ਗੰਨਮੈਨ 38, ਖ਼ਰਚਾ 18 ਲੱਖ !    ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ ਵੱਲੋਂ ਇਟਲੀ ਵਿੱਚ ਯੂਰਪੀ ਫੋਰਮ ਰੱਦ !    ਟੋਕੀਓ ਓਲੰਪਿਕ: ਤੈਅ ਪ੍ਰੋਗਰਾਮ ਮੁਤਾਬਕ ਹੋਣਗੀਆਂ ਖੇਡਾਂ: ਰਿਜਿਜੂ !    ‘ਆਪ’ ਵਿਧਾਇਕਾਂ ਵੱਲੋਂ ਵਿਧਾਨ ਸਭਾ ਅੱਗੇ ਪ੍ਰਦਰਸ਼ਨ !    ਕਰੋਨਾਵਾਇਰਸ: ਮੁੱਢਲੀ ਜਾਣਕਾਰੀ ਤੇ ਉਪਾਅ !    ਛਾਤੀ ਵਿੱਚ ਭਾਰਾਪਣ ਹੋਣਾ ਗੰਭੀਰ ਸੰਕੇਤ !    ਸਿੱਖ ਇਤਿਹਾਸ ਦਾ ਉੜੀਆ ’ਚ ਅਨੁਵਾਦ ਕਰਨ ਵਾਲੀ ਸਾਧਨਾ ਪਾਤਰੀ ਦਾ ਸਨਮਾਨ !    ਬੱਚੇ ਦੀ ਮੌਤ: ਸਿਹਤ ਮੰਤਰੀ ਨੇ ਡਾਕਟਰ ਜੋੜੇ ਦੀ ਮੁਅੱਤਲੀ ਦੇ ਹੁਕਮ ਵਾਪਸ ਲਏ !    ਦੋਹਰੇ ਕਤਲ ਕਾਂਡ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ !    ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    

ਦਰਸ਼ ਧਾਲੀਵਾਲ ਨੇ ਜਿੱਤਿਆ ਮਿਸਟਰ ਕੈਨੇਡਾ ਪੰਜਾਬੀ ਮੁਕਾਬਲਾ

Posted On September - 10 - 2019

ਸੁਖਵੀਰ ਗਰੇਵਾਲ
ਕੈਲਗਰੀ, 9 ਸਤੰਬਰ

ਮਿਸਟਰ ਐਂਡ ਮਿਸ ਕੈਨੇਡਾ ਪੰਜਾਬੀ ਮੁਕਾਬਲੇ ਦੇ ਜੇਤੂ ਉਮੀਦਵਾਰ ਪ੍ਰਬੰਧਕਾਂ ਨਾਲ।

ਪੰਜ-ਆਬ ਐਂਟਰਟੇਨਮੈਂਟ ਵਲੋਂ ਕੈਲਗਰੀ ਦੇ ਪੌਲਿਸ਼ ਕੈਨੇਡੀਅਨ ਸੈਂਟਰ ਵਿੱਚ ਸਾਲਾਨਾ ਮਿਸਟਰ ਐਂਡ ਮਿਸ ਪੰਜਾਬੀ ਕੈਨੇਡਾ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਦਰਸ਼ ਧਾਲੀਵਾਲ (ਟੋਰਾਂਟੋ) ਤੇ ਗਗਨਦੀਪ ਕੌਰ (ਵੈਨਕੂਵਰ) ਨੇ ਕ੍ਰਮਵਾਰ ਮੁੰਡਿਆਂ ਤੇ ਕੁਡ਼ੀਆਂ ਦੇ ਵਰਗ ਦੇ ਖਿਤਾਬ ਜਿੱਤ ਲਏ। ਜਸਪ੍ਰਿਆ ਜੌਹਲ, ਸਾਬੀ ਗਿੱਲ ਤੇ ਸੁੱਖੀ ਧਾਲੀਵਾਲ ਦੀ ਟੀਮ ਵਲੋਂ ਕਰਵਾਏ ਗਏ ਮੁਕਾਬਲਿਆਂ ਨੂੰ ਗੱਭਰੂਆਂ ਤੇ ਮੁਟਿਆਰਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ।
ਮੁੰਡਿਆਂ ਦੇ ਵਰਗ ਵਿੱਚ ਗੁਰਪ੍ਰੀਤ ਅਟਵਾਲ (ਕੈਲਗਰੀ) ਨੂੰ ਦੂਜਾ ਤੇ ਗੁਰਦਵਿੰਦਰ ਧਾਲੀਵਾਲ (ਕੈਲਗਰੀ) ਨੂੰ ਤੀਜਾ ਸਥਾਨ ਮਿਲਿਆ। ਇਸੇ ਤਰ੍ਹਾਂ ਕੁਡ਼ੀਆਂ ਦੇ ਵਰਗ ਵਿੱਚ ਅਮਨ ਗਿੱਲ (ਕੈਲਗਰੀ) ਨੇ ਦੂਜਾ ਅਤੇ ਗੁਰਪ੍ਰੀਤ ਬਰਾਡ਼ (ਕੈਲਗਰੀ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੱਜਾਂ ਦੀ ਭੂਮਿਕਾ ਗਾਇਕ ਸਰਬਜੀਤ ਚੀਮਾ, ਅਮਨ ਸਿੱਧੂ, ਹਰਮਨ ਸੰਧੂ, ਪੂਨਮ ਅੌਲਖ, ਮਨਜੀਤ ਸਿੰਘ ਤੇ ਲਵਪ੍ਰੀਤ ਸਿੱਧੂ ਨੇ ਨਿਭਾਈ। ਇਸ ਮੌਕੇ ਸਰਬਜੀਤ ਚੀਮਾ ਨੇ ਆਪਣੇ ਗੀਤਾਂ ਰਾਹੀਂ ਚੰਗਾ ਰੰਗ ਬੰਨ੍ਹਿਆ।
ਸਮਾਗਮ ਨੂੰ ਪ੍ਰੋ-ਟੈਕਸ ਬਲਾਕ ਤੋਂ ਮਨਦੀਪ ਦੁੱਗਲ, ਖੁਸ਼ ਸਿੱਧੂ, ਮਨਪ੍ਰੀਤ ਪਾਬਲਾ, ਹਰਪਿੰਦਰ ਸਿੱਧੂ ਨੇ ਸਪਾਂਸਰ ਕੀਤਾ। ਅਲਬਰਟਾ ਦੇ ਮੰਤਰੀ ਰਾਜਨ ਸਾਹਨੀ ਤੇ ਸਾਬਕਾ ਮੰਤਰੀ ਇਰਫਾਨ ਸਬੀਰ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ।


Comments Off on ਦਰਸ਼ ਧਾਲੀਵਾਲ ਨੇ ਜਿੱਤਿਆ ਮਿਸਟਰ ਕੈਨੇਡਾ ਪੰਜਾਬੀ ਮੁਕਾਬਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.