ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਨਿਆਂ ਪ੍ਰਣਾਲੀ ਵੱਲੋਂ ਅਨਿਆਂ ’ਤੇ ਮੋਹਰ ਲਾਉਣਾ ਚਿੰਤਾ ਦਾ ਵਿਸ਼ਾ: ਗਿੱਲ

Posted On September - 11 - 2019

ਡੈਲੀਗੇਟ ਇਜਲਾਸ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਬੁਰਜ ਗਿੱਲ। -ਫੋਟੋ: ਐਨ.ਪੀ.ਸਿੰਘ

ਪੱਤਰ ਪ੍ਰੇਰਕ
ਬੁਢਲਾਡਾ 10 ਸਤੰਬਰ
ਇਥੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਦੀ ਪ੍ਰਧਾਨਗੀ ਹੇਠ ਬਲਾਕ ਬੁਢਲਾਡਾ ਦੇ ਚੋਣ ਡੈਲੀਗੇਟ ਇਜਲਾਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਨਿਆਂ ਪ੍ਰਣਾਲੀ ਵੱਲੋਂ ਅਨਿਆਂ ’ਤੇ ਮੋਹਰ ਲਾਉਣ ਦਾ ਰੁਝਾਨ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਗੂ ਮਨਜੀਤ ਧਨੇਰ ਦੀ ਸਜ਼ਾ ਮੁਆਫ਼ੀ ਲਈ ਅਪੀਲ ਸੁਪਰੀਮ ਕੋਰਟ ਦੇ ਦਰ ਤੇ ਰੱਖੀ ਗਈ ਸੀ।ਜਿਥੋਂ ਨਿਆਂ ਨਹੀਂ ਮਿਲ ਸਕਿਆ। ਉਨ੍ਹਾਂ ਇਨਸਾਫ਼ ਪਸੰਦ ਤਾਕਤਾਂ ਨੂੰ ਅਪੀਲ ਕੀਤੀ ਕਿ ਉਹ ਧਨੇਰ ਦੀ ਸਜ਼ਾ ਵਿਰੁੱਧ ਆਏ ਖ਼ਤਰਨਾਕ ਫ਼ੈਸਲੇ ਦਾ ਇੱਕਜੁੱਟ ਹੋਕੇ ਵਿਰੋਧ ਕਰਨ। ਇਸ ਮੌਕੇ ਇਸ ਬਲਾਕ ਦੇ 318 ਡੈਲੀਗੇਟਾਂ ਦੇ ਆਧਾਰ ’ਤੇ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਕੁਲਵੰਤ ਸਿੰਘ ਕਿਸ਼ਨਗੜ੍ਹ, ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ, ਸੀਨੀਅਰ ਮੀਤ ਪ੍ਰਧਾਨ ਗੁਰਜੰਟ ਸਿੰਘ ਮੰਘਾਣੀਆਂ ਦੀ ਦੇਖ ਰੇਖ ਹੇਠ ਬਲਾਕ ਦੀ ਚੋਣ ਕੀਤੀ ਗਈ, ਜਿਸ ਵਿੱਚ ਸਤਪਾਲ ਸਿੰਘ ਬਰ੍ਹੇ ਨੂੰ ਬਲਾਕ ਪ੍ਰਧਾਨ ਬਣਾਉਣ ਦੇ ਨਾਲ ਤਾਰਾ ਚੰਦ ਬਰੇਟਾ, ਜਰਨਲ ਸਕੱਤਰ ਦਰਸ਼ਨ ਸਿੰਘ ਗੁਰਨੇਕਲਾਂ ਨੂੰ ਵਿੱਤ ਸਕੱਤਰ, ਨਛੱਤਰ ਸਿੰਘ ਮੀਤ ਪ੍ਰਧਾਨ, ਰਾਮਫਲ ਨੂੰ ਪ੍ਰੈੱਸ ਸਕੱਤਰ, ਤਰਨਜੀਤ ਸਿੰਘ ਨੂੰ ਸਹਾਇਕ ਸਕੱਤਰ ਬਣਾਇਆ ਗਿਆ ਜਿਨ੍ਹਾਂ ਦਾ ਡੈਲੀਗੇਟ ਇਜਲਾਸ ਨੇ ਹੱਥ ਖੜ੍ਹੇ ਕਰਕੇ ਸਵਾਗਤ ਕੀਤਾ।


Comments Off on ਨਿਆਂ ਪ੍ਰਣਾਲੀ ਵੱਲੋਂ ਅਨਿਆਂ ’ਤੇ ਮੋਹਰ ਲਾਉਣਾ ਚਿੰਤਾ ਦਾ ਵਿਸ਼ਾ: ਗਿੱਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.