ਅਸਲਾ ਲਾਇਸੈਂਸ ਬਣਨ ਤੋਂ ਪਹਿਲਾਂ ਹੀ ਨਿਸ਼ਾਨਾ ਖੁੰਝਿਆ !    ਯੂਨੀਅਨ ਵੱਲੋਂ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ !    ਟੀ-20 ਮਹਿਲਾ ਵਿਸ਼ਵ ਕੱਪ: ਮੀਂਹ ਨੇ ਭਾਰਤ-ਪਾਕਿ ਅਭਿਆਸ ਮੈਚ ਧੋਇਆ !    ਪੰਜਾਬ ਵਿਚ ਸਕੂਲੀ ਸਿੱਖਿਆ ’ਚ ਸੁਧਾਰ ਬਨਾਮ ਜ਼ਮੀਨੀ ਹਕੀਕਤ !    ਲੋਕਾਂ ਦੀ ਸਿਹਤ ਦਾ ਖ਼ਿਆਲ ਰੱਖਣ ’ਚ ਸਰਕਾਰ ਨਾਕਾਮ !    ਬੁੱਢਾ ਕੇਸ: ਜੱਗਾ ਤੇ ਪਹਿਲਵਾਨ ਦੇ ਪਾਕਿਸਤਾਨ ਨਾਲ ਸਬੰਧਾਂ ਦਾ ਖੁਲਾਸਾ !    ਨਾਭਾ ਜੇਲ੍ਹ: ਗੁਟਕੇ ਤੇ ਪੋਥੀਆਂ ਦੀ ਬੇਅਦਬੀ ਦੀ ਜਾਂਚ ਹੋਵੇ: ਜਥੇਦਾਰ !    ਸ਼ਹਿਰ ਮੇਰਾ ਹੋਇਆ ਸ਼ਾਹੀਨ, ਡੈਡੀ ਪੁੱਛਦੇ ਫਿਰਨ ਪਤਾ !    ਸੋਲ੍ਹਾਂ ਤੂਫ਼ਾਨੀ ਦਿਨਾਂ ਦੀ ਬਾਤ... !    ਕੇਂਦਰੀ ਮੰਤਰੀ ਵੱਲੋਂ ਦੁਬਈ ਵਿਚ ਫੂਡ ਪੈਵੇਲੀਅਨ ਦਾ ਉਦਘਾਟਨ !    

‘ਪਛਾਣ ਦੇ ਅਹਿਸਾਸ’ ਨੇ ਜੰਮੂ ਕਸ਼ਮੀਰ ’ਚ ਸਮੱਸਿਆ ਪੈਦਾ ਕੀਤੀ: ਵੋਹਰਾ

Posted On September - 17 - 2019

ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 16 ਸਤੰਬਰ

ਡੇਵਿਡ ਦੇਵਦਾਸ (ਖੱਬੇ) ਵੱਲੋਂ ਲਿਖੀ ਗਈ ਕਿਤਾਬ ‘ਦਿ ਸਟੋਰੀ ਆਫ਼ ਕਸ਼ਮੀਰ’ ਨੂੰ ਰਿਲੀਜ਼ ਕਰਦੇ ਹੋਏ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਐੱਨ ਐੱਨ ਵੋਹਰਾ। ਤਸਵੀਰ ’ਚ ਦਿੱਲੀ ਦੇ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਿਜ਼ ਦੇ ਚੇਅਰਮੈਨ ਜੌਰਜ ਮੈਥਿਊ (ਸੱਜੇ) ਵੀ ਦਿਖਾਈ ਦੇ ਰਹੇ ਹਨ। -ਫੋਟੋ: ਮਾਨਸ ਰੰਜਨ ਭੂਈ

ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਐੱਨ.ਐੱਨ ਵੋਹਰਾ ਨੇ ਅੱਜ ਕਿਹਾ ਕਿ ‘ਪਛਾਣ ਦੇ ਬੋਧ’ ਨੇ ਕਸ਼ਮੀਰ ਵਿਚਲੀ ਗੜਬੜ ’ਚ ਵੱਡਾ ਯੋਗਦਾਨ ਦਿੱਤਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ‘ਬਾਹਰਲੇ ਤੱਤਾਂ’ ਦੀ ਭੂਮਿਕਾ ਦੀ ਵੀ ਸਮੀਖ਼ਿਆ ਕਰਨ ਦੀ ਲੋੜ ਹੈ ਜੋ ਮੁਸ਼ਕਲਾਂ ਵਿਚ ਵਾਧਾ ਕਰ ਰਹੇ ਹਨ।
ਪੱਤਰਕਾਰ ਡੇਵਿਡ ਦੇਵਦਾਸ ਦੀ ਕਿਤਾਬ ‘ਦੀ ਸਟੋਰੀ ਆਫ਼ ਕਸ਼ਮੀਰ’ ਰਿਲੀਜ਼ ਕਰਦਿਆਂ ਸ੍ਰੀ ਵੋਹਰਾ ਨੇ ਕਿਹਾ ਕਿ ਪਾਕਿਸਤਾਨ ਵਿਚਲੇ ਕਿਰਦਾਰ ਆਮ ਕਸ਼ਮੀਰੀਆਂ ਦੇ ਜਜ਼ਬਾਤ ਨਾਲ ਖੇਡ ਰਹੇ ਹਨ। ਇਹੀ ਕਾਰਨ ਹੈ ਕਿ ਕੇਂਦਰ ਤੇ ਸੂਬਾ ਸਰਕਾਰ ਨੂੰ ਸਥਿਤੀ ’ਤੇ ਕਾਬੂ ਪਾਉਣ ਲਈ ਕਦਮ ਚੁੱਕਣੇ ਪਏ ਹਨ। ਹਾਲਾਂਕਿ ਉਨ੍ਹਾਂ ਨਾਲ ਹੀ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਦੇ ਸਾਂਝੇ ਯਤਨਾਂ ਨੂੰ ਆਸ ਮੁਤਾਬਕ ਸਫ਼ਲਤਾ ਨਹੀਂ ਮਿਲ ਸਕੀ ਹੈ। ਇਸ ਦਾ ਖ਼ਮਿਆਜ਼ਾ ਲੋਕਾਂ ਨੂੰ ਭੁਗਤਣਾ ਪਿਆ ਹੈ ਤੇ ਪਾਕਿ ਵੱਲੋਂ ਅਤਿਵਾਦ ਦੇ ਰੂਪ ਵਿਚ ਥੋਪੀ ਗਈ ਜੰਗ ਵੀ ਧਿਆਨ ਮੰਗਦੀ ਹੈ।
ਲੇਖਕ ਦੇਵਦਾਸ ਨੇ ਕਿਹਾ ਕਿ ਉਨ੍ਹਾਂ ਆਧੁਨਿਕ ਤੇ ਮੌਜੂਦਾ ਕਸ਼ਮੀਰ ਦੇ ਇਤਿਹਾਸ ਨੂੰ ਕਿਤਾਬ ਦੇ ਰੂਪ ’ਚ ਪਰੋਣ ਦਾ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਬਾਰੇ ਮਾਹਿਰ ਵਜੋਂ ਉਹ ਸਰਕਾਰ ਦੇ ਹਾਲੀਆ ਕਦਮਾਂ ਨੂੰ ‘ਸੰਘੀ ਢਾਂਚੇ ਲਈ ਝਟਕਾ ਮੰਨਦੇ ਹਨ’। ਉਨ੍ਹਾਂ ਕਿਹਾ ਕਿ ਇਸ ਦੇ ਸਿੱਟੇ ਤਾਂ ‘ਆਉਣ ਵਾਲਾ ਸਮਾਂ ਹੀ ਦੱਸੇਗਾ’ ਕਿਉਂਕਿ ਸਰਕਾਰ ਦੀ ਯੋਜਨਾ ਹਾਲੇ ਸਥਿਤੀ ‘ਇਸੇ ਤਰ੍ਹਾਂ ਹੀ ਰੱਖਣ’ ਦੀ ਹੈ। ਉਨ੍ਹਾਂ ਕਿਹਾ ਕਿ ਰਾਜ ਨੂੰ ਕੇਂਦਰ ਸਾਸ਼ਿਤ ਇਕਾਈਆਂ ਵਿਚ ਤਬਦੀਲ ਕਰਨਾ ‘ਚੰਗੀ ਨੀਤੀ ਨਹੀਂ ਹੈ’ ਤੇ ਲੋਕ ‘ਸਦਮੇ ਵਿਚ ਹਨ’।


Comments Off on ‘ਪਛਾਣ ਦੇ ਅਹਿਸਾਸ’ ਨੇ ਜੰਮੂ ਕਸ਼ਮੀਰ ’ਚ ਸਮੱਸਿਆ ਪੈਦਾ ਕੀਤੀ: ਵੋਹਰਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.