ ਲੈਂਦਾ ਹੈ। ਉਹ ਆਪਣੇ ਪਿੰਡ ਦੀ ਜ਼ਮੀਨ ਆਪਣੇ ਪਿਤਾ ਤੇ ਆਪਣੇ ਭਰਾਵਾਂ ਨੂੰ ਬਹੁਤ ਪਿਆਰ ਕਰਦਾ ਹੈ। ਨਾਟਕ ਆਮ ਆਦਮੀ ਦੇ ਜ਼ਿੰਦਗੀ ਵਿੱਚ ਆਉਣ ਵਾਲੀਆਂ ਔਕੜਾਂ ਨੂੰ ਦਰਸਾਉਂਦਾ ਹੈ। ਜਸਦੇਵ ਦਾ ਪਿਤਾ ਕੇਹਰ ਸਿੰਘ ਆਪਣੀ ਜ਼ਮੀਨ ਨੂੰ ਵੇਚਣ ਨੂੰ ਰਾਜੀ ਨਹੀ ਹੁੰਦਾ ਇਸ ਤਰਾ ਨਾਟਕ ਰਿਸ਼ਤੇ ਦੇ ਕਮਜ਼ੋਰ ਤਣਾਅ ਦੇ ਦੁਖਾਂਤ ਨੂੰ ਪੇਸ਼ ਕਰਦਾ ਹੈ। ਨਾਟਕ ‘ਚ ਕਲਾਕਾਰ ਵਜੋਂ ਹਰਦੀਪ ਗਿੱਲ, ਡੌਲੀ ਸੱਦਾਲ, ਰਾਜਬੀਰ ਕੌਰ , ਰਾਕੇਸ਼ ਸ਼ਰਮਾ, ਮਨਸਿਰਤ ਤੇ ਹਰਕਬੀਰ ਨੇ ਢੁੱਕਵੇਂ ਤਰੀਕੇ ਨਾਲ ਕੀਤੀ ਪਾਤਰ ਉਸਾਰੀ ਦਰਸ਼ਕਾਂ ਨੂੰ ਖੂਬ ਪਸੰਦ ਆਈ। ਇਸ ਮੌਕੇ ਨਾਟਕ ਜਗਤ ਦੀਆਂ ਮਸ਼ਹੂਰ ਸ਼ਖਸੀਅਤਾਂ ਮੌਜੂਦ ਸਨ।

 


Comments Off on ‘ਪੰਜਾਬ ਨਾਟਯ ਮਹਾਂਉਤਸਵ ‘ਤਰੇੜਾਂ’ ਨਾਟਕ ਦੀ ਪੇਸ਼ਕਾਰੀ ਨਾਲ ਸਮਾਪਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.