ਅਸਲਾ ਲਾਇਸੈਂਸ ਬਣਨ ਤੋਂ ਪਹਿਲਾਂ ਹੀ ਨਿਸ਼ਾਨਾ ਖੁੰਝਿਆ !    ਯੂਨੀਅਨ ਵੱਲੋਂ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ !    ਟੀ-20 ਮਹਿਲਾ ਵਿਸ਼ਵ ਕੱਪ: ਮੀਂਹ ਨੇ ਭਾਰਤ-ਪਾਕਿ ਅਭਿਆਸ ਮੈਚ ਧੋਇਆ !    ਪੰਜਾਬ ਵਿਚ ਸਕੂਲੀ ਸਿੱਖਿਆ ’ਚ ਸੁਧਾਰ ਬਨਾਮ ਜ਼ਮੀਨੀ ਹਕੀਕਤ !    ਲੋਕਾਂ ਦੀ ਸਿਹਤ ਦਾ ਖ਼ਿਆਲ ਰੱਖਣ ’ਚ ਸਰਕਾਰ ਨਾਕਾਮ !    ਬੁੱਢਾ ਕੇਸ: ਜੱਗਾ ਤੇ ਪਹਿਲਵਾਨ ਦੇ ਪਾਕਿਸਤਾਨ ਨਾਲ ਸਬੰਧਾਂ ਦਾ ਖੁਲਾਸਾ !    ਨਾਭਾ ਜੇਲ੍ਹ: ਗੁਟਕੇ ਤੇ ਪੋਥੀਆਂ ਦੀ ਬੇਅਦਬੀ ਦੀ ਜਾਂਚ ਹੋਵੇ: ਜਥੇਦਾਰ !    ਸ਼ਹਿਰ ਮੇਰਾ ਹੋਇਆ ਸ਼ਾਹੀਨ, ਡੈਡੀ ਪੁੱਛਦੇ ਫਿਰਨ ਪਤਾ !    ਸੋਲ੍ਹਾਂ ਤੂਫ਼ਾਨੀ ਦਿਨਾਂ ਦੀ ਬਾਤ... !    ਕੇਂਦਰੀ ਮੰਤਰੀ ਵੱਲੋਂ ਦੁਬਈ ਵਿਚ ਫੂਡ ਪੈਵੇਲੀਅਨ ਦਾ ਉਦਘਾਟਨ !    

ਪਾਵਰਕੌਮ ਨੇ ਭ੍ਰਿਸ਼ਟਾਚਾਰ ਦੇ ਦੋਸ਼ੀ ਨੂੰ ਜਬਰੀ ਸੇਵਾਮੁਕਤ ਕੀਤਾ

Posted On September - 10 - 2019

ਰਵੇਲ ਸਿੰਘ ਭਿੰਡਰ
ਪਟਿਆਲਾ, 9 ਸਤੰਬਰ

ਸੀ.ਐਮ.ਡੀ. ਬਲਦੇਵ ਸਿੰਘ ਸਰਾਂ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ‘ਪਾਵਰਕੌਮ’ ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਆਰੰਭੀ ਵਿਆਪਕ ਪੱਧਰ ਦੀ ਮੁਹਿੰਮ ਹੇਠ ਆਪਣੇ ਅਮਲੇ ਦੇ ਇੱਕ ਕਰਮਚਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਜਦੋਂ ਕਿ ਇੱਕ ਕਰਮਚਾਰੀ ਨੂੰ ਜਬਰੀ ਸੇਵਾਮੁਕਤ ਕਰਕੇ ਘਰ ਤੋਰ ਦਿੱਤਾ ਗਿਆ ਹੈ।
ਵੇਰਵਿਆਂ ਮੁਤਾਬਿਕ ਕਾਰਪੋਰੇਸ਼ਨ ਦੇ ਧਿਆਨ ਵਿੱਚ ਆਇਆ ਕਿ ਵਧੀਕ ਜੂਨੀਅਰ ਇੰਜੀਨੀਅਰ ਜਗਰੂਪ ਸਿੰਘ ਜ਼ੀਰਕਪੁਰ ਸਬ-ਡਵੀਜ਼ਨ ਵਿੱਚ ਤਾਇਨਾਤ ਸੀ ਤੇ ਉਹ ਗਲਤ ਕੰਮਾਂ ਨਾਲ ਕਾਰਪੋਰੇਸ਼ਨ ਨੂੰ ਬਦਨਾਮ ਕਰ ਰਿਹਾ ਸੀ। ਕਾਰਪੋਰੇਸ਼ਨ ਦੀ ਇਨਫੋਰਸਮੈਂਟ ਟੀਮ ਵੱਲੋਂ ਇਸ ਮਾਮਲੇ ਦੀ ਜਾਂਚ ਕਰਵਾਈ ਗਈ ਅਤੇ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਉਸ ਨੇ ਗੈਰ-ਕਾਨੂੰਨੀ ਸ਼ਿਫਟਿੰਗ, ਨਵੇਂ ਕੁਨੈਕਸ਼ਨ ਗਲਤ ਰਿਲੀਜ਼ ਕਰਨਾ, ਮੀਟਰਾਂ ਦੀ ਚੋਰੀ ਅਤੇ ਵਾਧੂ ਮਟੀਰੀਅਲ ਦਾ ਭੰਡਾਰ ਕੀਤਾ। ਇਸ ਸਬੰਧੀ ਜਾਂਚ ਰਿਪੋਰਟ ਮਿਲਣ ’ਤੇ ਪਾਵਰਕੌਮ ਦੇ ਸੀਐਮਡੀ ਇੰਜੀ. ਬਲਦੇਵ ਸਿੰਘ ਸਰਾਂ ਵੱਲੋਂ ਜਾਂਚ ਦੇ ਆਦੇਸ਼ ਦਿੱਤੇ ਗਏ ਸਨ। ਇਸ ਤੋਂ ਬਾਅਦ ਜਗਰੂਪ ਸਿੰਘ ਏਜੇਈ ਨੂੰ 56 ਸਾਲ ਦੀ ਉਮਰ ਵਿੱਚ ਹੀ ਜਬਰੀ ਰਿਟਾਇਰ ਕਰ ਦਿੱਤਾ ਗਿਆ।
ਇਸ ਤੋਂ ਇਲਾਵਾ ਇੱਕ ਹੋਰ ਕੇਸ ਵਿੱਚ ਸੀਐਮਡੀ ਸਰਾਂ ਨੂੰ ਜਗਵੰਸ ਸਿੰਘ, ਵਾਸੀ ਪਿੰਡ ਛਾਹੜ ਵੱਲੋਂ ਵਟਸਐਪ ਰਾਹੀਂ ਬਿਜਲੀ ਚੋਰੀ ਦੇ ਕੇਸ ਨਾਲ ਸਬੰਧਤ ਸ਼ਿਕਾਇਤ ਮਿਲੀ ਜੋ ਮਾਲ ਲੇਖਾਕਾਰ ਗੁਰਦੇਵ ਸਿੰਘ ਵਿਰੁੱਧ ਸੀ ਜੋ ਦਿਹਾਤੀ ਸਬ-ਡਵੀਜ਼ਨ ਦਿੜ੍ਹਬਾ ਵਿਚ ਤਾਇਨਾਤ ਸੀ। ਇਸ ਸਬੰਧੀ ਜਾਂਚ ਵਿੱਚ ਪਾਇਆ ਗਿਆ ਕਿ ਸ਼ਿਕਾਇਤਕਰਤਾ ਦਾ ਬਿਜਲੀ ਕੁਨੈਕਸ਼ਨ ਚੈਕ ਕੀਤਾ ਗਿਆ ਅਤੇ ਉਹ ਬਿਜਲੀ ਚੋਰੀ ਕਰਦਾ ਪਾਇਆ ਗਿਆ। ਗੁਰਦੇਵ ਸਿੰਘ ਨੇ ਬਿਜਲੀ ਚੋਰੀ ਦੇ ਕੇਸ ਵਿੱਚ 65 ਹਜ਼ਾਰ ਰੁਪਏ ਦੀ ਮੰਗ ਕੀਤੀ ਹਾਲਾਂ ਕਿ ਸ਼ਿਕਾਇਤਕਰਤਾ ਨੂੰ ਬਿਜਲੀ ਚੋਰੀ ਦੀ ਚੈਕਿੰਗ ਦਾ ਕੋਈ ਨੋਟਿਸ ਨਹੀਂ ਦਿੱਤਾ ਗਿਆ ਸੀ ਪਰ ਮਾਲ ਲੇਖਾਕਾਰ ਵੱਲੋਂ ਸ਼ਿਕਾਇਤਕਰਤਾ ਤੋਂ 28 ਹਜ਼ਾਰ ਰੁਪਏ ਬਿਨਾਂ ਕਿਸੇ ਰਸੀਦ ਦੇ ਲਏ ਗਏ। ਇਸ ਤੋਂ ਬਾਅਦ 5287 ਰੁਪਏ ਅਤੇ 6000 ਰੁਪਏ ਕੰਪਾਊਂਡਿੰਗ ਫੀਸ ਬਣਾਏ ਗਏ ਅਤੇ ਇਹ ਖਪਤਕਾਰ ਨੂੰ ਨਹੀਂ ਦਿੱਤੇ ਗਏ। ਇਸ ਸਬੰਧੀ ਜਾਂਚ ਰਿਪੋਰਟ ਪ੍ਰਾਪਤ ਹੋਣ ’ਤੇ ਮਾਲ ਲੇਖਾਕਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸੀਐਮਡੀ ਇੰਜ. ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ ਕਾਰਪੋਰੇਸ਼ਨ ਵਿੱਚ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਪੱਧਰ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।


Comments Off on ਪਾਵਰਕੌਮ ਨੇ ਭ੍ਰਿਸ਼ਟਾਚਾਰ ਦੇ ਦੋਸ਼ੀ ਨੂੰ ਜਬਰੀ ਸੇਵਾਮੁਕਤ ਕੀਤਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.