ਹਰਿਆਣਾ ਚੋਣਾਂ: 117 ਉਮੀਦਵਾਰਾਂ ਖ਼ਿਲਾਫ਼ ਅਪਰਾਧਿਕ ਕੇਸ ਦਰਜ !    ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    

ਦੂਰਦਰਸ਼ਨ ਦੀ 60ਵੀਂ ਵਰ੍ਹੇਗੰਢ ਮੌਕੇ ਸੋਸ਼ਲ ਮੀਡੀਆ ਉੱਤੇ ਯਾਦਾਂ ਹੋਈਆਂ ਤਾਜ਼ਾ

Posted On September - 16 - 2019

ਨਵੀਂ ਦਿੱਲੀ, 15 ਸਤੰਬਰ
ਦੂਰਦਰਸ਼ਨ ਐਤਵਾਰ ਨੂੰ 60 ਸਾਲ ਦਾ ਹੋ ਗਿਆ ਹੈ। ਇਸ ਦੇ ਨਾਲ ਹੀ ਉਸ ਸੁਨਹਿਰੀ ਦੌਰ ਦੀਆਂ ਯਾਦਾਂ ਵੀ ਤਾਜ਼ਾ ਹੋ ਗਈਆਂ ਜਦੋਂ ਦੇਸ਼ ਦੇ ਮਨੋਰੰਜਨ ਦੀ ਦੁਨੀਆਂ ਸੀਰੀਅਲਾਂ ਦੇ ਦੁਆਲੇ ਘੁੰਮਦੀ ਸੀ ਅਤੇ ਰਮਾਇਣ, ਮਹਾਭਾਰਤ, ਫੌਜੀ ਅਤੇ ਮਾਲਗੁੜੀ ਡੇਅਜ਼ ਵਰਗੇ ਸੀਰੀਅਲਾਂ ਦੀ ਪੂਰੀ ਧਾਂਕ ਸੀ।
ਐਤਵਾਰ ਨੂੰ ਦੂਰਦਰਸ਼ਨ ਦੀ 60ਵੀਂ ਵਰ੍ਹੇਗੰਢ ਮੌਕੇ ਲੋਕ ਟਵਿੱਟਰ ਉੱਤੇ ਅਤੀਤ ਦੀਆਂ ਯਾਦਾਂ ਵਿੱਚ ਖੋ ਗਏ ਅਤੇ ਇੱਕ ਦੂਜੇ ਨੂੰ ਸਵਾਲ ਕਰਦੇ ਰਹੇ ਕਿ ਉਨ੍ਹਾਂ ਦਾ ਦੂਰਦਰਸ਼ਨ ਉੱਤੇ ਮਨਪਸੰੰਦ ਸ਼ੋਅ ਕਿਹੜਾ ਸੀ। ਕਈਆਂ ਨੇ ਇਸ ਮੌਕੇ ਦੂਰਦਰਸ਼ਨ ਦਾ ਲੋਗੋ ਵੀ ਸਾਂਝਾ ਕੀਤਾ।
ਪ੍ਰਸਾਰ ਭਾਰਤੀ ਦੇ ਸੀਈਓ ਸ਼ਸ਼ੀ ਸ਼ੇਖਰ ਵੇਮਪਤੀ ਨੇ ਇਸ ਮੌਕੇ ਕਿਹਾ ਕਿ ਇਹ ਉਹ ਪਲ ਹਨ ਜੋ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਇਹ ਗੱਲ ਨਹੀਂ ਕਿ ਦੂਰਦਰਸ਼ਨ ਪੁਰਾਣਾ ਮੀਡੀਆ ਹੋ ਗਿਆ ਹੈ ਸਗੋਂ ਇਹ ਡਿਜੀਟਲ ਦਰਸ਼ਕਾਂ ਵਿੱਚ ਘੇਰਾ ਵਧਾ ਕੇ ਨਵਾਂ ਬਣ ਰਿਹਾ ਹੈ ਅਤੇ ਅੱਜ ਵੀ ਸਾਰਥਿਕ ਹੈ। -ਪੀਟੀਆਈ

 


Comments Off on ਦੂਰਦਰਸ਼ਨ ਦੀ 60ਵੀਂ ਵਰ੍ਹੇਗੰਢ ਮੌਕੇ ਸੋਸ਼ਲ ਮੀਡੀਆ ਉੱਤੇ ਯਾਦਾਂ ਹੋਈਆਂ ਤਾਜ਼ਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.