ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਪੰਕਜ ਅਡਵਾਨੀ ਨੇ 22ਵਾਂ ਵਿਸ਼ਵ ਖ਼ਿਤਾਬ ਜਿੱਤਿਆ

Posted On September - 16 - 2019

ਮਾਂਡਲੇ (ਮਿਆਂਮਾਰ), 15 ਸਤੰਬਰ
ਭਾਰਤ ਦੇ ਸਟਾਰ ਕਿਊ ਖਿਡਾਰੀ ਪੰਕਜ ਅਡਵਾਨੀ ਨੇ ਅੱਜ ਇੱਥੇ ਲਗਾਤਾਰ ਚੌਥੀ ਆਈਬੀਐੱਸਐੱਫ ਵਿਸ਼ਵ ਬਿਲੀਅਰਡਜ਼ ਟਰਾਫ਼ੀ ਨਾਲ ਆਪਣੇ ਕਰੀਅਰ ਦਾ 22ਵਾਂ ਖ਼ਿਤਾਬ ਜਿੱਤਿਆ। ਬਿਲੀਅਰਡਜ਼ ਦੀ ਇਸ ਛੋਟੀ ਵੰਨਗੀ ਵਿੱਚ ਇਹ 34 ਸਾਲ ਦੇ ਅਡਵਾਨੀ ਦਾ ਬੀਤੇ ਛੇ ਸਾਲ ਵਿੱਚ ਪੰਜਵਾਂ ਖ਼ਿਤਾਬ ਹੈ। ਪਿਛਲੇ ਸਾਲ ਵਾਂਗ ਇਸ ਸਾਲ ਵੀ ਅਡਵਾਨੀ ਨੇ ਫਾਈਨਲ ਵਿੱਚ ਘਰੇਲੂ ਦਾਅਵੇਦਾਰ ਨੇਅ ਥਵੇਅ ਓ ਖ਼ਿਲਾਫ਼ 6-2 ਨਾਲ ਆਸਾਨ ਜਿੱਤ ਦਰਜ ਕੀਤੀ। ਅਡਵਾਨੀ ਨੇ ਮੁਕਾਬਲੇ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ 145, 89 ਅਤੇ 127 ਦੇ ਬ੍ਰੇਕ ਨਾਲ ਛੇਤੀ ਹੀ 3-0 ਦੀ ਲੀਡ ਬਣਾ ਲਈ। ਥਵੇਅ ਓ ਨੇ 63 ਅਤੇ 62 ਦੇ ਬਰੇਕ ਨਾਲ ਅਗਲਾ ਫਰੇਮ ਜਿੱਤਿਆ।


Comments Off on ਪੰਕਜ ਅਡਵਾਨੀ ਨੇ 22ਵਾਂ ਵਿਸ਼ਵ ਖ਼ਿਤਾਬ ਜਿੱਤਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.