ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਨਿਹਾਲ ਸਿੰਘ ਵਾਲਾ ਵਿੱਚ ਗੈਰਕਾਨੂੰਨੀ ਸ਼ਰਾਬ ਵਿਕਣ ਦੀਆਂ ਕਨਸੋਆਂ

Posted On September - 12 - 2019

ਬਿਲਾਸਪੁਰ ਠੇਕੇ ਦੀ ਬਰਾਂਚ ਤੋਂ ਫੜਿਆ ਸਰਾਬ ਦਾ ਕੈਂਟਰ।

ਰਾਜਵਿੰਦਰ ਸਿੰਘ ਰੌਂਤਾ
ਨਿਹਾਲ ਸਿੰਘ ਵਾਲਾ 11 ਸਤੰਬਰ
ਸਥਾਨਕ ਪੁਲੀਸ ਵੱਲੋਂ ਬੀਤੀ ਰਾਤ 2400 ਪੇਟੀਆਂ ਸ਼ਰਾਬ ਸਮੇਤ ਗ੍ਰਿਫਤਾਰ ਵਿਅਕਤੀਆਂ ਨੂੰ ਸ਼ਰਾਬ ਸਮੇਤ ਛੱਡਣ ਕਾਰਨ ਸਮੁੱਚੀ ਕਾਰਵਾਈ ਸ਼ੱੱਕ ਦੇ ਘੇਰੇ ਵਿੱਚ ਆ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਸੀਆਈਏ ਸਟਾਫ ਬਿਲਾਸਪੁਰ ਅਤੇ ਥਾਣਾ ਨਿਹਾਲ ਸਿੰਘ ਵਾਲਾ ਦੀ ਟੀਮ ਨੇ ਡੀਐਸਪੀ ਨਿਹਾਲ ਸਿੰਘ ਵਾਲਾ ਤੇ ਹੋਰਲਾਂ ਪੁਲੀਸ ਅਧਿਕਾਰੀਆਂ ਦੀ ਅਗਵਾਈ ਵਿੱਚ ਪਿੰਡ ਤਖਤੂਪੁਰਾ ਅਤੇ ਬਿਲਾਸਪੁਰ ਦੇ ਠੇਕੇ ’ਤੇ ਸ਼ਰਾਬ ਲਾਹ ਰਹੇ ਦੋ ਕੈਂਟਰਾਂ ਨੂੰ ਕਾਬੂ ਕੀਤਾ ਸੀ। ਇਸ ਸਬੰਧ ਵਿੱਚ ਪੁਲੀਸ ਨੇ ਦੋ ਡਰਾਈਵਰਾਂ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਸੀ। ਫ਼ੜੇ ਗਏ ਵਿਅਕਤੀ ਮੌਕੇ ’ਤੇ ਸ਼ਰਾਬ ਦੇ ਕੋਈ ਵੀ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ। ਸੂਤਰਾਂ ਅਨੁਸਾਰ ਫੜੀ ਗਈ 2400 ਪੇਟੀਆਂ ਸਰਾਬ ‘ਰਾਣੋ ਸੌਫੀ ’ਤੇ ਕੋਈ ਬੈਚ ਨੰਬਰ ਨਹੀਂ ਸੀ ਅਤੇ ਸ਼ਰਾਬ ਦੀ ਖੇਪ ਸਿੱਧੀ ਫੈਕਟਰੀ ਤੋਂ ਦੋ ਨੰਬਰ ਰਾਹੀਂ ਆਈ ਸੀ। ਜੋ ਕਿ ਬਗੈਰ ਐਲ 13 ਲਾਇਸੰਸ ਜਾਰੀ ਕੀਤੇ ਬਰਾਂਚਾਂ ਵਿੱਚ ਆਈ ਸੀ। ਇਸ ਸਬੰਧੀ ਬਕਾਇਦਾ ਪਰਚਾ ਦਰਜ ਕਰਨ ਦੀ ਕਾਰਵਾਈ ਵੀ ਸ਼ੁਰੂ ਹੋ ਗਈ ਸੀ, ਪਰ ਦੇਰ ਰਾਤ ਪੁਲੀਸ ਨੇ ਫੜੀ ਗਈ ਸ਼ਰਾਬ ਅਤੇ ਡਰਾਈਵਰਾਂ ਨੂੰ ਛੱਡ ਦਿੱਤਾ।
ਨਿਹਾਲ ਸਿੰਘ ਵਾਲਾ ਦੇ ਡੀਐਸਪੀ ਮਨਜੀਤ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪੁਲੀਸ ਨੇ ਫੜੇ ਗਏ ਵਿਅਕਤੀਆਂ ਨੂੰ ਦਸਤਾਵੇਜ਼ ਪੇਸ਼ ਕਰਨ ’ਤੇ ਹੀ ਛੱਡਿਆ ਹੈ। ਆਬਕਾਰੀ ਵਿਭਾਗ ਵੱਲੋਂ 10 ਸਤੰਬਰ ਨੂੰ ਐਲ 13 ਦਾ ਕੋਈ ਵੀ ਲਾਇਸੰਸ ਜਾਰੀ ਨਾ ਹੋਣਾ ਤੇ ਪੁਲੀਸ ਵੱਲੋਂ ਡਰਾਈਵਰਾਂ ਤੇ ਫੜੀ ਸ਼ਰਾਬ ਨੂੰ ਛੱਡਣਾ ਪੁਲੀਸ ਦੀ ਕਾਰਵਾਈ ਨੂੰ ਸ਼ੱਕ ਦੇ ਘੇਰੇ ਵਿੱਚ ਲਿਆਉਂਦੇ ਹਨ। ਲੀਗਲ ਏਡ ਕਲੀਨਿਕ ਮਾਛੀਕੇ ਦੇ ਇੰਚਾਰਜ ਐਡਵੋਕੇਟ ਰਾਜੇਸ਼ ਸ਼ਰਮਾ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।

ਫੜੀ ਗਈ ਸ਼ਰਾਬ ਗੈਰਕਾਨੂੰਨੀ ਸੀ: ਆਬਕਾਰੀ ਕਮਿਸ਼ਨਰ
ਆਬਕਾਰੀ ਵਿਭਾਗ ਮੋਗਾ ਦੇ ਕਮਿਸ਼ਨਰ ਮਦਨ ਮੋਹਨ ਸਿੰਘ ਨੇ ਕਿਹਾ ਕਿ 10 ਸਤੰਬਰ ਨੂੰ ਐਲ 13 ਤੋਂ ਕੋਈ ਵੀ ਪਰਮਿਟ ਜਾਰੀ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਫੜੀ ਗਈ ਸ਼ਰਾਬ ਗੈਰਕਾਨੂੰਨੀ ਹੈ ਤੇ ਪੁਲੀਸ ਨੇ ਫੜੀ ਗਈ ਸ਼ਰਾਬ ਬਾਰੇ ਆਬਕਾਰੀ ਵਿਭਾਗ ਨੂੰ ਕੋਈ ਸੂਚਨਾ ਨਹੀਂ ਦਿੱਤੀ।


Comments Off on ਨਿਹਾਲ ਸਿੰਘ ਵਾਲਾ ਵਿੱਚ ਗੈਰਕਾਨੂੰਨੀ ਸ਼ਰਾਬ ਵਿਕਣ ਦੀਆਂ ਕਨਸੋਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.