ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਧਾਰੀਵਾਲ ਇਲਾਕੇ ਵਿਚ ਡੇਂਗੂ ਦੀ ਦਸਤਕ

Posted On September - 12 - 2019

ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 11 ਸਤੰਬਰ
ਸ਼ਹਿਰ ਧਾਰੀਵਾਲ ਅੰਦਰ ਡੇਂਗੂ ਬੁਖਾਰ ਤੋਂ ਪੀੜਤ ਇਕ ਮਰੀਜ਼ ਅਤੇ ਪਿੰਡ ਦੂਲਾਨੰਗਲ ਤੋਂ ਡੇਂਗੂ ਬਖਾਰ ਨਾਲ ਪੀੜ੍ਹਤ ਇਕ ਮਰੀਜ਼ ਦੀ ਪਸ਼ੁਟੀ ਹੋਈ ਹੈ। ਜਾਣਕਾਰੀ ਮੁਤਾਬਿਕ ਸ਼ਹਿਰ ਧਾਰੀਵਾਲ ਦੇ ਮੁਹੱਲਾ ਜਸਵੰਤ ਰਾਏ ਗਲੀ ਦੇ ਰਹਿਣ ਵਾਲੇ ਗੋਪਾਲ ਸ਼ਰਮਾ (31) ਪੁੱਤਰ ਨਵ ਰਤਨ ਸ਼ਰਮਾ ਨੂੰ ਪਿੱਛਲੇ ਦਿਨਾਂ ਤੋਂ ਤੇਜ ਬੁਖਾਰ ਰਹਿੰਦਾ ਸੀ, ਟੈਸਟ ਕਰਵਾਉਣ ’ਤੇ ਉਸ ਨੂੰ ਡੇਂਗੂ ਦੀ ਪੁਸ਼ਟੀ ਹੋਈ। ਇਸੇ ਤਰ੍ਹਾਂ ਨੇੜਲੇ ਪਿੰਡ ਦੂਲਾਨੰਗਲ ਦੇ ਵਾਸੀ ਹਜ਼ਾਰਾ ਸਿੰਘ (60) ਪੁੱਤਰ ਈਸ਼ਰ ਸਿੰਘ ਨੂੰ ਪਿੱਛਲੇ ਕਾਫੀ ਦਿਨਾਂ ਤੋਂ ਤੇਜ ਬੁਖਾਰ ਰਹਿਣ ਕਾਰਨ ਜਦੋਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਲੈਬਾਰਟਰੀ ਵਿੱਚੋਂ ਟੈਸਟ ਕਰਵਾਇਆ ਤਾਂ ਹਜ਼ਾਰਾ ਸਿੰਘ ਵੀ ਡੇਂਗੂ ਬੁਖਾਰ ਦਾ ਮਰੀਜ਼ ਪਾਇਆ ਗਿਆ। ਧਾਰੀਵਾਲ ਅਤੇ ਪਿੰਡ ਦੂਲਾ ਨੰਗਲ ਵਿੱਚ ਡੇਂਗੂ ਬੁਖਾਰ ਦਾ ਇਕ ਇਕ ਕੇਸ ਸਾਹਮਣੇ ਆਉਣ ਤੇ ਸਿਵਲ ਸਰਜਨ ਗੁਰਦਾਸਪੁਰ ਡਾ. ਕਿਸ਼ਨ ਚੰਦ ਦੇ ਨਿਰਦੇਸਾਂ ’ਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਡਾ.ਪ੍ਰਭਜੋਤ ਕੌਰ ਕਲਸੀ ਵਲੋਂ ਸਿਹਤ ਵਿਭਾਗ ਗੁਰਦਾਪੁਰ ਤੋਂ ਅਸਿਸਟੈਂਟ ਮਲੇਰੀਆ ਅਫਸਰ ਕਵਲਜੀਤ ਸਿੰਘ ਅਤੇ ਹੈਲਥ ਇੰਸਪੈਕਟਰ ਪ੍ਰਬੋਧ ਚੰਦਰ ਦੀ ਅਗਵਾਈ ਹੇਠ ਐਂਟੀ ਲਾਰਵਾ ਟੀਮ ਨੂੰ ਮੱਛਰ ਦਾ ਲਾਰਵਾ ਚੈੱਕ ਕਰਨ ਅਤੇ ਨਸ਼ਟ ਕਰਨ ਲਈ ਦਵਾਈ ਦੀ ਸਪਰੇਅ ਕਰਨ ਲਈ ਟੀਮ ਭੇਜੀ ਗਈ। ਟੀਮ ਵਿੱਚ ਸ਼ਾਮਲ ਸੁਪਰਵਾਈਜਰ ਪਵਨ ਕੁਮਾਰ, ਫੀਲਡ ਵਰਕਰ ਗੁਰਦਾਸ ਲਾਲ, ਰੂਪ ਲਾਲ, ਬ੍ਰੀਡਿੰਗ ਚੈਕਰਾਂ ਵਿੱਚ ਦਵਿੰਦਰ ਪਾਲ, ਮਨਦੀਪ ਸਿੰਘ, ਸਵਿੰਦਰ ਸਿੰਘ, ਅਜਾਦ ਲਾਲ ਆਦਿ ਨੇ ਡੇਂਗੂ ਬੁਖਾਰ ਨਾਲ ਪੀੜਤ ਮਰੀਜ਼ਾਂ ਦੇ ਘਰਾਂ ਵਿੱਚ ਪਹੁੰਚ ਕੇ ਕੂਲਰਾਂ, ਫਾਲਤੂ ਟਾਇਰਾਂ ਅਤੇ ਆਲੇ ਦੁਆਲੇ ਪਏ ਵਾਧੂ ਸਾਮਾਨ ਵਿੱਚੋਂ ਡੇਂਗੂ ਦਾ ਲਾਰਵਾ ਚੈੱਕ ਕੀਤਾ ਅਤੇ ਦਵਾਈ ਦੀ ਸਪਰੇਅ ਕੀਤੀ। ਕਵਲਜੀਤ ਸਿੰਘ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਵਿੱਚ ਡੇਂਗੂ ਦੇ ਸਾਰੇ ਟੈਸਟ ਮੁਫ਼ਤ ਹਨ।

 


Comments Off on ਧਾਰੀਵਾਲ ਇਲਾਕੇ ਵਿਚ ਡੇਂਗੂ ਦੀ ਦਸਤਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.