ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਪਾਕਿ ਵੱਲੋਂ ਰਾਜੌਰੀ ’ਚ ਭਾਰੀ ਗੋਲਾਬਾਰੀ

Posted On September - 9 - 2019

ਜੰਮੂ, 8 ਸਤੰਬਰ
ਪਾਕਿਸਤਾਨੀ ਸੈਨਾ ਨੇ ਐਤਵਾਰ ਨੂੰ ਲਗਾਤਾਰ ਦੂਜੇ ਦਿਨ ਕੰਟਰੋਲ ਰੇਖਾ ’ਤੇ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਅਗਾਊਂ ਚੌਕੀਆਂ ਅਤੇ ਪਿੰਡਾਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਅਤੇ ਗੋਲੇ ਦਾਗੇ।
ਫ਼ੌਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੁੰਦਰਬਨੀ ਅਤੇ ਨੌਸ਼ਹਿਰਾ ਸੈਕਟਰਾਂ ’ਚ ਸਵੇਰੇ ਕਰੀਬ 10 ਵਜੇ ਛੋਟੇ ਹਥਿਆਰਾਂ ਨਾਲ ਗੋਲੀਆਂ ਚਲਾਈਆਂ ਗਈਆਂ ਅਤੇ ਗੋਲੇ ਦਾਗੇ ਗਏ। ਕੰਟਰੋਲ ਰੇਖਾ ’ਤੇ ਤਾਇਨਾਤ ਭਾਰਤੀ ਫ਼ੌਜ ਨੇ ਵੀ ਇਸ ਦਾ ਮੂੰਹ ਤੋੜ ਜਵਾਬ ਦਿੱਤਾ।
ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਦੀ ਗੋਲੀਬਾਰੀ ’ਚ ਕਿਸੇ ਜਾਨੀ ਨੁਕਸਾਨ ਦੀ ਰਿਪੋਰਟ ਨਹੀਂ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨੀ ਫ਼ੌਜ ਵੱਲੋਂ ਗੋਲਾਬਾਰੀ ਤੇਜ਼ ਹੋਣ ਕਾਰਨ ਦੋਵੇਂ ਸੈਕਟਰਾਂ ’ਚ ਸਰਹੱਦ ’ਤੇ ਰਹਿਣ ਵਾਲੇ ਲੋਕਾਂ ਵਿਚ ਸਹਿਮ ਦਾ ਮਾਹੌਲ ਬਣ ਗਿਆ। ਗੋਲੀਬਾਰੀ ਨਾਲ ਇਕ ਘਰ ਨੂੰ ਨੁਕਸਾਨ ਪਹੁੰਚਿਆ ਹੈ।
ਪਾਕਿਸਤਾਨ ਨੇ ਸ਼ਨਿਚਰਵਾਰ ਨੂੰ ਗੋਲੀਬੰਦੀ ਦੀ ਉਲੰਘਣਾ ਕਰਦੇ ਹੋਏ ਪੁਣਛ ਜ਼ਿਲ੍ਹੇ ’ਚ ਕ੍ਰਿਸ਼ਨਾ ਘਾਟੀ ਅਤੇ ਪੁਣਛ ਸੈਕਟਰਾਂ ’ਚ ਬਿਨਾਂ ਭੜਕਾਹਟ ਦੇ ਗੋਲੀਆਂ ਚਲਾਈਆਂ ਸਨ। ਕੰਟਰੋਲ ਰੇਖਾ ’ਤੇ ਕਰੀਬ ਇਕ ਹਫ਼ਤੇ ਤਕ ਸ਼ਾਂਤੀ ਰਹਿਣ ਮਗਰੋਂ ਪਾਕਿਸਤਾਨ ਨੇ ਫਿਰ ਤੋਂ ਗੋਲੀਬਾਰੀ ਕੀਤੀ ਹੈ। -ਪੀਟੀਆਈ

‘ਵਾਸ਼ਿੰਗਟਨ ਪੋਸਟ’ ਖ਼ਿਲਾਫ਼ ਕਸ਼ਮੀਰੀ ਪੰਡਿਤਾਂ ਵੱਲੋਂ ਮੁਜ਼ਾਹਰਾ, ਕਵਰੇਜ ਨੂੰ ਪੱਖਪਾਤੀ ਦੱਸਿਆ
ਵਾਸ਼ਿੰਗਟਨ: ਕਸ਼ਮੀਰੀ ਪੰਡਿਤਾਂ ਦੇ ਇਕ ਸਮੂਹ ਨੇ ਅੱਜ ‘ਦੀ ਵਾਸ਼ਿੰਗਟਨ ਪੋਸਟ’ ਦੇ ਦਫ਼ਤਰ ਅੱਗੇ ਇੱਥੇ ਰੋਸ ਮੁਜ਼ਾਹਰਾ ਕੀਤਾ ਤੇ ਅਖ਼ਬਾਰ ਉੱਤੇ ਕਸ਼ਮੀਰ ਮਸਲੇ ਦੀ ‘ਇਕਪਾਸੜ ਤੇ ਪੱਖਪਾਤੀ ਕਵਰੇਜ’ ਕਰਨ ਦਾ ਦੋਸ਼ ਲਾਇਆ। ਜਦਕਿ ਅਖ਼ਬਾਰ ਨੇ ਆਪਣੀ ਕਵਰੇਜ ਨੂੰ ‘ਨਿਰਪੱਖ ਤੇ ਦਰੁਸਤ’ ਗਰਦਾਨਿਆ ਹੈ। ਇਹ ਮੁਜ਼ਾਹਰਾ ਕਸ਼ਮੀਰੀ ਪੰਡਿਤਾਂ ਦੀ ਆਲਮੀ ਜਥੇਬੰਦੀ ਨੇ ਕੀਤਾ ਹੈ।


Comments Off on ਪਾਕਿ ਵੱਲੋਂ ਰਾਜੌਰੀ ’ਚ ਭਾਰੀ ਗੋਲਾਬਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.