‘ਗਿਆਨ ਉਤਸਵ’ ਤਹਿਤ ਵਿਦਿਅਕ ਮੁਕਾਬਲੇ ਕਰਵਾਏ !    ਐੱਸਐੱਮਓ ਵੱਲੋਂ ਲੋੜੀਦੀਆਂ ਸਾਵਧਾਨੀਆਂ ਵਰਤਣ ਦੇ ਨਿਰਦੇਸ਼ !    ਨਾਟਕ ‘ਦਮ ਤੋੜਦੇ ਰਿਸ਼ਤੇ’ ਨੇ ਨਸ਼ਿਆਂ ਖ਼ਿਲਾਫ਼ ਹੋਕਾ ਦਿੱਤਾ !    ਸਟੋਕਸ ਨੇ ਫਿਰ ਨਿਊਜ਼ੀਲੈਂਡ ਨੂੰ ਵਖ਼ਤ ਪਾਇਆ !    ਲੜਕੀ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਖਾਧਾ ਜ਼ਹਿਰ !    ਕਰਤਾਰਪੁਰ ਲਾਂਘਾ: ਪਾਕਿ ’ਤੇ ਬੇਵਜ੍ਹਾ ਸ਼ੱਕ ਠੀਕ ਨਹੀਂ !    ਚਾਨਣ ਦੇ ਰਾਹੀ !    ਆਦਰਸ਼ ਸਕੂਲ ਮੁਖੀ ਕਿਹੋ ਜਿਹਾ ਹੋਵੇ ? !    ਗਿਆਨ ਦਾ ਭੰਡਾਰ ‘ਵਿਕੀਪੀਡੀਆ’ !    ਖ਼ੂਨ ਵਿੱਚ ਘੱਟ ਪਲੇਟਲੈੱਟ ਹੋਣ ਦਾ ਮਤਲਬ ਡੇਂਗੂ ਨਹੀਂ !    

ਪਾਕਿਸਤਾਨੀ ਸਿੱਖ ਜਥਾ ਵਤਨ ਪਰਤਿਆ

Posted On September - 10 - 2019

ਪੱਤਰ ਪ੍ਰੇਰਕ
ਅਟਾਰੀ, 9 ਸਤੰਬਰ
ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਭਾਰਤ ਆਇਆ ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਅਟਾਰੀ-ਵਾਹਗਾ ਸਰਹੱਦ ਰਸਤੇ ਵਤਨ ਪਰਤ ਗਿਆ। ਇਸ ਮੌਕੇ ਮੈਨੇਜਰ ਦਰਬਾਰ ਸਾਹਿਬ ਰਾਜਿੰਦਰ ਸਿੰਘ ਅਟਾਰੀ ਵੱਲੋਂ ਸਿੱਖ ਜਥੇ ਨੂੰ ਅਟਾਰੀ ਸਰਹੱਦ ’ਤੇ ਵਿਦਾਇਗੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪਾਕਿਸਤਾਨੀ ਸਿੱਖ ਜਥੇ ਦੇ ਆਗੂ ਪ੍ਰੀਤਮ ਸਿੰਘ ਤੇ ਰਾਗੀ ਭਾਈ ਨਾਨਕ ਰਾਮ ਰਾਹੀਂ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਲਈ ਹਰਮੋਨੀਅਮ, ਪਾਲਕੀ ਸਾਹਿਬ, ਗੁਟਕੇ ਸਾਹਿਬ, ਛੋਟੀਆਂ ਪੋਥੀਆਂ, ਦਸਤਾਰਾਂ ਤੇ ਕੰਬਲ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਪਾਕਿ ਜਥੇ ਦੇ ਮੈਂਬਰਾਂ ਨੇ ਉਤਸ਼ਾਹ ਨਾਲ ਗੁਰਦੁਆਰਿਆਂ ਦੇ ਦਰਸ਼ਨ ਕੀਤੇ। ਉਨ੍ਹਾਂ ਦੀ ਵਿਦਾਇਗੀ ਸਮੇਂ ਵੱਡੀ ਗਿਣਤੀ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਜਥੇ ਦੇ ਮੈਂਬਰਾਂ ਨੇ ਆਪਣੇ ਭਾਰਤ ਵਿਚਲੇ ਪਲ ਸਾਂਝੇ ਕੀਤੇ।


Comments Off on ਪਾਕਿਸਤਾਨੀ ਸਿੱਖ ਜਥਾ ਵਤਨ ਪਰਤਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.