‘ਗਿਆਨ ਉਤਸਵ’ ਤਹਿਤ ਵਿਦਿਅਕ ਮੁਕਾਬਲੇ ਕਰਵਾਏ !    ਐੱਸਐੱਮਓ ਵੱਲੋਂ ਲੋੜੀਦੀਆਂ ਸਾਵਧਾਨੀਆਂ ਵਰਤਣ ਦੇ ਨਿਰਦੇਸ਼ !    ਨਾਟਕ ‘ਦਮ ਤੋੜਦੇ ਰਿਸ਼ਤੇ’ ਨੇ ਨਸ਼ਿਆਂ ਖ਼ਿਲਾਫ਼ ਹੋਕਾ ਦਿੱਤਾ !    ਸਟੋਕਸ ਨੇ ਫਿਰ ਨਿਊਜ਼ੀਲੈਂਡ ਨੂੰ ਵਖ਼ਤ ਪਾਇਆ !    ਲੜਕੀ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਖਾਧਾ ਜ਼ਹਿਰ !    ਕਰਤਾਰਪੁਰ ਲਾਂਘਾ: ਪਾਕਿ ’ਤੇ ਬੇਵਜ੍ਹਾ ਸ਼ੱਕ ਠੀਕ ਨਹੀਂ !    ਚਾਨਣ ਦੇ ਰਾਹੀ !    ਗਿਆਨ ਦਾ ਭੰਡਾਰ ‘ਵਿਕੀਪੀਡੀਆ’ !    ਆਦਰਸ਼ ਸਕੂਲ ਮੁਖੀ ਕਿਹੋ ਜਿਹਾ ਹੋਵੇ ? !    ਖ਼ੂਨ ਵਿੱਚ ਘੱਟ ਪਲੇਟਲੈੱਟ ਹੋਣ ਦਾ ਮਤਲਬ ਡੇਂਗੂ ਨਹੀਂ !    

ਨਿਰਯਾਤਯੋਗ ਬਾਸਮਤੀ ਦੀ ਪੈਦਾਵਾਰ ਸਬੰਧੀ ਨੁਕਤੇ

Posted On September - 7 - 2019

ਅਮਰਜੀਤ ਸਿੰਘ, ਕਮਲਜੀਤ ਸਿੰਘ ਸੂਰੀ ਤੇ ਗੁਰਪ੍ਰੀਤ ਸਿੰਘ ਮੱਕੜ*
ਬਾਸਮਤੀ ਪੰਜਾਬ ਦੀ ਮਹੱਤਵਪੂਰਨ ਫ਼ਸਲ ਹੈ। ਪਕਾਉਣ ਅਤੇ ਖਾਣ ਦੇ ਚੰਗੇ ਗੁਣਾਂ ਕਰ ਕੇ ਘਰੇਲੂ ਅਤੇ ਅੰਤਰਰਾਸ਼ਟਰੀ ਮੰਡੀਆਂ ਵਿੱੱਚ ਬਾਸਮਤੀ ਦੀ ਵਿਸ਼ੇਸ਼ ਥਾਂ ਹੈ। ਪਰ ਕੁਝ ਸਮੇਂ ਤੋਂ ਬਾਸਮਤੀ ਦੇ ਦਾਣਿਆਂ ਵਿੱਚ ਮਿੱਥੀ ਸੀਮਾ ਤੋਂ ਵੱਧ ਖੇਤੀ ਜ਼ਹਿਰਾਂ ਦੀ ਰਹਿੰਦ-ਖੂੰਹਦ ਆਉਣ ਕਰ ਕੇ ਭਾਰਤ ਨੂੰ ਇਨ੍ਹਾਂ ਮੁਲਕਾਂ ਵਿੱਚ ਬਾਸਮਤੀ ਦਾ ਨਿਰਯਾਤ ਕਰਨ ਲਈ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਬਾਸਮਤੀ ਦੇ ਨਿਰਯਾਤ ਲਈ ਇਨ੍ਹਾਂ ਮੁਲਕਾਂ ਵੱਲੋਂ 22 ਖੇਤੀ ਜ਼ਹਿਰਾਂ ਦੀ ਰਹਿੰਦ-ਖੂਹੰਦ ਦੇ ਮਾਪਦੰਡ ਨਿਰਧਾਰਤ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 9 ਖੇਤੀ ਜ਼ਹਿਰਾਂ- ਐਸੀਫੇਟ, ਥਾਇਆਮੀਥਾਕਸਮ, ਟ੍ਰਾਈਐਜੋਫਾਸ, ਕਾਰਬੋਫਿਯੂਰਾਨ, ਬੂਪਰੋਫੈਜ਼ਿਨ, ਟ੍ਰਾਈਸਾਈਕਲਾਜ਼ੋਲ, ਪ੍ਰੋਪੀਕੋਨਾਜ਼ੋਲ, ਕਾਰਬੈਂਡਾਜ਼ਿਮ ਅਤੇ ਥਾਇਓਫੀਨੇਟ ਮੀਥਾਇਲ ਬਾਸਮਤੀ ਦੇ ਨਿਰਯਾਤ ਲਈ ਵੱਡੀ ਚੁਣੌਤੀ ਹਨ। ਇਸ ਕਰ ਕੇ ਨਿਰਯਾਤਯੋਗ ਮਿਆਰੀ ਬਾਸਮਤੀ ਦੀ ਪੈਦਾਵਾਰ ਕਰਨ ਲਈ ਕਿਸਾਨਾਂ, ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਅਤੇ ਖੇਤੀ ਜ਼ਹਿਰ ਵਿਕਰੇਤਾਵਾਂ ਦੇ ਆਪਸੀ ਸਹਿਯੋਗ ਦੀ ਸਖ਼ਤ ਜ਼ਰੂਰਤ ਹੈ। ਬਾਸਮਤੀ ਦਾ ਵਧੇਰੇ ਝਾੜ ਲੈਣ ਲਈ ਕਿਸਾਨ ਹਾਨੀਕਾਰਕ ਕੀੜੇ-ਮਕੌੜੇ ਅਤੇ ਬਿਮਾਰੀਆਂ (ਖ਼ਾਸ ਕਰ ਕੇ ਬੂਟਿਆਂ ਦੇ ਟਿੱਡੇ ਅਤੇ ਘੰਢੀ ਰੋਗ) ਦੀ ਰੋਕਥਾਮ ਲਈ ਅਕਸਰ ਰਸਾਇਣਕ ਜ਼ਹਿਰਾਂ ਦੀ ਵਰਤੋਂ ਨੂੰ ਤਰਜ਼ੀਹ ਦਿੰਦੇ ਹਨ। ਪਰ ਬੇਲੋੜੀ ਅਤੇ ਗ਼ਲਤ ਸਮੇਂ ’ਤੇ ਵਰਤੋਂ ਕਾਰਨ ਬਾਸਮਤੀ ਵਿੱਚ ਇਨ੍ਹਾਂ ਜ਼ਹਿਰਾਂ ਦੀ ਰਹਿੰਦ-ਖੂੰਹਦ ਦੀ ਸਮੱਸਿਆ ਆਉਂਦੀ ਹੈ।
ਬਾਸਮਤੀ ਦੀ ਫ਼ਸਲ ਨੂੰ ਨੁਕਸਾਨ ਕਰਨ ਵਾਲੇ ਮੁੱਖ ਕੀੜੇ- ਪੱਤਾ ਲਪੇਟ ਸੁੰਡੀ, ਤਣੇ ਦੀ ਸੁੰਡੀ, ਬੂਟਿਆਂ ਦੇ ਟਿੱਡੇ ਹਨ। ਮੁੱਖ ਬਿਮਾਰੀਆਂ- ਘੰਢੀ ਰੋਗ (ਬਲਾਸਟ), ਝੰਡਾ ਰੋਗ (ਪੈਰਾਂ ਦਾ ਗਲਣਾ) ਤੇ ਤਣੇ ਦੁਆਲੇ ਪੱਤੇ ਦਾ ਝੁਲਸ ਰੋਗ (ਸ਼ੀਥ ਬਲਾਈਟ) ਹਨ। ਇਨ੍ਹਾਂ ਅਲਾਮਤਾਂ ਦੀ ਰੋਕਥਾਮ ਲਈ ਖੇਤ ਵਿੱਚ ਖੜ੍ਹੀ ਫ਼ਸਲ ਦਾ ਲਗਾਤਾਰ ਸਰਵੇਖਣ ਕਰਦੇ ਰਹੋ। ਜਿਉਂ ਹੀ ਇਨ੍ਹਾਂ ਕੀੜਿਆਂ ਦਾ ਨੁਕਸਾਨ ਆਰਥਿਕ ਕਗਾਰ ਤੋਂ ਵੱਧ ਹੋਵੇ (ਪੱਤਾ ਲਪੇਟ ਲਈ 10 ਪ੍ਰਤੀਸ਼ਤ ਜਾਂ ਵੱਧ ਨੁਕਸਾਨੇ ਪੱਤੇ ਅਤੇ ਤਣੇ ਦੀ ਸੁੰਡੀ ਲਈ 2 ਪ੍ਰਤੀਸ਼ਤ ਜਾਂ ਵਧੇਰੇ ਸੁੱਕੀਆਂ ਗੋਭਾਂ) ਤਾਂ ਸਿਫ਼ਾਰਸ਼ ਕੀਟਨਾਸ਼ਕ, 20 ਮਿਲੀਲਿਟਰ ਫੇਮ 480 ਐਸਸੀ (ਫਲੂੂਬੈਂਡਾਮਾਈਡ) ਜਾਂ 60 ਮਿਲੀਲਿਟਰ ਕੋਰਾਜ਼ਨ 20 ਐਸਸੀ (ਕਲੋਰਐਂਟਰਾਨਿਲੀਪਰੋਲ) ਜਾਂ 170 ਗ੍ਰਾਮ ਮੌਰਟਰ 75 ਐਸਜੀ (ਕਾਰਟਾਪ ਹਾਈਡਰੋਕਲੋਰਾਈਡ) ਜਾਂ 4 ਕਿਲੋ ਫਰਟੇਰਾ 0.4 ਜੀ ਆਰ (ਕਲੋਰਐਂਟਰਾਨਿਲੀਪਰੋਲ) ਜਾਂ 6 ਕਿਲੋ ਰੀਜੈਂਟ/ ਮੋਰਟੈਲ/ ਮਿਫਪਰੋ-ਜੀ/ ਮਹਾਂਵੀਰ ਜੀ ਆਰ/ ਸ਼ਿਨਜ਼ਨ 0.3 ਜੀ (ਫਿਪਰੋਨਿਲ) ਜਾਂ 10 ਕਿਲੋ ਪਡਾਨ/ ਕੈਲਡਾਨ/ ਕਰੀਟਾਪ/ ਸੈਨਵੈੱਕਸ/ ਨਿਦਾਨ/ ਮਾਰਕਟੈਪ/ ਮਿਫਟੈਪ/ ਕਾਤਸੂ 4 ਜੀ (ਕਾਰਟਾਪ ਹਾਈਡ੍ਰੋਕਲੋਰਾਈਡ) ਜਾਂ 4 ਕਿਲੋ ਵਾਈਬਰੇਂਟ 4 ਜੀ ਆਰ (ਥਿਓਸਾਈਕਲੇਮ ਹਾਈਡ੍ਰੋਜ਼ਨ ਆਕਸਾਲੇਟ) ਵਰਤੋ। ਬੂਟਿਆਂ ਦੇ ਟਿੱਡਿਆਂ ਲਈ ਆਰਥਿਕ ਕਗਾਰ ਪੱਧਰ (5 ਜਾਂ ਵੱਧ ਟਿੱਡੇ ਪ੍ਰਤੀ ਬੂਟਾ) ਹੈ ਅਤੇ ਇਨ੍ਹਾਂ ਦੀ ਰੋਕਥਾਮ ਲਈ 120 ਗ੍ਰਾਮ ਚੈਸ 50 ਡਬਲਯੂ ਜੀ (ਪਾਈਮੈਟਰੋਜ਼ਿਨ) ਜਾਂ 40 ਮਿਲੀਲਿਟਰ ਕੌਨਫ਼ੀਡੋਰ 200 ਐਸ ਐਲ/ਕਰੋਕੋਡਾਈਲ 17.8 ਐਸ ਐਲ (ਇਮਿਡਾਕਲੋਪਰਿਡ) ਜਾਂ 800 ਮਿਲੀਲਿਟਰ ਏਕਾਲਕਸ/ ਕੁਇਨਗਾਰਡ/ ਕੁਇਨਲਮਾਸ 25 ਈ ਸੀ (ਕੁਇਨਲਫਾਸ) ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਫ਼ਸਲ ਦੇ ਨਿਸਰਨ ਤੋਂ ਪਹਿਲਾਂ ਪੱਤਾ ਲਪੇਟ ਸੁੰਡੀ ਦੀ ਰੋਕਥਾਮ 20-30 ਮੀਟਰ ਲੰਬੀ ਨਾਰੀਅਲ ਜਾਂ ਮੁੰਜ ਦੀ ਰੱਸੀ ਫ਼ਸਲ ਦੇ ਉਪਰਲੇ ਹਿੱਸੇ ਤੇ ਦੋ ਵਾਰੀ ਫੇਰਨ ਨਾਲ ਕੀਤੀ ਜਾ ਸਕਦੀ ਹੈ। ਪਹਿਲੀ ਵਾਰ ਕਿਆਰੇ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੇ ਜਾਓ ਅਤੇ ਫਿਰ ਉਨ੍ਹੀਂ ਪੈਰੀਂ ਰੱਸੀ ਫੇਰਦੇ ਹੋਏ ਵਾਪਸ ਮੁੜੋ। ਰੱਸੀ ਫੇਰਨ ਵੇਲੇ ਫ਼ਸਲ ਵਿੱਚ ਪਾਣੀ ਜ਼ਰੂਰ ਖੜ੍ਹਾ ਹੋਵੇ।
ਤਣੇ ਦੁਆਲੇ ਪੱਤੇ ਦਾ ਝੁਲਸ ਰੋਗ ਲਈ 200 ਮਿਲੀਲਿਟਰ ਐਮੀਸਟਾਰ ਟੋਪ 325 ਐਸ ਸੀ ਜਾਂ 80 ਗ੍ਰਾਮ ਨਟੀਵੋ 75 ਡਬਲਯੂ ਜੀ ਨੂੰ 200 ਲਿਟਰ ਪਾਣੀ ‘ਚ ਘੋਲ਼ ਕੇ ਛਿੜਕਾਅ ਕਰੋ। ਝੰਡਾ ਰੋਗ ਦੀ ਰੋਕਥਾਮ ਲਈ ਬੀਜ ਅਤੇ ਪਨੀਰੀ ਦੀ ਟ੍ਰਾਈਕੋਡਰਮਾ ਪਾਊਡਰ ਨਾਲ ਸੋਧ ਹੀ ਲਾਹੇਵੰਦ ਹੈ। ਖੇਤ ਵਿੱਚ ਬਿਮਾਰੀ ਆਉਣ ਦੀ ਸੂਰਤ ਵਿੱਚ ਉਚੇ ਲੰਮੇ ਬੂਟੇ ਪੁੱਟ ਕੇ ਨਸ਼ਟ ਕਰ ਦਿਓ। ਖੇਤ ਵਿੱੱਚ ਬਿਮਾਰੀ ਆਉਣ ਤੋਂ ਬਾਅਦ ਇਸ ਦੀ ਰੋਕਥਾਮ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੋਈ ਵੀ ਉਲੀਨਾਸ਼ਕ ਦੀ ਸਿਫ਼ਾਰਸ਼ ਨਹੀਂ ਕੀਤੀ ਜਾਂਦੀ। ਘੰਡੀ ਰੋਗ ਦੇ ਹਮਲੇ ਲਈ 22-28 ਡਿਗਰੀ ਸੈਟੀਂਗ੍ਰੇਡ ਤਾਪਮਾਨ, 90 ਪ੍ਰਤੀਸ਼ਤ ਤੋਂ ਵੱਧ ਨਮੀਂ ਅਤੇ ਵਰਖਾ ਵਾਲਾ ਮੌਸਮ ਬਹੁਤ ਢੁੱਕਵਾਂ ਹੁੰਦਾ ਹੈ। ਇਸ ਦੇ ਹਮਲੇ ਨਾਲ ਪੱੱਤਿਆਂ ਉੱਤੇ ਲੰਬੂਤਰੇ ਤਕਲਿਆਂ ਵਰਗੇ ਸਲੇਟੀ ਰੰਗ ਦੇ ਭੂਰੇ ਕਿਨਾਰਿਆਂ ਵਾਲੇ ਧੱਬੇ ਪੈ ਜਾਂਦੇ ਹਨ। ਫ਼ਸਲ ਦੇ ਨਿਸਾਰੇ ਸਮੇਂ ਬਿਮਾਰੀ ਦਾ ਹਮਲਾ ਮੁੰਜ਼ਰਾਂ ਦੇ ਹੇਠਲੇ ਹਿੱਸੇ ’ਤੇ ਵੀ ਹੋ ਜਾਂਦਾ ਹੈ ਜਿਸ ਕਰ ਕੇ ਮੁੰਜ਼ਰਾਂ ਦੇ ਹੇਠਲੇ ਹਿੱਸੇ (ਗਿੱਚੀ) ਤੇ ਗੂੜ੍ਹੇ ਭੂਰੇ ਰੰਗ ਦੇ ਦਾਗ ਪੈ ਜਾਂਦੇ ਹਨ, ਮੁੰਜ਼ਰਾਂ ਗਲ ਕੇ ਲਮਕ ਜਾਂਦੀਆਂ ਹਨ ਅਤੇ ਕਾਫ਼ੀ ਦਾਣੇ ਥੋਥੇ ਰਹਿ ਜਾਂਦੇ ਹਨ। ਇਸ ਬਿਮਾਰੀ ਦੀ ਰੋਕਥਾਮ ਲਈ 200 ਮਿਲੀਲਿਟਰ ਐਮੀਸਟਾਰ ਟੋਪ 325 ਐਸ ਸੀ ਜਾਂ 500 ਗ੍ਰਾਮ ਇੰਡੋਫਿਲ ਜ਼ੈਡ-78, 75 ਡਬਲਯੂ ਪੀ ਨੂੰ ਬਿਮਾਰੀ ਵਾਲੀ ਫ਼ਸਲ ਤੇ ਭਰਪੂਰ ਸ਼ਾਖਾਂ ਅਤੇ ਸਿੱਟੇ ਨਿਕਲਣ ਵੇਲੇ 200 ਲਿਟਰ ਪਾਣੀ ‘ਚ ਘੋਲ਼ ਕੇ ਛਿੜਕਾਅ ਕਰੋ। ਕਿਸਾਨ ਇਸ ਬਿਮਾਰੀ ਦੀ ਰੋਕਥਾਮ ਲਈ ਉਲੀਨਾਸ਼ਕਾਂ ਦਾ ਛਿੜਕਾਅ ਫਸਲ ਦੀ ਲੇਟ ਅਵਸਥਾ ਵਿੱਚ ਕਰਦੇ ਹਨ। ਇਸ ਤਰ੍ਹਾਂ ਕਰਨ ਨਾਲ ਬਿਮਾਰੀ ਦੀ ਰੋਕਥਾਮ ਚੰਗੀ ਤਰ੍ਹਾਂ ਨਹੀਂ ਹੁੰਦੀ ਤੇ ਇਸ ਤੋਂ ਇਲਾਵਾ ਉਲੀਨਾਸ਼ਕਾਂ ਦੀ ਰਹਿੰਦ-ਖੂੰਹਦ ਵੀ ਦਾਣਿਆਂ ਵਿੱਚ ਰਹਿ ਜਾਂਦੀ ਹੈ ਜਿਸ ਕਾਰਨ ਬਾਸਮਤੀ ਦਾ ਬਾਹਰਲੇ ਦੇਸ਼ਾਂ ਨੂੰ ਨਿਰਯਾਤ ਪ੍ਰਭਾਵਿਤ ਹੁੰਦਾ ਹੈ।

ਧਿਆਨ ਵਿਚ ਰੱਖਣ ਵਾਲੀਆਂ ਗੱਲਾਂ
* ਖੇਤ ਵਿਚ ਖੜੀ ਫ਼ਸਲ ਦਾ ਲਗਾਤਾਰ ਨਿਰੀਖਣ ਕਰਦੇ ਰਹੋ ਤਾਂ ਜੋ ਕੀੜੇ ਜਾਂ ਬਿਮਾਰੀ ਦੇ ਹਮਲੇ ਦਾ ਸਮਾਂ ਰਹਿੰਦੇ ਪਤਾ ਲਗ ਸਕੇ।
* ਨਾਈਟ੍ਰੋਜਨ ਖਾਦਾਂ ਦੀ ਵਰਤੋ ਕੇਵਲ ਸਿਫਾਰਸ਼ ਅਨੁਸਾਰ ਜਾਂ ਮਿੱਟੀ ਪਰਖ ਦੇ ਆਧਾਰ ਤੇ ਕਰੋ।
* ਚੰਗੇ ਨਤੀਜਿਆਂ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਖੇਤੀ ਜ਼ਹਿਰਾਂ ਦੀ ਵਰਤੋਂ ਕਰੋ।
* ਕੀਟਨਾਸ਼ਕਾਂ ਦੀ ਵਰਤੋਂ ਇਕਨਾਮਿਕ ਥਰੈਸ਼ਹੋਲਡ ਲੈਵਲ ਤੇ ਕਰੋੋ ਅਤੇ ਸਿੰੰਥੈਟਿਕ ਪਰਿਥਰਾਇਡ ਗਰੁੱਪ ਦੇ ਕੀਟਨਾਸ਼ਕਾਂ (ਜਿਵੇਂ ਕਿ ਸਾਈਪਰਮੈਥਰਿਨ, ਡੈਲਟਾਮੈਥਰਿਨ, ਆਦਿ) ਦੀ ਵਰਤੋਂ ਨਾ ਕਰੋ ਕਿਉਂਕਿ ਇਸ ਨਾਲ ਬੂਟਿਆਂ ਦੇ ਟਿੱਡਿਆਂ ਦਾ ਹਮਲਾ ਵਧ ਜਾਂਦਾ ਹੈ।
* ਘੰਢੀ ਰੋਗ ਦੀ ਰੋਕਥਾਮ ਲਈ ਫਸਲ ਦੇ ਗੋਭ ਵਿੱਚ ਆਉਣ ਸਮੇਂ ਐਮੀਸਟਾਰ ਟੋਪ 325 ਐਸ ਸੀ ਜਾਂ ਇੰਡੋਫਿਲ ਜ਼ੈਡ-78, 75 ਡਬਲਯੂ ਪੀ ਦਾ ਛਿੜਕਾਅ ਕਰੋ।
* ਫ਼ਸਲ ਦੇ ਪੱਕਣ ਸਮੇਂ ਆਖਰੀ ਤਿੰਨ ਤੋ ਚਾਰ ਹਫ਼ਤੇ ਖੇਤੀ ਰਸਾਇਣਾਂ ਦੀ ਵਰਤੋਂ ਤੋਂ ਗੁਰੇਜ਼ ਕਰੋ।

*ਪੌਦਾ ਰੋਗ ਵਿਗਿਆਨ ਵਿਭਾਗ, ਪੀਏਯੂ।
ਸੰਪਰਕ: 94637-47280


Comments Off on ਨਿਰਯਾਤਯੋਗ ਬਾਸਮਤੀ ਦੀ ਪੈਦਾਵਾਰ ਸਬੰਧੀ ਨੁਕਤੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.