ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਪੰਜਾਬੀ ’ਵਰਸਿਟੀ ਦੇ ਸਾਬਕਾ ਵਿਦਿਆਰਥੀ ਵੱਲੋਂ ਖੁਦਕੁਸ਼ੀ

Posted On September - 10 - 2019

ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 9 ਸਤੰਬਰ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹੋਸਟਲ ’ਚ ਸਾਬਕਾ ਵਿਦਿਆਰਥੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਸ ਦੀ ਪਛਾਣ ਆਦਰਸ਼ ਸੁਮਨ (22) ਵਾਸੀ ਹਮੀਰਪੁਰ ਵਜੋਂ ਹੋਈ ਹੈ। ਯੂਨੀਵਰਸਿਟੀ ’ਚ ਬੀ.ਟੈਕ.ਕੰਪਿਊਟਰ ਇੰਜਨੀਅਰਿੰਗ ਵਿਭਾਗ ਦਾ ਇਹ ਸਾਬਕਾ ਵਿਦਿਆਰਥੀ ਕੁਝ ਦਿਨਾਂ ਤੋਂ ਬੰਦਾ ਬਹਾਦਰ ਹੋਸਟਲ ’ਚ ਰਹਿ ਰਿਹਾ ਸੀ ਜੋ ਅੱਜ ਬਾਅਦ ਦੁਪਹਿਰ ਪੱਖੇ ਨਾਲ ਲਟਕਦਾ ਮਿਲਿਆ। ਸਕਿਉਰਿਟੀ ਇੰਚਾਰਜ ਗੁਰਤੇਜ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਮਗਰੋਂ ਅਰਬਨ ਅਸਟੇਟ ਪੁਲੀਸ ਨੂੰ ਸੂਚਿਤ ਕੀਤਾ ਗਿਆ। ਉਸ ਦੇ ਮੌਤ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਪਰ ਦੱਸਿਆ ਜਾ ਰਿਹਾ ਹੈ ਕਿ ਇਹ ਵਿਦਿਆਰਥੀ ਆਪਣੀ ਡਿਗਰੀ ਮੁਕੰਮਲ ਨਾ ਹੋਣ ਤੋਂ ਪ੍ਰੇਸ਼ਾਨ ਸੀ। ਉਸ ਦੀ ਚਾਰ ਪੇਪਰਾਂ ’ਚ ਕੰਪਾਰਟਮੈਂਟ ਵੀ ਸੀ। ਆਦਰਸ਼ ਨੇ ਜੁਲਾਈ ’ਚ ਵੀ ਕੰਪਾਰਟਮੈਂਟ ਦੇ ਪੇਪਰ ਦਿੱਤੇ ਸਨ ਤੇ ਹੁਣ ਅਗਲੇ ਦਿਨਾਂ ਦੌਰਾਨ ਵੀ ਕੰਪਾਰਟਮੈਂਟ ਦਾ ਇੱਕ ਪੇਪਰ ਸੀ। ਦੱਸਿਆ ਜਾ ਰਿਹਾ ਹੈ ਕਿ ਲੰਘੇ ਕੱਲ੍ਹ ਯੂਨੀਵਰਸਿਟੀ ’ਚ ਪਲੇਸਮੈਂਟ ਦੌਰਾਨ ਕਈ ਵਿਦਿਆਰਥੀਆਂ ਨੂੰ ਨੌਕਰੀਆਂ ਮਿਲ ਗਈਆਂ ਸਨ ਤੇ ਇਹ ਵਿਦਿਆਰਥੀ ਅਜਿਹੀ ਪਲੇਸਮੈਂਟ ਤੋਂ ਕੰਪਾਰਟਮੈਂਟ ਕਾਰਨ ਵਾਂਝਾ ਰਹਿ ਗਿਆ ਸੀ।
ਡੀਐਸਪੀ ਸੌਰਵ ਜਿੰਦਲ ਨੇ ਦੱਸਿਆ ਕਿ ਮੌਤ ਦੇ ਅਸਲ ਕਾਰਨ ਦਾ ਭੇਤ ਹਾਲੇ ਬਰਕਰਾਰ ਹੈ। ਪੁਲੀਸ ਸਾਰੇ ਪਹਿਲੂਆਂ ਨੂੰ ਵਾਚ ਰਹੀ ਹੈ। ਮ੍ਰਿਤਕ ਦੇ ਹਮੀਰਪੁਰ ਰਹਿੰਦੇ ਮਾਪਿਆਂ ਨੂੰ ਇਤਲਾਹ ਦੇ ਦਿੱਤੀ ਗਈ ਹੈ ਤੇ ਉਹ ਦੇਰ ਰਾਤ ਤੱਕ ਆ ਜਾਣਗੇ। ਅਜਿਹੇ ’ਚ ਮਾਪਿਆਂ ਦੀ ਮੌਜੂਦਗੀ ਮਗਰੋਂ ਪੋਸਟ ਮਾਰਟਮ ਕਰਵਾਇਆ ਜਾਵੇਗਾ।


Comments Off on ਪੰਜਾਬੀ ’ਵਰਸਿਟੀ ਦੇ ਸਾਬਕਾ ਵਿਦਿਆਰਥੀ ਵੱਲੋਂ ਖੁਦਕੁਸ਼ੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.