ਟਿਕਟ ਖਿੜਕੀ ’ਤੇ ਪਵੇਗਾ ‘ਪੰਗਾ’ !    ਪੰਜਾਬੀ ਫ਼ਿਲਮਾਂ ਦਾ ‘ਨਿਹਾਲਾ ਗਾਰਡ’ ਵਾਸਤੀ !    ਸਥਾਪਤੀ ਵਿਰੋਧੀ ਚਿੱਤਰਕਾਰ ਫਰਾਂਸਿਸਕੋ ਡੀ ਗੋਇਆ !    ਜ਼ਿੰਦਗੀ ਦੀ ਸ਼ਾਮ ’ਚ ਵਿਆਹੁਤਾ ਜੀਵਨ !    ਵਿਰਸੇ ਦੀ ਰੂਹ ਲੰਮੀ ਹੇਕ ਵਾਲੇ ਗੀਤ !    ਗ਼ਲਤੀ ਦਾ ਅਹਿਸਾਸ !    ਪੰਜਾਬੀ ਅਭਿਨੇਤਰੀਆਂ ਦੀ ਮੜਕ !    ਮੇਰੇ ਸਰਦਾਰਾਂ ਨੂੰ ਕੋਈ ਜਾਣਦਾ ਜੇ? !    ਸਿਆਣਪ ਦਾ ਮੁੱਲ !    ਪਾਸਪੋਰਟ ਵਾਲਾ ਗਾਇਕ ਰਣਜੀਤ ਮਣੀ !    

ਪਾਵਰਕੌਮ ਦੇ ਪੈਨਸ਼ਨਰਾਂ ਵੱਲੋਂ ਸਰਕਾਰ ਨੂੰ ਸਾਂਝੇ ਧਰਨੇ ਦੀ ਚਿਤਾਵਨੀ

Posted On September - 11 - 2019

ਪੱਤਰ ਪ੍ਰੇਰਕ
ਸਮਰਾਲਾ, 10 ਸਤੰਬਰ

ਮੀਟਿੰਗ ਸਮੇਂ ਬਲਦੇਵ ਕਿ੍ਸ਼ਨ ਆਪਣੇ ਸਾਥੀ ਮੁਲਾਜਮਾਂ ਨਾਲ। – ਫੋਟੋ: ਗੁਰਦੀਪ ਗੋਸਲ

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ. ਦੀ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਕਮੇਟੀ ਸਮਰਾਲਾ ਦੀ ਮੀਟਿੰਗ ਸਿਕੰਦਰ ਸਿੰਘ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਪਾਵਰਕੌਮ ਦੇ ਸੇਵਾਮੁਕਤ ਮੁਲਜ਼ਮਾਂ ਨੇ ਭਾਰੀ ਗਿਣਤੀ ਵਿੱਚ ਭਾਗ ਲਿਆ। ਜਿਸ ’ਚ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਨਾਲ ਕੀਤੇ ਜਾ ਧੱਕੇ ਤੇ ਅੜੀਅਲ ਵਤੀਰੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ, ਜਿਸ ਤੋਂ ਦੁਖੀ ਹੋ ਕੇ ਪੈਨਸ਼ਨਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੇ ਪਾਵਰਕੌਮ ਦੇ ਮੁਲਾਜ਼ਮਾਂ ਨਾਲ ਮਿਲ ਕੇ ਸਾਂਝੇ ਧਰਨੇ ਦੀ ਚਿਤਾਵਨੀ ਦਿੱਤੀ ਤੇ ਸਰਕਾਰ ਨਾਲ ਆਰਪਾਰ ਦੀ ਲੜਾਈ ਲੜਨ ਦਾ ਬਿਗਲ ਵਜਾਇਆ। ਪ੍ਰਧਾਨ ਸਿਕੰਦਰ ਸਿੰਘ ਨੇ ਪਾਵਰਕੌਮ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਜਿਨ੍ਹਾਂ ਵਿੱਚ ਬਿਜਲੀ ਯੂਨਿਟਾਂ ਦੀ ਖਪਤ ਦੀ ਰਿਆਇਤ, ਮਹਿੰਗਾਈ ਭੱਤੇ ਦੀ ਬਕਾਇਆ ਕਿਸ਼ਤਾਂ ਦੀ ਨਕਦ ਅਦਾਇਗੀ ਤੇ 2016 ਦੇ ਨਵੇਂ ਸਕੇਲਾਂ ਅਨੁਸਾਰ ਕਮੇਟੀ ਬਣਾ ਕੇ ਜਲਦੀ ਲਾਗੂ ਕਰਨ ਸਬੰਧੀ ਦੱਸਿਆ। ਮੀਟਿੰਗ ਵਿੱਚ ਸਰਕਲ ਰੋਪੜ ਵਿੱਚ ਹੋਈ ਕਨਵੈਸ਼ਨ ਦੌਰਾਨ ਸਰਕਲ ਦੇ ਕੁਝ ਨੁਮਾਇੰਇੰਦਿਆਂ ਵੱਲੋਂ ਸਟੇਟ ਕਮੇਟੀ ਨਾਲ ਕੀਤੇ ਗਲਤ ਵਤੀਰੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਤੇ ਸਟੇਟ ਕਮੇਟੀ ਨਾਲ ਰਲ ਕੇ ਸਾਂਝੇ ਸੰਘਰਸ਼ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਤੋਂ ਇਲਾਵਾ ਮੁਲਾਜ਼ਮਾਂ ਦੀਆਂ ਪ੍ਰਮੁੱਖ ਮੰਗਾਂ ਜਿਵੇਂ 23 ਸਾਲਾਂ ਪ੍ਰਮੋਸ਼ਨ ਸਕੇਲ ਲਾਗੂ ਕਰਨਾ, ਪੇ-ਬੈਡ ਤੇ ਪੇ-ਸਕੇਲਾਂ ਦੀਆਂ ਤਰੁੱਟੀਆਂ ਦੂਰ ਕਰਨੀਆਂ ਤੇ ਮੈਡੀਕਲ ਕੈਸ਼ ਲੈਸ ਸਕੀਮ ਦੁਬਾਰਾ ਲਾਗੂ ਕਰਵਾਉਣ ਲਈ ਪੁਰਜ਼ੋਰ ਮੰਗ ਕੀਤੀ ਗਈ। ਮੀਟਿੰਗ ਵਿੱਚ ਪ੍ਰੇਮ ਸਿੰਘ, ਸੀਨੀ. ਮੀਤ ਪ੍ਰਧਾਨ ਗੁਰਸ਼ਰਨ ਸਿੰਘ ਨਾਗਰਾ ਸਕੱਤਰ, ਜੁਗਲ ਕਿਸ਼ੋਰ ਸਾਹਨੀ ਮੀਤ ਸਕੱਤਰ, ਜਗਤਾਰ ਸਿੰਘ ਪ੍ਰੈਸ ਸਕੱਤਰ, ਦਰਸ਼ਨ ਸਿੰਘ ਖਜ਼ਾਨਚੀ, ਰਜਿੰਦਰ ਵਡੇਰਾ ਕਾਨੂੰਨੀ ਸਲਾਹਕਾਰ, ਪ੍ਰੇਮ ਚੰਦ ਭਲਾ ਲੋਕ ਮੀਤ ਪ੍ਰਧਾਨ ਆਦਿ ਸ਼ਾਮਲ ਸਨ।
ਮਲੌਦ (ਪੱਤਰ ਪ੍ਰੇਰਕ) ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਮਲੌਦ ਦੀ ਮੀਟਿੰਗ ਸਰਕਲ ਪ੍ਰਧਾਨ ਸਾਬਕਾ ਮੁੱਖ ਅਧਿਆਪਕ ਬਲਦੇਵ ਕਿ੍ਸ਼ਨ ਦੀ ਪ੍ਰਧਾਨਗੀ ਹੇਠ ਹੋਈ| ਇਸ ਮੌਕੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਵੱਲ ਧਿਆਨ ਨਾ ਦੇਣ ਦੀ ਕਰੜੇ ਸ਼ਬਦਾਂ ’ਚ ਨਿੰਦਾ ਕਰਦਿਆਂ ਪ੍ਰਧਾਨ ਬਲਦੇਵ ਕ੍ਰਿਸ਼ਨ ਨੇ ਕਿਹਾ ਕਿ ਸਰਕਾਰ ਵਲੋਂ ਢਾਈ ਸਾਲ ਦੇ ਕਾਰਜਕਾਲ ਦੌਰਾਨ ਨਾ ਮੰਗਾਂ ਮੰਨੀਆਂ ਤੇ ਨਾ ਹੀ ਕੀਤੇ ਵਾਅਦੇ ਪੂਰੇ ਕੀਤੇ| ਉਨ੍ਹਾਂ ਕਿਹਾ ਕਿ ਸਰਕਾਰ ਲਈ ਕਿੰਨੀ ਬੇਸ਼ਰਮੀ ਵਾਲੀ ਗੱਲ ਹੈ ਕਿ ਯੂਨੀਅਨਾਂ ਨਾਲ ਕੀਤੇ ਵਾਅਦਿਆਂ ਅਨੁਸਾਰ 21 ਤੇ 28 ਅਗਸਤ ਨੂੰ ਤੈਅ ਕੀਤੀਆਂ ਮੀਟਿੰਗਾਂ ਵੀ ਨਹੀਂ ਕੀਤੀਆਂ ਤੇ ਨਾ ਹੀ ਕੋਈ ਅਗਲੀ ਤਾਰੀਕ ਤੈਅ ਕੀਤੀ ਹੈ| ਮੀਟਿੰਗ ਦੌਰਾਨ ਜਗਜੀਤ ਸਿੰਘ ਰਾਮਗੜ੍ਹ ਸਰਦਾਰਾਂ, ਇੰਦਰਜੀਤ ਪੁਰੀ, ਸੁਖਦੇਵ ਸਿੰਘ, ਪਰਮਜੀਤ ਸਿੰਘ ਸਿਹੋੜਾ, ਦਰਬਾਰਾ ਸਿੰਘ ਉਕਸੀ ਆਦਿ ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹਰਿਆਣਾ ਸਰਕਾਰ ਦੀ ਤਰਜ਼ ‘ਤੇ ਉਨ੍ਹਾਂ ਦੀਆਂ ਮੁਸ਼ਕਲਾਂ ਤੇ ਮੰਗਾਂ ਨੂੰ ਸੁਣਿਆ ਜਾਵੇ ਤੇ ਯੋਗ ਹੱਲ ਕੱਢਿਆ ਜਾਵੇ| ਉਨ੍ਹਾਂ ਸਰਕਾਰ ਦੇ ਮੁਲਾਜ਼ਮਾਂ ਪ੍ਰਤੀ ਨਾਹ ਪੱਖੀ ਰਵੱਈਏ ਦੀ ਨਿੰਦਾ ਕਰਦਿਆਂ ਸੰਘਰਸ਼ ਨੂੰ ਤਿੱਖਾ ਕਰਨ ਤੇ ਜ਼ਿਮਨੀ ਚੋਣਾਂ ’ਚ ਧਰਨੇ ਤੇ ਰੈਲੀਆਂ ਕੀਤੀਆਂ ਜਾਣਗੀਆਂ।

 


Comments Off on ਪਾਵਰਕੌਮ ਦੇ ਪੈਨਸ਼ਨਰਾਂ ਵੱਲੋਂ ਸਰਕਾਰ ਨੂੰ ਸਾਂਝੇ ਧਰਨੇ ਦੀ ਚਿਤਾਵਨੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.