ਪੰਕਜ ਅਡਵਾਨੀ ਨੇ 22ਵਾਂ ਵਿਸ਼ਵ ਖ਼ਿਤਾਬ ਜਿੱਤਿਆ !    ਆਂਧਰਾ ਪ੍ਰਦੇਸ਼ ’ਚ ਸੈਲਾਨੀਆਂ ਦੀ ਕਿਸ਼ਤੀ ਪਲਟੀ, 12 ਡੁੱਬੇ !    ਓਮਾਨ ’ਚ ਸੜਕ ਹਾਦਸਾ; ਤਿੰਨ ਭਾਰਤੀ ਹਲਾਕ !    ਹਨੇਰਗ਼ਰਦੀ: ਅਤੀਤ ਤੇ ਵਰਤਮਾਨ... !    ਸਾਡੇ ਸਮਿਆਂ ਦਾ ਕੌੜਾ ਸੱਚ !    ਪਿਆਰ, ਸੁਰੱਖਿਆ, ਅਸੀਂ ਤੇ ਡਰੋਨ - ਪੀਜ਼ਾ ਕਿ ਬੰਬ? !    ਕੌਮਾਂਤਰੀ ਨਗਰ ਕੀਰਤਨ ਤਿਲੰਗਾਨਾ ਪੁੱਜਿਆ !    ਔਰਤ ਦਸ ਕਰੋੜ ਦੀ ਹੈਰੋਇਨ ਸਣੇ ਗ੍ਰਿਫ਼ਤਾਰ !    ਪ੍ਰਕਾਸ਼ ਪੁਰਬ: ਵਾਸ਼ਿੰਗਟਨ ’ਚ ਬਣੇਗੀ ਖਾਲਸਾ ਯੂਨੀਵਰਸਿਟੀ !    ਪੰਜਾਬ ਤੇ ਕਸ਼ਮੀਰ !    

ਪਰਿਵਾਰ ਨੂੰ ਬੀਮੇ ਦਾ ਕਲੇਮ ਦਿਵਾਉਣ ਲਈ ਖ਼ੁਦ ਦੇ ਕਤਲ ਦੀ ਸਾਜ਼ਿਸ਼ ਘੜੀ

Posted On September - 11 - 2019

ਜੈਪੁਰ, 10 ਸਤੰਬਰ
ਰਾਜਸਥਾਨ ਦੇ ਭੀਲਵਾੜਾ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਨੇ ਬੀਮਾ ਕਲੇਮ ਹਾਸਲ ਕਰਨ ਦੀ ਸਾਜ਼ਿਸ਼ ਘੜਦਿਆਂ ਖ਼ੁਦ ਨੂੰ ਹੀ ਕਤਲ ਕੀਤਾ ਦਰਸਾ ਦਿੱਤਾ ਤਾਂ ਜੋ ਉਸ ਦੇ ਪਰਿਵਾਰਕ ਮੈਂਬਰ 50 ਲੱਖ ਰੁਪਏ ਦਾ ਬੀਮਾ ਹਾਸਲ ਕਰ ਸਕਣ ਤੇ ਉਹ ਬਾਕੀ ਦਾ ਜੀਵਨ ਸੁਖਮਈ ਬਤੀਤ ਕਰ ਸਕੇ। ਬਲਬੀਰ ਖਾਰੋਲ ਜੋ ਕਿ ਇੱਕ ਸ਼ਾਹੂਕਾਰ ਹੈ, ਨੇ ਇਹ ਸਾਜਿਸ਼ ਇਸ ਕਰਕੇ ਨਹੀਂ ਘੜੀ ਕਿ ਉਹ ਕਰਜ਼ ਥੱਲੇ ਡੁੱਬਿਆ ਹੋਇਆ ਸੀ ਸਗੋਂ ਇਸ ਕਰਕੇ ਘੜੀ ਕਿ ਲੋਕ ਉਸ ਤੋਂ ਲਿਆ ਕਰਜ਼ ਮੋੜਨ ਤੋਂ ਇਨਕਾਰੀ ਸਨ। ਪੁਲੀਸ ਸੂਤਰਾਂ ਅਨੁਸਾਰ ਦੋ ਮੁਲਜ਼ਮ ਰਾਜਵੀਰ ਸਿੰਘ ਅਤੇ ਸੁਨੀਲ ਯਾਦਵ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ, ਤੋਂ ਪਤਾ ਲੱਗਾ ਕਿ ਸ਼ਾਹੂਕਾਰ ਨੇ ਪਹਿਲਾਂ ਖ਼ੁਦ ਨੂੰ ਸੜਕ ਹਾਦਸੇ ਵਿੱਚ ਮ੍ਰਿਤਕ ਦਿਖਾਉਣ ਦਾ ਸਾਜ਼ਿਸ਼ ਘੜੀ ਸੀ ਪਰ ਉਹ ਬਚ ਗਿਆ ਸੀ। ਖਾਰੋਲ ਨੇ 20 ਲੱਖ ਰੁਪਏ ਲੋਕਾਂ ਤੋਂ ਲੈਣੇ ਹਨ ਪਰ ਉਸ ਦੇ ਪੈਸਿਆਂ ਦੀ ਵਾਪਸੀ ਨਹੀਂ ਹੋ ਰਹੀ ਸੀ ਅਤੇ ਪਿਛਲੇ ਛੇ ਮਹੀਨੇ ਤੋਂ ਉਸ ਨੂੰ ਦੇਣਦਾਰਾਂ ਤੋਂ ਕੋਈ ਵੀ ਉਗਰਾਹੀ ਨਹੀਂ ਹੋਈ ਸੀ। ਇਸ ਤੋਂ ਬਾਅਦ ਉਸ ਨੇ ਖ਼ੁਦ ਨੂੰ ਕਤਲ ਕਰਨ ਦੀ ਯੋਜਨਾ ਬਣਾ ਲਈ ਤਾਂ ਜੋ ਉਸ ਦਾ ਪਰਿਵਾਰ ਸੁੱਖ ਦੀ ਰੋਟੀ ਖਾ ਸਕੇ। ਉਸ ਨੇ ਇੱਕ ਪ੍ਰਾਈਵੇਟ ਬੈਂਕ ਤੋਂ ਇੱਕ ਮਹੀਨਾ ਪਹਿਲਾਂ ਹੀ ਬੀਮੇ ਦੀ ਪਾਲਸੀ ਖ਼ਰੀਦੀ ਸੀ ਅਤੇ ਪਹਿਲੀ ਹੀ ਕਿਸ਼ਤ ਭਰੀ ਸੀ। ਉਸ ਨੇ ਦੋਵਾਂ ਮੁਲਜ਼ਮਾਂ ਨੂੰ ਅੱਸੀ ਹਜ਼ਾਰ ਰੁਪਏ ਦੇ ਕੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਕਰ ਲਿਆ ਅਤੇ ਆਖ਼ਿਰ ਨੂੰ ਸਾਜ਼ਿਸ਼ ਦਾ ਭਾਂਡਾ ਫੁੱਟ ਗਿਆ।
ਪੀਟੀਆਈ


Comments Off on ਪਰਿਵਾਰ ਨੂੰ ਬੀਮੇ ਦਾ ਕਲੇਮ ਦਿਵਾਉਣ ਲਈ ਖ਼ੁਦ ਦੇ ਕਤਲ ਦੀ ਸਾਜ਼ਿਸ਼ ਘੜੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.