‘ਤੇਰੇ ਇਸ਼ਕ ਦਾ ਗਿੱਧਾ ਪੈਂਦਾ...’: ਗੁਰਦਾਸ ਮਾਨ ਹਾਜ਼ਰ ਹੋ! !    ਨਾਰੀ ਦੇਹ ’ਤੇ ਲਾਏ ਗਏ ਜ਼ਾਬਤੇ !    ਆਪਣਾ ਕਮਰਾ !    ਪਰਾਸ਼ਰ ਝੀਲ ਦੀ ਯਾਤਰਾ !    ਉਸ ਬੋਹੜ ਨੇ ਪੁੱਛਿਆ ਸੀ !    ਅਣਿਆਈ ਮੌਤ !    ਮਿੰਨੀ ਕਹਾਣੀਆਂ !    ਬੱਚਿਓ! ਤੁਸੀਂ ਸਰੀ ਨਹੀਂ ਜਾਣਾ !    ਸੋਚਣ ਲਈ ਮਜਬੂਰ ਕਰਦੀ ਕਵਿਤਾ !    ਜ਼ੁਲਮ ਅਤੇ ਸ਼ੋਸ਼ਣ ਖ਼ਿਲਾਫ਼ ਸੰਘਰਸ਼ !    

ਪੁਸਤਕ ‘ਅਨੁਭਵੀ ਸਿੱਖਣ’ ਦਾ ਲੋਕ ਅਰਪਣ

Posted On September - 17 - 2019

ਪੱਤਰ ਪ੍ਰੇਰਕ
ਸੰਦੌੜ, 16 ਸਤੰਬਰ

ਪੁਸਤਕ ‘ਅਨੁਭਵੀ ਸਿੱਖਣ’ ਲੋਕ ਅਰਪਣ ਕਰਦੇ ਹੋਏ ਚੇਅਰਮੈਨ ਹਰਪਾਲ ਸਿੰਘ। -ਫੋਟੋ: ਚੀਮਾ

ਮਾਡਰਨ ਕਾਲਜ ਆਫ਼ ਐਜੂਕੇਸ਼ਨ ਸ਼ੇਰਗੜ੍ਹ ਚੀਮਾ ਵਿੱਚ ਕਰਵਾਏ ਗਏ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪ੍ਰਿੰਸੀਪਲ ਡਾ. ਨੀਤੂ ਸੇਠੀ ਅਤੇ ਅਸਿਸਟੈਂਟ ਪ੍ਰੋਫੈਸਰ ਡਾ. ਗੀਤਿਕਾ ਵੱਲੋਂ ਲਿਖੀ ਪਹਿਲੇ ਸਮੈਸਟਰ ਦੀ ਕਿਤਾਬ ‘ਅਨੁਭਵੀ ਸਿੱਖਣ’ ਦੀ ਘੁੰਡ ਚੁਕਾਈ ਰਸਮ ਅਦਾ ਕੀਤੀ ਗਈ। ਇਹ ਰਸਮ ਮੁੱਖ ਮਹਿਮਾਨ ਵਜੋਂ ਪਹੁੰਚੇ ਚੇਅਰਮੈਨ ਹਰਪਾਲ ਸਿੰਘ ਨੇ ਅਦਾ ਕੀਤੀ। ਕਾਲਜ ਦੇ ਪ੍ਰੋਫੈਸਰ ਪੂਨਮ ਸਿੰਗਲਾ ਵੱਲੋਂ ਇਸ ਪੁਸਤਕ ਦੇ ਵਿਸ਼ਾ ਵਸਤੂ ਬਾਰੇ ਸੰਖੇਪ ਬਾਰੇ ਦੱਸਿਆ ਕਿ ਇਹ ਵਸਤੂ ਪਹਿਲੇ ਸਮੈਸਟਰ ਦੇ ਸੱਤਵੇਂ ਪੇਪਰ ‘ਅਨੁਭਵੀ ਸਿੱਖਣ’ ਦੇ ਪੂਰੇ ਸਿਲੇਬਸ ਉਤੇ ਅਧਾਰਿਤ ਹੈ। ਕਾਲਜ ਦੀਆਂ ਵਿਦਿਆਰਥਣਾਂ ਵਲੋਂ ਲੋਕ ਨਾਚ ਪੇਸ਼ ਕੀਤਾ ਗਿਆ ਅਤੇ ਬੀਐੱਡ ਵਿਦਿਆਰਥਣ ਕਮਲਪ੍ਰੀਤ ਕੌਰ ਵੱਲੋਂ ਕਵਿਤਾ ਪੇਸ਼ ਕੀਤੀ ਗਈ। ਮੁੱਖ ਮਹਿਮਾਨ ਚੇਅਰਮੈਨ ਹਰਪਾਲ ਸਿੰਘ ਨੇ ਵਧਾਈ ਦਿੱਤੀ। ਡਾ. ਗੀਤਿਕਾ ਨੇ ਕਿਹਾ ਕਿ ਉਨ੍ਹਾਂ ਆਪਣੇ ਪੂਰੇ ਯਤਨਾਂ ਸਦਕਾ ਇਸ ਕਿਤਾਬ ਨੂੰ ਸਿਰਜਿਆ ਹੈ ਤਾਂ ਜੋ ਇਸ ਦਾ ਇੱਕ-ਇੱਕ ਅੱਖਰ ਵਿਦਿਆਰਥੀਆਂ ਦੇ ਮਨਾਂ ਉੱਪਰ ਆਪਣੀ ਡੂੰਘੀ ਛਾਪ ਛੱਡ ਸਕੇ। ਸਟੇਜ ਦਾ ਸੰਚਾਲਨ ਮੁੱਖਪਾਲ ਨੇ ਕੀਤਾ।

 


Comments Off on ਪੁਸਤਕ ‘ਅਨੁਭਵੀ ਸਿੱਖਣ’ ਦਾ ਲੋਕ ਅਰਪਣ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.