ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਦੋ ਸਿਪਾਹੀਆਂ ’ਤੇ ਵਿਦੇਸ਼ੀ ਮਹਿਲਾ ਨਾਲ ਜਬਰ-ਜਨਾਹ ਦਾ ਦੋਸ਼

Posted On September - 8 - 2019

ਮਥੁਰਾ, 7 ਸਤੰਬਰ
ਉੱਤਰ ਪ੍ਰਦੇਸ਼ ਦੇ ਮਥੁਰਾ ਜਨਪਦ ’ਚ ਵਿਦੇਸ਼ੀ ਮੂਲ ਦੀ ਇੱਕ ਮਹਿਲਾ ਨੇ ਦੋ ਸਿਪਾਹੀਆਂ ’ਤੇ ਜਬਰ ਜਨਾਹ ਦਾ ਦੋਸ਼ ਲਗਾਇਆ ਹੈ। ਕੋਤਵਾਲੀ ਇੰਚਾਰਜ ਇੰਸਪੈਕਟਰ ਅਵਧੇਸ਼ ਪ੍ਰਤਾਪ ਸਿੰਘ ਨੇ ਕਿਹਾ, ‘ਚਾਰ ਸਾਲ ਪਹਿਲਾਂ ਹਾਥਰਸ ਦੇ ਬਿਸਾਵਰ ’ਚ ਇੱਕ ਨੌਜਵਾਨ ਨਾਲ ਵਿਆਹ ਕਰਕੇ ਭਾਰਤੀ ਨਾਗਰਿਕਤਾ ਹਾਸਲ ਕਰਨ ਵਾਲੀ ਕਿਰਗਿਸਤਾਨੀ ਮੂਲ ਦੀ ਮਹਿਲਾ ਨੇ ਰੇਲਵੇ ਪੁਲੀਸ ਆਗਰਾ ਫੋਰਟ ’ਚ ਤੈਨਾਤ ਸਿਪਾਹੀ ਧਰਮੇਂਦਰ ਕੁਮਾਰ ਗਿਰੀ ਤੇ ਉਸ ਦੇ ਇੱਕ ਸਾਥੀ ਆਕਾਸ਼ ਪਵਾਰ ’ਤੇ ਜਬਰ ਜਨਾਹ ਕਰਨ ਤੇ ਵੀਡੀਓ ਬਣਾ ਕੇ ਬਲੈਕਮੇਲ ਕਰਨ ਦਾ ਦੋਸ਼ ਲਗਾਇਆ ਹੈ।’ ਉਨ੍ਹਾਂ ਦੱਸਿਆ ਕਿ ਐੱਸਐੱਸਪੀ ਸ਼ਲਭ ਮਾਥੁਰ ਦੇ ਨਿਰਦੇਸ਼ ’ਤੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ। -ਪੀਟੀਆਈ


Comments Off on ਦੋ ਸਿਪਾਹੀਆਂ ’ਤੇ ਵਿਦੇਸ਼ੀ ਮਹਿਲਾ ਨਾਲ ਜਬਰ-ਜਨਾਹ ਦਾ ਦੋਸ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.