ਲੋਕਾਂ ਦੇ ਅਧਿਕਾਰਾਂ ਲਈ ਗੰਭੀਰ ਖ਼ਤਰਾ !    ਕਸ਼ਮੀਰੀਆਂ ਲਈ ਪੰਜਾਬ ’ਚੋਂ ਉੱਠੀ ਆਵਾਜ਼ ਦਾ ਮਹੱਤਵ !    ਅੱਸੂ !    ਖ਼ੁਦਕੁਸ਼ੀ ਪੀੜਤ ਪਰਿਵਾਰ ਦੀ ਮਦਦ ਲਈ ਸਰਕਾਰ ਤੋਂ ਪਹਿਲਾਂ ਪੁੱਜੇ ਸਮਾਜ ਸੇਵੀ !    ਅਫ਼ਗਾਨਿਸਤਾਨ ਵਿਚ ਰਾਸ਼ਟਰਪਤੀ ਚੋਣਾਂ ਲਈ ਕਮਰਕੱਸੇ !    ਪਾਕਿ ਰਾਹਤ ਲਈ ਅਮਰੀਕਾ ਤੋਂ ਲੈ ਸਕਦੈ ਸਹਾਇਤਾ !    ਵਿਕਾਸ ਕਾਰਜਾਂ ’ਚ ਤੇਜ਼ੀ ਲਈ ਵਿਧਾਇਕਾਂ ਨਾਲ ਤਾਲਮੇਲ ਰੱਖਣ ਮੰਤਰੀ: ਕੈਪਟਨ !    ਸੌਮਿਆ ਸਰਕਾਰ ਬੰਗਲਾਦੇਸ਼ ਕ੍ਰਿਕਟ ਟੀਮ ’ਚੋਂ ਬਾਹਰ !    ਵਿਸ਼ਵ ਕੱਪ-2019 ਆਈਸੀਸੀ ਦਾ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਟੂਰਨਾਮੈਂਟ !    ਔਡ-ਈਵਨ ਯੋਜਨਾ ਖ਼ਿਲਾਫ਼ ਐਨਜੀਟੀ ’ਚ ਪਟੀਸ਼ਨ !    

ਪਟਕਥਾ ਤੇ ਐਕਟਰਜ਼ ਐਸੋਸੀਏਸ਼ਨ ਜਿਨਸੀ ਸੋਸ਼ਣ ਮੁੱਦਿਆਂ ਦੇ ਲਈ ਇਕਜੁਟ

Posted On September - 11 - 2019

ਮੁੰਬਈ, 10 ਸਤੰਬਰ
ਪਟਕਥਾ ਐਸੋਸੀਏਸ਼ਨ (ਐੱਸਡਬਲਯੂਏ) ਅਤੇ ਸਿਨੇ ਤੇ ਟੈਲੀਵਿਜ਼ਨ ਆਰਟਿਸਟਜ਼ ਐਸੋਸੀਏਸ਼ਨ (ਸੀਆਈਐੱਨਟੀਏਏ) ਦਰਮਿਆਨ ਸਹਿਮਤੀ ਬਣੀ ਹੈ ਕਿ ਉਹ ਇੰਡਸਟਰੀਜ਼ ’ਚ ਚੱਲ ਰਹੇ ਗੰਭੀਰ ਮੁੱਦਿਆਂ ਨੂੰ ਹੱਲ ਕਰਨ ਲਈ ਇਕਜੁਟ ਹੋਣ। ਮੀਟੂ ਮਾਮਲੇ ’ਚ ਲੇਖਕ ਤੇ ਡਾਇਰੈਕਟਰ ਵਿਨਤਾ ਨੰਦਾ ਵੱਲੋਂ ਬਲਾਤਕਾਰ ਦੇ ਲਗਾਏ ਦੋਸ਼ਾਂ ਸਬੰਧੀ ਅਲੋਕ ਨਾਥ ਨੇ ਇੰਡੀਅਨ ਫਿਲਮ ਐਂਡ ਟੈਲੀਵਿਜ਼ਨ ਡਾਇਰੈਕਟਰ ਐਸੋਸੀਏਸ਼ਨ ਨੂੰ ਜਵਾਬ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਦੋਵੇਂ ਸੰਸਥਾਵਾਂ ਨੇ ਮਹਿਸੂਸ ਕੀਤਾ ਹੈ ਕਿ ਇਹ ਸਮੱਸਿਆਵਾਂ ਆਮ ਹੋ ਗਈਆਂ ਹਨ। ਸੀਆਈਐੱਨਟੀਏਏ ਦੇ ਜਨਰਲ ਸਕੱਤਰ ਸੁਸ਼ਾਂਤ ਸਿੰਘ ਨੇ ਕਿਹਾ ਹੈ ਕਿ ਇਹ ਸੰਸਥਾ ਇੰਡਸਟਰੀ ਦੀ ਰੀੜ੍ਹ ਦੀ ਹੱਡੀ ਹੈ ਅਤੇ ਇਹ ਦੋਵੇਂ ਮਿਲ ਕੇ ਪ੍ਰਭਾਵਸ਼ਾਲੀ ਕੰਮ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸੀਆਈਐੱਨਟੀਏਏ ਦੇ ਮੈਂਬਰਾਂ ਅਤੇ ਐੱਸਡਬਲਯੂ ਦੇ ਨਿਰਮਾਤਾਵਾਂ ਵਿਚਾਲੇ ਟਕਰਾਅ ਦੀਆਂ ਸੰਭਾਵਨਾਵਾਂ ਹਨ। ਉਨ੍ਹਾਂ ਨੇ ਵਿਚਾਰ ਰੱਖਿਆ ਹੈ ਕਿ ਦੋਵੇਂ ਸੰਸਥਾਵਾਂ ਨੂੰ ਇਕੱਠੀਆਂ ਕਮੇਟੀਆਂ ਬਣਾਉਣੀਆਂ ਚਾਹੀਦੀਆਂ ਹਨ, ਜਿਥੇ ਸਾਂਝੀਆਂ ਸ਼ਿਕਾਇਤਾਂ ਦਰਜ ਹੋਣ, ਇਸ ਨਾਲ ਹੋਰ ਜ਼ਿਆਦਾ ਮਜ਼ਬੂਤੀ ਆਵੇਗੀ।
ਐੱਸਡਬਲਯੂਏ ਦੇ ਜਨਰਲ ਸਕੱਤਰ ਸੁਨੀਲ ਸਲਗੀਆ ਨੇ ਕਿਹਾ ਕਿ ਐੱਮਓਯੂ ’ਚ ਸਾਰੇ ਮੁੱਦੇ ਜਿਵੇਂ, ਜਿਨਸੀ ਸੋਸ਼ਣ, ਕਾਪੀਰਾਈਟ, ਭੁਗਤਾਨ ਅਤੇ ਸਮਝੌਤਾ ਦੀ ਉਲੰਘਣਾ ਨੂੰ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਵਿਚਾਰਿਆ ਜਾਣਾ ਚਾਹੀਦਾ ਹੈ ਤੇ ਇਸ ’ਤੇ ਤੁਰੰਤ ਐਕਸ਼ਨ ਲੈਣਾ ਚਾਹੀਦਾ ਹੈ।


Comments Off on ਪਟਕਥਾ ਤੇ ਐਕਟਰਜ਼ ਐਸੋਸੀਏਸ਼ਨ ਜਿਨਸੀ ਸੋਸ਼ਣ ਮੁੱਦਿਆਂ ਦੇ ਲਈ ਇਕਜੁਟ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.