ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    ਵੋਟਰ ਸੂਚੀ ’ਚ ਨਾਮ ਹੋਣ ਵਾਲਾ ਵਿਅਕਤੀ ਹੀ ਪਾ ਸਕੇਗਾ ਵੋਟ !    

ਨੌਰਮਨ ਲੀਅਰ ਸਭ ਤੋਂ ਵਡੇਰੀ ਉਮਰ ਵਿੱਚ ਐਮੀ ਪੁਰਸਕਾਰ ਜਿੱਤਣ ਵਾਲਾ ਬਣਿਆ

Posted On September - 16 - 2019

ਲਾਸ ਏਂਜਲਸ, 15 ਸਤੰਬਰ

ਲਾਸ ਏਂਜਲਸ ਵਿੱਚ ਕ੍ਰਿਏਟਿਵ ਆਰਟਸ ਐਮੀ ਐਵਾਰਡਜ਼ ਸਮਾਗਮ ਵਿੱਚ ਨੋਰਮੈਨ ਲੀਅਰ। -ਫੋਟੋ: ਪੀਟੀਆਈ

ਨੌਰਮਨ ਲੀਅਰ ਨੇ ਇਤਿਹਾਸ ਸਿਰਜਦਿਆਂ ਸਭ ਤੋਂ ਵੱਡੀ ਉਮਰ (97) ਵਿੱਚ ਐਮੀ ਪੁਰਸਕਾਰ ਜਿੱਤ ਕੇ ਵਿਸ਼ੇਸ਼ ਪ੍ਰਾਪਤੀ ਕੀਤੀ ਹੈ। ਪ੍ਰਸਿੱਧ ਟੈਲੀਵਿਜ਼ਨ ਮੇਜ਼ਬਾਨ ਲੀਅਰ ਨੂੰ ਇਹ ਪੁਰਸਕਾਰ ਵਿਸ਼ੇਸ਼ ਲਾਈਵ ਸ਼੍ਰੇਣੀ (ਸਟੂਡੀਓ ’ਚ ਦਰਸ਼ਕਾਂ ਦੇ ਸਾਹਮਣੇ) ਲਈ ਦਿੱਤਾ ਗਿਆ ਹੈ। ਉਨ੍ਹਾਂ ਨੂੰ ਇਹ ਪੁਰਸਕਾਰ ‘ਆਲ ਇਨ ਦਿ ਫੈਮਿਲੀ’ ਅਤੇ ਦਿ ਜੈਫਰਨਜ਼’ ਸ਼ੋਅ ਸਫਲਤਾਪੂਰਵਕ ਪੇਸ਼ ਕਰਨ ਲਈ ਦਿੱਤਾ ਗਿਆ ਹੈ। ਉਨ੍ਹਾਂ ਨੇ ਆਪਣੇ ਕਾਰਜਕਾਰੀ ਨਿਰਮਾਤਾ ਜਿਮੀ ਕਿੱਮੇਲ ਨਾਲ ਪੁਰਸਕਾਰ ਹਾਸਲ ਕੀਤਾ। ਪੁਰਸਕਾਰ ਹਾਸਲ ਕਰਨ ਉੱਤੇ ਲੀਅਰ ਨੇ ਬੇਹੱਦ ਉਤਸ਼ਾਹ ਦਿਖਾਉਂਦਿਆਂ ਕਿਹਾ ਕਿ ਜਦੋਂ ਉਹ ਸੱਤ ਸਾਲ ਦਾ ਸੀ ਤਾਂ ਉਸ ਨੂੰ ਕ੍ਰਿਸਮਸ ਪ੍ਰੋਗਰਾਮ ਪੇਸ਼ ਕਰਨ ਦਾ ਮੌਕਾ ਮਿਲਿਆ ਸੀ ਅਤੇ ਅੱਜ ਉਸ ਨੂੰ 90 ਸਾਲ ਬਾਅਦ ਉਨ੍ਹਾਂ ਪਲਾਂ ਜਿੰਨੀ ਹੀ ਖੁਸ਼ੀ ਹੀ ਮਹਿਸੂਸ ਹੋ ਰਹੀ ਹੈ। ਉਨ੍ਹਾਂ ਨੇ ਐਮੀ ਪੁਰਸਕਾਰ ਜਿੱਤਣ ਲਈ ਕਾਰਜਕਾਰੀ ਨਿਰਮਾਤਾ ਕਿੱਮੇਲ ਨੂੰ ਵੀ ਵਿਸ਼ੇਸ਼ ਤੌਰ ਉੱਤੇ ਸਿਹਰਾ ਦਿੱਤਾ ਅਤੇ ਉਨ੍ਹਾਂ ਦੀ ਅਗਵਾਈ ਅਤੇ ਸਹਿਯੋਗ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਆਪਣੇ ਸ਼ੋਅ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਜਿਮੀ ਕਿਮੇਲ ਦੀ ਹੀ ਕਲਪਨਾ ਸੀ।
ਉਨ੍ਹਾਂ ਨੇ ਵਡੇਰੀ ਉਮਰ ਤੱਕ ਕਾਰਜਸ਼ੀਲ ਰਹਿਣ ਦੇ ਰਾਜ਼ ਨੂੰ ਸਾਂਝਾ ਕਰਦਿਆਂ ਕਿਹਾ ਕਿ ਉਨ੍ਹਾਂ ਕਦੇ ਆਪਣੀ ਉਮਰ ਬਾਰੇ ਵਧੇਰੇ ਨਹੀਂ ਸੋਚਿਆ। ਉਨ੍ਹਾਂ ਨੇ ‘ਅਵਰ ਪਲੈਨੇਟ’ ਦੇ ਮੇਜ਼ਬਾਨ ਡੇਵਿਡ ਐਟਨਬਰੋ ਨੂੰ ਪਛਾੜ ਕੇ ਪੁਰਸਕਾਰ ਹਾਸਲ ਕੀਤਾ ਹੈ। -ਪੀਟੀਆਈ

 


Comments Off on ਨੌਰਮਨ ਲੀਅਰ ਸਭ ਤੋਂ ਵਡੇਰੀ ਉਮਰ ਵਿੱਚ ਐਮੀ ਪੁਰਸਕਾਰ ਜਿੱਤਣ ਵਾਲਾ ਬਣਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.