ਹਰਿਆਣਾ ਚੋਣਾਂ: 117 ਉਮੀਦਵਾਰਾਂ ਖ਼ਿਲਾਫ਼ ਅਪਰਾਧਿਕ ਕੇਸ ਦਰਜ !    ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    

ਪੰਜਾਬ ਦਾ ਇਤਿਹਾਸ ਦਿਖਾਉਂਦੀ ਫ਼ਿਲਮ

Posted On September - 14 - 2019

ਡਾ. ਸੁਰਜੀਤ ਸਿੰਘ ਭਦੌੜ
ਪੰਜਾਬੀ ਦਰਸ਼ਕ ਸਿਰਫ਼ ਰੁਮਾਂਟਿਕ ਜਾਂ ਕਾਮੇਡੀ ਫ਼ਿਲਮਾਂ ਹੀ ਦੇਖਣਾ ਨਹੀਂ ਚਾਹੁੰਦੇ ਬਲਕਿ ਉਨ੍ਹਾਂ ਦਾ ਇਕ ਵੱਡਾ ਵਰਗ ਇਤਿਹਾਸਕ ਜਾਂ ਵਿਰਾਸਤ ’ਤੇ ਕੇਂਦਰਿਤ ਫ਼ਿਲਮਾਂ ਦੀ ਉਡੀਕ ’ਚ ਰਹਿੰਦਾ ਹੈ। ਅਜਿਹੇ ਦਰਸ਼ਕਾਂ ਦੀ ਭੁੱਖ ਦੀ ਪੂਰਤੀ ਕਰਨ ਲਈ ਵ੍ਹਾਈਟਲਾਈਨ ਐਂਟਰਟੇਨਰਜ਼ ਵੱਲੋਂ ਬੱਬਰ ਖਾਲਸਾ ਲਹਿਰ ’ਤੇ ‘ਮਿੱਟੀ-ਵਿਰਾਸਤ ਬੱਬਰਾਂ ਦੀ’ ਫ਼ਿਲਮ ਬਣਾਈ ਗਈ ਹੈ। ਪਿਛਲੇ ਮਹੀਨੇ ਰਿਲੀਜ਼ ਹੋਈ ਇਸ ਫ਼ਿਲਮ ਵਿਚ ਬੱਬਰ ਖਾਲਸਾ ਲਹਿਰ ਤੋਂ ਲੈ ਕੇ ਹੁਣ ਤਕ ਦੇ ਪੰਜਾਬ ਦੇ ਇਤਿਹਾਸ ਦੀ ਕਹਾਣੀ ਦਿਖਾਈ ਗਈ ਹੈ। ਬੌਲੀਵੁੱਡ ਅਦਾਕਾਰਾ ਹੇਮਾ ਮਾਲਿਨੀ ਨਿਰਮਾਤਾ ਵਜੋਂ ਪਹਿਲੀ ਵਾਰ ਪੰਜਾਬੀ ਸਿਨਮਾ ਨਾਲ ਜੁੜੀ ਹੈ। ਉਸਨੇ ਆਪਣੇ ਸਾਥੀ ਬੀ. ਵੈਂਕਟੇਸ਼ ਰਾਓ ਨਾਲ ਮਿਲ ਕੇ ਇਸ ਫ਼ਿਲਮ ਦਾ ਨਿਰਮਾਣ ਕੀਤਾ ਹੈ।
ਲਖਵਿੰਦਰ ਉਰਫ਼ ਰੱਬੀ ਕੰਧੋਲਾ ਵੱਲੋਂ ਲਿਖੀ ਇਸ ਫ਼ਿਲਮ ਵਿਚ ਪੰਜਾਬ ਦੇ ਮੌਜੂਦਾ ਹਾਲਾਤ ਦੇ ਨਾਲ ਹੀ 1920 ਦੇ ਆਸ ਪਾਸ ਚੱਲੀ ਬੱਬਰ ਖਾਲਸਾ ਲਹਿਰ ਨੂੰ ਪੇਸ਼ ਕੀਤਾ ਗਿਆ ਹੈ। ਫ਼ਿਲਮ ਦਾ ਨਿਰਦੇਸ਼ਨ ਹਿਰਦੇ ਸ਼ੈਟੀ ਵੱਲੋਂ ਕੀਤਾ ਗਿਆ ਹੈ। ਫ਼ਿਲਮ ਦੇ ਲੇਖਕ ਰੱਬੀ ਕੰਧੋਲਾ ਨੇ ਮੁੱਖ ਅਦਾਕਾਰ ਵਜੋਂ ਭੂਮਿਕਾ ਨਿਭਾਈ ਹੈ। ਉਸਤੋਂ ਇਲਾਵਾ ਕੁਲਜਿੰਦਰ ਸਿੱਧੂ, ਜਗਜੀਤ ਸਿੰਘ, ਧੀਰਜ ਕੁਮਾਰ, ਨਿਸ਼ਾਵਨ ਭੁੱਲਰ, ਸ਼ਵਿੰਦਰ ਮਾਹਲ, ਪ੍ਰਿੰਸ ਕੰਵਲਜੀਤ ਸਿੰਘ ਤੋਂ ਇਲਾਵਾ ਅਨੀਤਾ ਸਬਦੀਸ਼ ਅਤੇ ਗੁਰਪ੍ਰੀਤ ਕੌਰ ਭੰਗੂ ਅਹਿਮ ਕਿਰਦਾਰਾਂ ਵਿਚ ਨਜ਼ਰ ਆ ਰਹੇ ਹਨ।
ਆਮ ਤੌਰ ’ਤੇ ਪੰਜਾਬੀ ਫ਼ਿਲਮਾਂ ਵਿਚ ਔਰਤ ਦੇ ਕਿਰਦਾਰ ਨੂੰ ਪ੍ਰਮੁੱਖ ਭੂਮਿਕਾ ਵਜੋਂ ਉਭਾਰਿਆ ਨਹੀਂ ਜਾਂਦਾ, ਪਰ ਇਸ ਫ਼ਿਲਮ ਦੀ ਇਹ ਖ਼ਾਸੀਅਤ ਹੈ ਕਿ ਇਸ ਵਿਚ ਦੋ ਨਾਇਕਾਵਾਂ ਜਪੁਜੀ ਖਹਿਰਾ ਅਤੇ ਅਕਾਂਕਸ਼ਾ ਸਰੀਨ ਫ਼ਿਲਮ ਦੀਆਂ ਮੂਹਰਲੀਆਂ ਸਫਾਂ ਵਿਚ ਦਿਖਾਈ ਦਿੰਦੀਆਂ ਹਨ। ਫ਼ਿਲਮ ਵਿਚ ਪੰਜਾਬ ਦੀਆਂ ਮੌਜੂਦਾ ਸਮੱਸਿਆਵਾਂ ਦੇ ਨਾਲ ਨਾਲ ਪੰਜਾਬ ਦੀ ਅਮੀਰ ਵਿਰਾਸਤ ਦੀ ਝਲਕ ਦਿਖਾਈ ਦਿੰਦੀ ਹੈ ਜੋ ਪੰਜਾਬ ਵਿਚ ਬੱਬਰ ਖਾਲਸਾ ਲਹਿਰ ’ਤੇ ਖੋਜ ਕਰਨ ਲਈ ਵਿਦੇਸ਼ ਤੋਂ ਪਹੁੰਚੀ ਨਾਇਕਾ ਤੋਂ ਸ਼ੁਰੂ ਹੁੰਦੀ ਹੈ। ਇਹ ਖੋਜਾਰਥੀ ਜਦੋਂ ਵਾਪਸ ਜਾਣ ਲੱਗਦੀ ਹੈ ਤਾਂ ਦੂਸਰੀ ਨਾਇਕਾ ਉਸਨੂੰ ਕਹਿੰਦੀ ਹੈ ਕਿ ਪੰਜਾਬ ਦੀ ਅਮੀਰ ਵਿਰਾਸਤ ਨੂੰ ਮੌਜੂਦਾ ਸਮੇਂ ਵਿਚ ਨਸ਼ੇ, ਭ੍ਰਿਸ਼ਟ ਪੁਲੀਸ ਅਤੇ ਸਿਆਸੀ ਤੰਤਰ ਘੁਣ ਵਾਂਗ ਖਾ ਰਹੇ ਹਨ ਜੋ ਪੰਜਾਬੀ ਵਿਰਾਸਤ ਦੇ ਮੱਥੇ ’ਤੇ ਕਲੰਕ ਸਾਬਤ ਹੋ ਰਿਹਾ ਹੈ। ਸਿੱਟੇ ਵਜੋਂ ਦੋਵੇਂ ਨਾਇਕਾਵਾਂ ਇਸ ਸਮਾਜਿਕ ਢਾਂਚੇ ਖਿਲਾਫ਼ ਲੜਨ ਦਾ ਫ਼ੈਸਲਾ ਕਰਦੀਆਂ ਹਨ। ਇੰਨੇ ਉਸਾਰੂ ਵਿਸ਼ੇ ਨੂੰ ਪ੍ਰਦਰਸ਼ਿਤ ਕਰਦਿਆਂ ਇਸ ਫ਼ਿਲਮ ਦੀ ਕਹਾਣੀ ਜਿੱਥੇ ਗੁੰਝਲਦਾਰ ਲੱਗਦੀ ਹੈ, ਉੱਥੇ ਫ਼ਿਲਮ ਵਿਚ ਪ੍ਰੇਮ ਕਹਾਣੀ ਨੂੰ ਥੋਪਣ ਦੀ ਜ਼ਰੂਰਤ ਗ਼ੈਰ ਜ਼ਰੂਰੀ ਲੱਗਦੀ ਹੈ।
ਸੰਪਰਕ: 98884-88060


Comments Off on ਪੰਜਾਬ ਦਾ ਇਤਿਹਾਸ ਦਿਖਾਉਂਦੀ ਫ਼ਿਲਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.