ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਦੁਬਈ ’ਚ ਭਾਰਤੀ ਨੇ ਪਤਨੀ ਦਾ ਕਤਲ ਕੀਤਾ

Posted On September - 12 - 2019

ਦੁਬਈ, 11 ਸਤੰਬਰ
ਅਦੁਬਈ ਰਹਿੰਦੇ ਇੱਕ ਭਾਰਤੀ ਨੇ ਕਿਸੇ ਗੱਲ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ 43 ਸਾਲਾ ਪਤੀ ਨੇ ਇੱਥੇ ਕਾਰ ਪਾਰਕਿੰਗ ਵਿਚ ਹੋਈ ਬਹਿਸ ਤੋਂ ਬਾਅਦ ਵਿਦਿਆ ਚੰਦਰਾ (39) ਦਾ ਕਤਲ ਕਰ ਦਿੱਤਾ। ਦੁਬਈ ਵਸਦੇ ਇਸ ਜੋੜੇ ਦੀਆਂ ਦੋ ਧੀਆਂ ਆਪਣੇ ਨਾਨਕਾ ਪਰਿਵਾਰ ਕੋਲ ਕੇਰਲ ਵਿਚ ਹੀ ਰਹਿੰਦੀਆਂ ਹਨ। ਮ੍ਰਿਤਕਾ ਦੇ ਭਰਾ ਵਿਨਾਇਆਚੰਦਰਾ ਨੇ ਕਿਹਾ ਕਿ ਮੰਗਲਵਾਰ ਨੂੰ ਉਸ ਦੀ ਭੈਣ ਨੇ ਉਨ੍ਹਾਂ ਕੋਲ ਓਨਮ ਮਨਾਉਣ ਆਉਣਾ ਸੀ। ਉਸ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਉਸਦੀ ਵਿਦਿਆ ਨਾਲ ਗੱਲ ਹੋਈ ਸੀ, ਉਸ ਦੀ ਭੈਣ ਨੂੰ ਓਨਮ ਮਨਾਉਣ ਅਤੇ ਆਪਣੀਆਂ ਬੱਚੀਆਂ ਨੂੰ ਮਿਲਣ ਆਉਣ ਦਾ ਕਾਫ਼ੀ ਚਾਅ ਸੀ। ਉਸ ਨੂੰ ਯਕੀਨ ਨਹੀਂ ਆ ਰਿਹਾ ਕਿ ਉਸ ਦੀ ਭੈਣ ਦੀ ਮੌਤ ਹੋ ਚੁੱਕੀ ਹੈ। ਉਸ ਨੇ ਕਿਹਾ ਇਸ ਘਟਨਾ ਬਾਰੇ ਸੁਣ ਕੇ ਉਸ ਦੇ ਮਾਪੇ ਗਹਿਰੇ ਸਦਮੇ ਵਿਚ ਹਨ। ਉਸ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਲਜ਼ਮ ਨਾਲ ਕੰਮ ਕਰਦੇ ਇੱਕ ਸਾਥੀ ਨੇ ਇਸ ਘਟਨਾ ਬਾਰੇ ਦੱਸਿਆ ਸੀ।
ਮ੍ਰਿਤਕਾ ਦੇ ਭਰਾ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ ਸੋਲਾਂ ਸਾਲ ਪਹਿਲਾਂ ਹੋਇਆ ਸੀ, ਪਰ ਉਨ੍ਹਾਂ ਦੇ ਘਰ ਲਗਾਤਾਰ ਕਲੇਸ਼ ਰਹਿੰਦਾ ਸੀ। ਇਹ ਜੋੜਾ ਕਰੀਬ ਡੇਢ ਸਾਲ ਪਹਿਲਾਂ ਦੁਬਈ ਗਿਆ ਸੀ। ਮੁਲਜ਼ਮ ਨੇ ਕਾਫ਼ੀ ਵੱਡਾ ਕਰਜ਼ਾ ਲੈ ਰੱਖਿਆ ਸੀ ਜਿਸ ਨੂੰ ਉਤਾਰਨ ਲਈ ਉਹ ਦੁਬਈ ਚਲਾ ਗਿਆ।
-ਪੀਟੀਆਈ


Comments Off on ਦੁਬਈ ’ਚ ਭਾਰਤੀ ਨੇ ਪਤਨੀ ਦਾ ਕਤਲ ਕੀਤਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.