ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ !    ਰੇਡੀਓ ਨਾਲ ਜੁੜੀਆਂ ਯਾਦਾਂ !    ਇਉਂ ਟੱਕਰਦੈ ਸੇਰ ਨੂੰ ਸਵਾ ਸੇਰ !    ਮਹਾਦੋਸ਼ ਮਾਮਲੇ ’ਚ ਹਲਫ਼ਨਾਮਾ ਦਾਖ਼ਲ ਕਰਨ ’ਤੇ ਵਿਚਾਰ ਕਰਾਂਗਾ: ਟਰੰਪ !    ਪਾਕਿ ’ਚ ਕਿਸ਼ਤੀ ਪਲਟੀ; ਅੱਠ ਮਰੇ, ਕਈ ਲਾਪਤਾ !    ਫੁਟਬਾਲ ਮੈਚ ਦੇਖ ਰਹੇ ਲੋਕਾਂ ’ਤੇ ਗੋਲੀਆਂ ਚਲਾਈਆਂ, ਚਾਰ ਹਲਾਕ !    ਹਰਿਆਣਾ ਸਰਕਾਰ ਦੇ ਵਜ਼ੀਰਾਂ ਦੇ ਵਧਣਗੇ ਭੱਤੇ !    ਅਕਾਲੀ ਦਲ ਵੱਲੋਂ ਡੀਐੱਸਐੱਸਐੱਸਬੀ ਦੇ ਦਫ਼ਤਰ ਬਾਹਰ ਧਰਨਾ !    ਵਿਕਟਕੀਪਰ ਐਮਿਲੀ ਸਮਿੱਥ ’ਤੇ ਇੱਕ ਸਾਲ ਦੀ ਪਾਬੰਦੀ !    ਆਰਐੱਫਐੱਲ ਕੇਸ: ਮਾਲਵਿੰਦਰ ਸਿੰਘ ਦੀ ਹਿਰਾਸਤ ਵਧਾਈ !    

ਪੰਜਾਬੀ ’ਵਰਸਿਟੀ ਏ ਕਲਾਸ ਨਾਨ-ਟੀਚਿੰਗ ਚੋਣਾਂ: ਵੋਟਰਾਂ ਦੇ ਘਰਾਂ ਤੱਕ ਪੁੱਜੇ ਉਮੀਦਵਾਰ

Posted On September - 23 - 2019

ਰਵੇਲ ਸਿੰਘ ਭਿੰਡਰ
ਪਟਿਆਲਾ, 22 ਸਤੰਬਰ

ਡਾ. ਦਲਬੀਰ ਸਿੰਘ ਰੰਧਾਵਾ

ਪੰਜਾਬੀ ਯੂਨੀਵਰਸਿਟੀ ਏ ਕਲਾਸ ‘ਨਾਨ-ਟੀਚਿੰਗ’ ਅਫਸਰ ਐਸੋਸੀਏਸ਼ਨ ਦੀਆਂ ਚੋਣਾਂ ਦਾ ਮੈਦਾਨ ਭਖ਼ ਗਿਆ ਹੈ। ਸ਼ਨਿੱਰਵਾਰ ਤੇ ਐਤਵਾਰ ਦੀ ਹਫ਼ਤਾਵਾਰੀ ਛੁੱਟੀ ਹੋਣ ਦੇ ਬਾਵਯੂਦ ਯੂਨੀਵਰਸਿਟੀ ਕੈਂਪਸ ਅੰਦਰ ਚੋਣ ਪ੍ਰਚਾਰ ਭਖ਼ਿਆ ਰਿਹਾ ਹੈ।
ਉਮੀਦਵਾਰਾਂ ਨੇ ਵਿਭਾਗਾਂ, ਬਰਾਂਚਾਂ ਮਗਰੋਂ ਹੁਣ ਵੋਟਰਾਂ ਦੇ ਘਰਾਂ ਤੱਕ ਪੁੱਜਾ ਸ਼ੋਰੂ ਕਰ ਦਿੱਤਾ ਹੈ। ਪ੍ਰਧਾਨਗੀ ਲਈ ਪੁੰਟਾ ਤੇ ਹੋਰ ਸਹਿਯੋਗੀ ਧਿਰਾਂ ਦੇ ਗੱਠਜੋੜ ਦੇ ਡਾ. ਦਲਬੀਰ ਸਿੰਘ ਰੰਧਾਵਾ ਤੇ ਈਡੀਐੱਫ਼ ਤੇ ਸਹਿਜ ਗਰੁੱਪ ਦੇ ਗੁਰਿੰਦਰਪਾਲ ਸਿੰਘ ਬੱਬੀ ਦਰਮਿਆਨ ਸਿੱਧਾ ਮੁਕਾਬਲਾ ਹੈ। ਵੋਟਾਂ 26 ਸਤੰਬਰ ਨੂੰ ਪੈਣਗੀਆਂ। ਵਰ੍ਹਿਆਂ ਬਾਅਦ ਹੋਣ ਵਾਲੀਆਂ ਇਨ੍ਹਾਂ ਏ ਕਲਾਸ ‘ਨਾਨ-ਟੀਚਿੰਗ’ ਅਫਸਰ ਐਸੋਸੀਏਸ਼ਨ ਦੀਆਂ ਚੋਣਾਂ ਪ੍ਰਤੀ ਕਾਫ਼ੀ ਉਤਸ਼ਾਹ ਹੈ। ਇਸ ਪਿੜ ’ਚ ਭਾਵੇਂ ਗੁਰਲਾਲ ਸਿੰਘ ਦਾ  ਧੜਾ ਵੀ ਮੈਦਾਨ ’ਚ ਉਤਰਿਆ ਸੀ ਪਰ ਨਾਮਜ਼ਦਗੀ ਵਾਪਸੀ ਮਗਰੋਂ ਗੁਰਲਾਲ ਗਰੁੱਪ ਡਾ. ਰੰਧਾਵਾ ਦੇ ਹੱਕ ’ਚ ਆਉਣ ਨਾਲ ਮੁਕਾਬਲਾ ਰੌਚਕ ਬਣ ਗਿਆ ਹੈ। ਦੋਵੇਂ ਗੱਠਜੋੜਾਂ ਨੇ ਆਪਣੇ ਚੋਣ ਮੈਨੀਫੈਸਟੋ ਵੀ ਤਿਆਰ ਕਰ ਲਏ ਹਨ। ਡਾ. ਦਲਬੀਰ ਸਿੰਘ ਰੰਧਾਵਾ ਨੇ ਦੱਸਿਆ ਕਿ ਉਹ ਭਲਕੇ ਦੁਪਹਿਰੇ ਵਿਰਸਾ ਕੇਂਦਰ ’ਚ ਚੋਣ ਮੈਨੀਫੈਸਟੋ ਜਾਰੀ ਕਰਨਗੇ। ਚੋਣ ਮੈਨੀਫੈਸਟੋ ਨੂੰ ਜਾਰੀ ਕਰਨ ਤੋਂ ਪਹਿਲਾਂ ਸਮੁੱਚੇ ਗੁੱਟ ਦੀ ਲੀਡਰਸ਼ਿਪ ਦੀ ਪ੍ਰਵਾਨਗੀ ਲਈ ਜਾਵੇਗੀ। ਇਸ ਸਬੰਧੀ ਗੱਠਜੋੜ ਵੱਲੋਂ 23 ਸਤੰਬਰ ਨੂੰ

ਗੁਰਿੰਦਰਪਾਲ ਸਿੰਘ ਬੱਬੀ

ਬਾਅਦ ਦੁਪਹਿਰ ਇੱਕ ਵਜੇ ਇਕੱਤਰਤਾ ਸੱਦੀ ਹੈ। ਡਾ. ਰੰਧਾਵਾ ਗੁੱਟ ਵੱਲੋਂ ਮੀਤ ਪ੍ਰਧਾਨ ਲਈ ਕੰਵਲਜੀਤ ਸਿੰਘ ਜੱਗੀ, ਸਕੱਤਰ ਲਈ ਪਵਨਦੀਪ ਸਿੰਘ, ਸੰਯੁਕਤ ਸਕੱਤਰ ਲਈ ਡਾ. ਗਿਆਨ ਸਿੰਘ ਤੇ ਖਜ਼ਾਨਚੀ ਲਈ ਵਰਿੰਦਰ ਕੁਮਾਰ, ਜਦੋਂ ਕਿ ਕਾਰਜਕਾਰੀ ਮੈਂਬਰਾਨ ਲਈ ਡਾ. ਮਨਦੀਪ ਕੌਰ ਸਮਰਾ, ਹਰਦੀਪ ਕੌਰ, ਰਾਜੇਸ਼ ਕੁਮਾਰ, ਡਾ. ਮੁਜਤਬਾ ਹੁਸੈਨ ਤੇ ਮਨਪ੍ਰੀਤ ਸਿੰਘ ਬੂਢੈਲ ਮੈਦਾਨ ਨੂੰ ਮੈਦਾਨ ਵਿੱਚ ਉਤਾਰਿਆ ਹੈ। ਬੱਬੀ ਧੜੇ ਵੱਲੋਂ ਮੀਤ ਪ੍ਰਧਾਨ ਲਈ ਜਰਨੈਲ ਸਿੰਘ, ਸਕੱਤਰ ਲਈ ਕੁਲਪਿੰਦਰ ਸ਼ਰਮਾ, ਖਜ਼ਾਨਚੀ ਲਈ ਕੁਲਵਿੰਦਰ ਸਿੰਘ, ਜੁਆਇੰਟ ਸਕੱਤਰ ਲਈ ਰਜਨੀ ਕੌਸ਼ਲ ਅਤੇ ਕਾਰਜਕਾਰਨੀ ਲਈ ਵਿਨੋਦ ਬਾਂਸਲ, ਬਲਜਿੰਦਰ ਕੌਰ ਢੀਂਡਸਾ, ਇੰਦਰਜੀਤ ਕੌਰ, ਬਲਜੀਤ ਕੌਰ, ਜਰਨੈਲ ਸਿੰਘ ਬਾਠ, ਡਾ. ਨਵਨੀਤ ਕੌਰ ਮੈਦਾਨ ’ਚ ਹਨ।

 


Comments Off on ਪੰਜਾਬੀ ’ਵਰਸਿਟੀ ਏ ਕਲਾਸ ਨਾਨ-ਟੀਚਿੰਗ ਚੋਣਾਂ: ਵੋਟਰਾਂ ਦੇ ਘਰਾਂ ਤੱਕ ਪੁੱਜੇ ਉਮੀਦਵਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.