ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਨਸ਼ਾ ਮਿਲਣ ’ਤੇ ਇਲਾਕੇ ਦਾ ਐੱਸਐੱਚਓ ਹੋਵੇਗਾ ਜ਼ਿੰਮੇਵਾਰ

Posted On September - 12 - 2019

ਗਗਨਦੀਪ ਅਰੋੜਾ
ਲੁਧਿਆਣਾ, 11 ਸਤੰਬਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੁਰੱਖਿਆ ਦਸਤੇ ਦੀ ਲੰਬੇ ਸਮੇਂ ਤੱਕ ਅਗਵਾਈ ਕਰਨ ਵਾਲੇ 1999 ਬੈਚ ਦੇ ਆਈਪੀਐਸ ਰਾਕੇਸ਼ ਅਗਰਵਾਲ ਨੇ ਲੁਧਿਆਣਾ ਪੁਲੀਸ ਕਮਿਸ਼ਨਰ ਦਾ ਅਹੁਦਾ ਸੰਭਾਲਦੇ ਹੀ ਨਸ਼ੇ ਦੇ ਖਿਲਾਫ਼ ਸਖ਼ਤੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਸਪੱਸ਼ਟ ਕੀਤਾ ਹੈ ਕਿ ਜਿਸ ਵੀ ਥਾਣੇ ਦੇ ਇਲਾਕੇ ’ਚ ਨਸ਼ਾ ਵਿਕੇਗਾ, ਉਸ ਦੀ ਜ਼ਿੰਮੇਵਾਰ ਥਾਣਾ ਇੰਚਾਰਜ ਦੀ ਹੋਵੇਗੀ। ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਅਨੁਸਾਰ ਜੇਕਰ ਕਿਸੇ ਇਲਾਕੇ ’ਚ ਨਸ਼ਾ ਵਿਕ ਰਿਹਾ ਹੈ ਤੇ ਉਥੇ ਛਾਪੇਮਾਰੀ ਦੌਰਾਨ ਐੱਸਟੀਐੱਫ਼ ਜਾਂ ਕੋਈ ਹੋਰ ਏਜੰਸੀ ਨਸ਼ਾ ਬਰਾਮਦ ਕਰਦੀ ਹੈ ਤਾਂ ਉਸ ਪੁਲੀਸ ਦੇ ਸਬੰਧਤ ਐੱਸਐੱਚਓ ਦੀ ਜ਼ਿੰਮਵਾਰੀ ਤੈਅ ਕੀਤੀ ਜਾਵੇਗੀ ਅਤੇ ਉਸ ਤੋਂ ਜਵਾਬ ਤਲਬੀ ਕੀਤੀ ਜਾਵੇਗੀ। ਨਵੇਂ ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਅਹੁਦਾ ਸੰਭਾਲਣ ਤੋਂ ਬਾਅਦ ਬੁੱਧਵਾਰ ਨੂੰ ਪੁਲੀਸ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਨਸ਼ੇ ਖ਼ਿਲਾਪ਼ ਸਖ਼ਤ ਰਵੱਈਆ ਦਿਖਾਇਆ। ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਸਾਰੇ ਥਾਣਿਆਂ ਨਾਲ ਸੰਬੰਧਤ ਥਾਣਾ ਇੰਚਾਰਜਾਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਕਿ ਇਲਾਕੇ ’ਚ ਕਿਤੇ ਵੀ ਨਸ਼ਾ ਨਹੀਂ ਵਿਕਣਾ ਚਾਹੀਦਾ। ਜੇਕਰ ਕੋਈ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਉਸਨੂੰ ਤੁਰੰਤ ਗ੍ਰਿਫ਼ਤਾਰ ਕਰ ਉਸ ’ਤੇ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਾਰੇ ਪੁਲੀਸ ਮੁਲਾਜ਼ਮਾਂ ਨੂੰ ਇਹ ਵੀ ਆਖ ਦਿੱਤਾ ਗਿਆ ਹੈ ਕਿ ਜੇਕਰ ਨਸ਼ਾ ਵੇਚਣ ਜਾਂ ਫਿਰ ਨਸ਼ਾ ਤਸਕਰ ਦਾ ਸਾਥ ਦੇਣ ਦੇ ਮਾਮਲੇ ’ਚ ਕਿਸੇ ਮੁਲਾਜ਼ਮ ਦਾ ਨਾਮ ਆਉਂਦਾ ਹੈ ਤਾਂ ਉਸ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ।

ਟਰੈਫਿਕ ਦੀ ਸਮੱਸਿਆ ਜਲਦੀ ਹੋਵੇਗੀ ਹੱਲ

ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਕਿਹਾ ਕਿ ਉਹ ਪਹਿਲਾਂ ਵੀ ਬਤੌਰ ਐੱਸਪੀ ਸਿਟੀ-1 ਲੁਧਿਆਣਾ ’ਚ ਸੇਵਾਵਾਂ ਦੇ ਚੁੱਕੇ ਹਨ। ਉਨ੍ਹਾਂ ਨੂੰ ਲੁਧਿਆਣਾ ਬਾਰੇ ਕਾਫ਼ੀ ਜਾਣਕਾਰੀ ਹੈ। ਸ਼ਹਿਰ ਵਿਚ ਟਰੈਫਿਕ ਅੱਗੇ ਨਾਲੋ ਕਾਫ਼ੀ ਜ਼ਿਆਦਾ ਵੱਧ ਗਈ ਹੈ। ਉਨ੍ਹਾਂ ਕਿਹਾ ਕਿ ਟਰੈਫਿਕ ਦੀ ਸਮੱਸਿਆ ਬਾਰੇ ’ਚ ਵੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ ਤੇ ਇਸ ਸਬੰਧੀ ਵੀ ਜਲਦੀ ਹੀ ਹੱਲ ਕੱਢਿਆ ਜਾਵੇਗਾ।

ਸੇਫ਼ ਸਿਟੀ ਪ੍ਰਾਜੈਕਟ ਵਿਚ ਹੋਵੇਗਾ ਸੁਧਾਰ

ਪੁਲੀਸ ਕਮਿਸ਼ਨਰ ਨੇ ਕਿਹਾ ਕਿ ਸੇਫ਼ ਸਿਟੀ ਪ੍ਰਾਜੈਕਟ ਕਾਫ਼ੀ ਅਹਿਮ ਹੈ। ਉਨ੍ਹਾਂ ਨੇ ਅੱਜ ਹੀ ਇਸ ਬਾਰੇ ਮੀਟਿੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸੇਫ਼ ਸਿਟੀ ਪ੍ਰਾਜੈਕਟ ਬਾਰੇ ਜਾਣਕਾਰੀ ਹਾਸਲ ਕੀਤੀ ਗਈ ਹੈ। ਉਨ੍ਹਾਂ ਨੂੰ ਕੁਝ ਕੈਮਰੇ ਖਰਾਬ ਹੋਣ ਬਾਰੇ ਵੀ ਪਤਾ ਲੱਗਿਆ ਹੈ। ਜਿਸ ਬਾਰੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ ਤੇ ਜਲਦੀ ਹੀ ਸੇਫ਼ ਸਿਟੀ ਪ੍ਰਾਜੈਕਟ ਦੇ ਤਹਿਤ ਕੈਮਰੇ ਠੀਕ ਹੋਣਗੇ ਤੇ ਇਨ੍ਹਾਂ ’ਚ ਸੁਧਾਰ ਕੀਤਾ ਜਾਵੇਗਾ।


Comments Off on ਨਸ਼ਾ ਮਿਲਣ ’ਤੇ ਇਲਾਕੇ ਦਾ ਐੱਸਐੱਚਓ ਹੋਵੇਗਾ ਜ਼ਿੰਮੇਵਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.