ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਨਕਲੀ ਕੀੜੇਮਾਰ ਦਵਾਈਆਂ ਵੇਚਣ ਵਾਲਾ ਗਰੋਹ ਬੇਨਕਾਬ

Posted On September - 13 - 2019

ਜ਼ਿਲ੍ਹਾ ਖੇਤੀ ਵਿਭਾਗ ਤੇ ਪੁਲੀਸ ਵੱਲੋਂ ਫੜੀਆਂ ਗਈਆਂ ਕੀੜੇਮਾਰ ਦਵਾਈਆਂ।

ਪ੍ਰਭੂ ਦਿਆਲ
ਸਿਰਸਾ, 12 ਸਤੰਬਰ
ਜ਼ਿਲ੍ਹਾ ਖੇਤੀ ਵਿਭਾਗ ਤੇ ਪੁਲੀਸ ਨੇ ਨਕਲੀ ਪੈਸਟੀਸਾਇਟ ਵੇਚਣ ਵਾਲੇ ਇਕ ਗੈਂਗ ਦਾ ਪਰਦਾਫਾਸ਼ ਕਰਦਿਆਂ ਵੱਡੀ ਮਾਤਰਾ ਵਿੱਚ ਨਾਮੀ ਕੰਪਨੀ ਦਾ ਲੇਬਲ ਲੱਗੀਆਂ ਕੀੜੇਮਾਰ ਦਵਾਈਆਂ ਫੜੀਆਂ ਹਨ। ਇਸ ਮਾਮਲੇ ਵਿੱਚ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮਾਂ ਦੀ ਪਛਾਣ ਬਠਿੰਡਾ ਵਾਸੀ ਵਿਜੈ ਤੇ ਸੁਸ਼ੀਲ, ਪ੍ਰੀਤ ਨਗਰ ਵਾਸੀ ਸੋਨੂੰ ਅਤੇ ਸਰਦੂਲਗੜ੍ਹ ਵਾਸੀ ਧੀਰਜ ਵਜੋਂ ਕੀਤੀ ਗਈ ਹੈ। ਇਹ ਗੈਂਗ ਹਰਿਆਣਾ ਤੋਂ ਇਲਾਵਾ ਪੰਜਾਬ ਤੇ ਰਾਜਸਥਾਨ ਵਿੱਚ ਨਾਮੀ ਕੰਪਨੀਆਂ ਦੇ ਲੇਬਲ ਲਾ ਕੇ ਨਕਲੀ ਕੀੜੇਮਾਰ ਦਵਾਈਆਂ ਦੀ ਸਪਲਾਈ ਕਰਦੇ ਸਨ।
ਜ਼ਿਲ੍ਹਾ ਖੇਤੀ ਵਿਭਾਗ ਦੇ ਅਧਿਕਾਰੀਆਂ ਤੇ ਪੁਲੀਸ ਦੀ ਇਕ ਟੀਮ ਨੇ ਅੱਜ ਖਰੈਕਾਂ ਪਿੰਡ ਦੇ ਨੇੜਿਓਂ ਲੱਖਾਂ ਰੁਪਏ ਦੀਆਂ ਨਕਲੀ ਕੀੜੇਮਾਰ ਦਵਾਈਆਂ ਫੜੀਆਂ ਹਨ। ਇਸ ਮਾਮਲੇ ਵਿੱਚ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਲ੍ਹਾ ਖੇਤੀ ਵਿਭਾਗ ਦੇ ਅਧਿਕਾਰੀ ਕੁਆਲਟੀ ਕੰਟਰੋਲਰ ਡਾ. ਸੁਖਦੇਵ ਸਿੰਘ ਕੰਬੋਜ ਨੇ ਦੱਸਿਆ ਕਿ ਉਨ੍ਹਾਂ ਪੈਸਟੀਸਾਇਟ ਐਸੋਸੀਏਸ਼ਨ ਨਾਲ ਮੀਟਿੰਗ ਕੀਤੀ ਤਾਂ ਪ੍ਰਧਾਨ ਰਾਧੇ ਗਾਂਧੀ ਨੇ ਇਕ ਕੰਪਨੀ ਨੂੰ ਕਰੀਬ ਸੱਤ ਲੱਖ ਦੀਆਂ ਦਵਾਈਆਂ ਮੰਗਵਾਉਣ ਦਾ ਆਰਡਰ ਦਿੱਤਾ। ਅੱਜ ਇਹ ਲੋਕ ਉਸ ਆਰਡਰ ਦੀ ਸਪਲਾਈ ਦੇਣ ਲਈ ਆ ਰਹੇ ਸਨ। ਜਦੋਂ ਇਹ ਲੋਕ ਪਿੰਡ ਖਰੈਕਾਂ ਕੋਲ ਦਵਾਈਆਂ ਦੀ ਸਪਲਾਈ ਦੇਣ ਲੱਗੇ ਤਾਂ ਪੁਲੀਸ ਤੇ ਖੇਤੀ ਵਿਭਾਗ ਦੇ ਅਧਿਕਾਰੀਆਂ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ। ਸ੍ਰੀ ਕੰਬੋਜ ਨੇ ਦੱਸਿਆ ਹੈ ਕਿ ਸਪਲਾਈ ਕੀਤੀਆਂ ਜਾਣ ਵਾਲੀਆਂ ਦਵਾਈਆਂ ’ਤੇ ਨਾਮੀ ਕੰਪਨੀ ਦੇ ਲੇਬਲ ਲੱਗੇ ਹੋਏ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਦਵਾਈਆਂ ਦੇ ਨਮੂਨੇ ਭਰ ਕੇ ਜਾਂਚ ਲਈ ਭੇਜੇ ਜਾ ਰਹੇ ਹਨ ਅਤੇ ਮੁਲਜ਼ਮ ਖ਼ਿਲਾਫ਼ ਪੁਲੀਸ ਕੋਲ ਕੇਸ ਦਰਜ ਕਰਵਾ ਦਿੱਤਾ ਗਿਆ ਹੈ। ਸਦਰ ਥਾਣੇ ਦੇ ਐਸਐਚਓ ਸਾਧੂ ਰਾਮ ਨੇ ਦੱਸਿਆ ਹੈ ਕਿ ਨਕਲੀ ਕੀੜੇ ਮਾਰ ਦਵਾਈਆਂ ਵੇਚਣ ਦੇ ਮਾਮਲੇ ਵਿੱਚ ਵਿਜੈ, ਸੁਸ਼ੀਲ, ਸੋਨੂੰ ਅਤੇ ਧੀਰਜ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Comments Off on ਨਕਲੀ ਕੀੜੇਮਾਰ ਦਵਾਈਆਂ ਵੇਚਣ ਵਾਲਾ ਗਰੋਹ ਬੇਨਕਾਬ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.