ਗੰਨਮੈਨ 38, ਖ਼ਰਚਾ 18 ਲੱਖ !    ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ ਵੱਲੋਂ ਇਟਲੀ ਵਿੱਚ ਯੂਰਪੀ ਫੋਰਮ ਰੱਦ !    ਟੋਕੀਓ ਓਲੰਪਿਕ: ਤੈਅ ਪ੍ਰੋਗਰਾਮ ਮੁਤਾਬਕ ਹੋਣਗੀਆਂ ਖੇਡਾਂ: ਰਿਜਿਜੂ !    ‘ਆਪ’ ਵਿਧਾਇਕਾਂ ਵੱਲੋਂ ਵਿਧਾਨ ਸਭਾ ਅੱਗੇ ਪ੍ਰਦਰਸ਼ਨ !    ਕਰੋਨਾਵਾਇਰਸ: ਮੁੱਢਲੀ ਜਾਣਕਾਰੀ ਤੇ ਉਪਾਅ !    ਛਾਤੀ ਵਿੱਚ ਭਾਰਾਪਣ ਹੋਣਾ ਗੰਭੀਰ ਸੰਕੇਤ !    ਸਿੱਖ ਇਤਿਹਾਸ ਦਾ ਉੜੀਆ ’ਚ ਅਨੁਵਾਦ ਕਰਨ ਵਾਲੀ ਸਾਧਨਾ ਪਾਤਰੀ ਦਾ ਸਨਮਾਨ !    ਬੱਚੇ ਦੀ ਮੌਤ: ਸਿਹਤ ਮੰਤਰੀ ਨੇ ਡਾਕਟਰ ਜੋੜੇ ਦੀ ਮੁਅੱਤਲੀ ਦੇ ਹੁਕਮ ਵਾਪਸ ਲਏ !    ਦੋਹਰੇ ਕਤਲ ਕਾਂਡ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ !    ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    

ਪਲਾਸਟਿਕ ਨੂੰ ਅਲਵਿਦਾ ਕਹਿਣ ਦਾ ਵੇਲਾ ਆਇਆ: ਮੋਦੀ

Posted On September - 10 - 2019

ਗ੍ਰੇਟਰ ਨੌਇਡਾ, 9 ਸਤੰਬਰ

ਗਰੇਟਰ ਨੌਇਡਾ ’ਚ ਸੰਯੁਕਤ ਰਾਸ਼ਟਰ ਦੀ ਕਨਵੈਨਸ਼ਨ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਪੀਟੀਆਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਹੁਣ ਸਮਾਂ ਹੈ ਜਦੋਂ ਕੁੱਲ ਆਲਮ ਨੂੰ ਇਕਹਿਰੀ ਵਰਤੋ ਵਾਲੀ ਪਲਾਸਟਿਕ ਨੂੰ ਅਲਵਿਦਾ ਆਖ ਦੇਣੀ ਚਾਹੀਦੀ ਹੈ। ਸ੍ਰੀ ਮੋਦੀ ਧਰਾਤਲ ਨੂੰ ਮਾਰੂਥਲ ਬਣਨ ਤੋਂ ਰੋਕਣ ਦਾ ਸੱਦਾ ਦਿੰਦੀ ਸੰਯੁਕਤ ਰਾਸ਼ਟਰ ਦੀ ਕਨਵੈਨਸ਼ਨ (ਯੂਐੱਨਸੀਸੀਡੀ) ਨੂੰ ਸੰਬੋਧਨ ਕਰ ਰਹੇ ਸਨ। ਇਸ 14ਵੀਂ ਕਨਵੈਨਸ਼ਨ ਵਿੱਚ ਲਗਪਗ ਦੋ ਸੌ ਮੁਲਕਾਂ ਦੇ ਉੱਚ ਪੱਧਰੀ ਵਫ਼ਦ ਨੇ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਆਉਂਦੇ ਸਾਲਾਂ ਵਿੱਚ ਪਲਾਸਟਿਕ ਦੀ ਵਰਤੋ ਤੋਂ ਪੂਰੀ ਤਰ੍ਹਾਂ ਹੱਥ ਪਿਛਾਂਹ ਖਿੱਚਣੇ ਹੋਣਗੇ।
ਪ੍ਰਧਾਨ ਮੰਤਰੀ ਨੇ ਕਿਹਾ, ‘ਮੇਰੀ ਸਰਕਾਰ ਆਉਂਦੇ ਸਾਲਾਂ ਵਿੱਚ ਇਕਹਿਰੀ ਵਰਤੋ ਵਾਲੀ ਪਲਾਸਟਿਕ ਦਾ ਭੋਗ ਪਾਉਣ ਦਾ ਐਲਾਨ ਕਰ ਚੁੱਕੀ ਹੈ। ਮੈਂ ਮੰਨਦਾ ਹਾਂ ਕਿ ਹੁਣ ਸਮਾਂ ਹੈ ਜਦੋਂ ਕੁਲ ਆਲਮ ਨੂੰ ਇਕਹਿਰੀ ਵਰਤੋ ਵਾਲੀ ਪਲਾਸਟਿਕ ਨੂੰ ਅਲਵਿਦਾ ਆਖ ਦੇਣੀ ਚਾਹੀਦੀ ਹੈ।’ ਸ੍ਰੀ ਮੋਦੀ ਨੇ ਐਲਾਨ ਕੀਤਾ ਕਿ ਭਾਰਤ ਹੁਣ ਤੋਂ ਸਾਲ 2030 ਦਰਮਿਆਨ ਜ਼ਮੀਨ ਦੇ 2.6 ਹੈਕਟੇਅਰ ਰਕਬੇ ਨੂੰ ਬੰਜਰ ਤੋਂ ਉਪਜਾਊ ਬਣਾਏਗਾ। ਮੌਜੂਦਾ ਸਮੇਂ 2.1 ਕਰੋੜ ਹੈਕਟੇਅਰ ਰਕਬਾ ਬੰਜਰ ਜ਼ਮੀਨ ’ਚ ਆਉਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਜ਼ਮੀਨ ਦੀ ਪੁਨਰ ਸਥਾਪਨਾ ਸਮੇਤ ਹੋਰ ਕੋਈ ਐਪਲੀਕੇਸ਼ਨਾਂ ਲਈ ਰਿਮੋਰਟ ਸੈਸਿੰਗ ਤੇ ਪੁਲਾੜ ਤਕਨੀਕ ਦੀ ਵਰਤੋ ਕਰਨ ’ਤੇ ਮਾਣ ਮਹਿਸੂਸ ਕਰਦਾ ਹੈ। ਉਨ੍ਹਾਂ ਕਿਹਾ ਕਿ ਸਾਲ 2015 ਤੋਂ 2017 ਵਿਚਾਲੇ ਰੁੱਖਾਂ ਤੇ ਜੰਗਲਾਤ ਖੇਤਰ ਰਕਬਾ 80 ਹਜ਼ਾਰ ਹੈਕਟੇਅਰ ਵਧਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਵਾਤਾਵਰਨ ਤਬਦੀਲੀ, ਜੈਵਿਕ ਵੰਨ-ਸੁਵੰਨਤਾ ਤੇ ਜ਼ਮੀਨ ਦੇ ਡਿੱਗਦੇ ਮਿਆਰ ਜਿਹੇ ਮੁੱਦਿਆਂ ਨੂੰ ਮੁਖਾਤਿਬ ਹੁੰਦਿਆਂ ਦੱਖਣੀ-ਦੱਖਣੀ ਸਹਿਯੋਗ ਨੂੰ ਵਧਾਉਣ ਲਈ ਨਵੀਆਂ ਪਹਿਲਕਦਮੀਆਂ ਦੀ ਤਜਵੀਜ਼ ਰੱਖ ਕੇ ਖੁ਼ਸ਼ ਹੈ। ਪ੍ਰਧਾਨ ਮੰਤਰੀ ਨੇ ਯੂਐੱਨਸੀਸੀਡੀ ਦੇ ਆਗੂਆਂ ਨੂੰ ਸੱਦਾ ਦਿੱਤਾ ਕਿ ਉਹ ਕਿ ਆਲਮੀ ਜਲ ਐਕਸ਼ਨ ਏਜੰਡੇ ਦਾ ਵਿਸ਼ੇਸ਼ ਧਿਆਨ ਰੱਖਣ ਕਿਉਂਕਿ ਜ਼ਮੀਨ ਡੀਗ੍ਰੇਡੇਸ਼ਨ ਨਿਊਟਰੈਲਿਟੀ ਰਣਨੀਤੀ ਲਈ ਇਹ ਕੇਂਦਰੀ ਮੁੱਦਾ ਹੈ। -ਪੀਟੀਆਈ


Comments Off on ਪਲਾਸਟਿਕ ਨੂੰ ਅਲਵਿਦਾ ਕਹਿਣ ਦਾ ਵੇਲਾ ਆਇਆ: ਮੋਦੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.