ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ !    ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    ਸ਼ਰਾਬ ਕਾਰੋਬਾਰੀ ਦੇ ਘਰ ’ਤੇ ਫਾਇਰਿੰਗ !    ਪੰਜਾਬ ’ਚ ਕਰੋਨਾ ਦੇ 31 ਨਵੇਂ ਕੇਸ ਆਏ ਸਾਹਮਣੇ !    ਯੂਪੀ ’ਚ ਮਗਨਰੇਗਾ ਤਹਿਤ ਨਵਿਆਈਆਂ ਜਾਣਗੀਆਂ 19 ਨਦੀਆਂ !    

ਤੀਜੀ ਵਾਰ ਉਦਘਾਟਨ ਦੀ ਉਡੀਕ ’ਚ ਹੈ ਰਾਜਪੁਰਾ ਦਾ ‘ਨਵਾਂ ਬੱਸ ਅੱਡਾ’

Posted On September - 23 - 2019

ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 22 ਸਤੰਬਰ

ਰਾਜਪੁਰਾ ਦੇ ਬੱਸ ਅੱਡੇ ਵਿੱਚ ਖੇਡ ਰਹੇ ਬੱਚੇ ਤੇ ਅੱਡੇ ਵਿੱਚ ਖੜ੍ਹਿਆ ਟਰੱਕ।

ਇਥੋਂ ਦੇ ਦਿੱਲੀ-ਅੰਮ੍ਰਿਤਸਰ ਕੌਮੀ ਮਾਰਗ ’ਤੇ ਗਗਨ ਚੌਕ ਨੇੜੇ ਕਰੀਬ ਚਾਰ ਏਕੜ ਵਿੱਚ 2 ਕਰੋੜ 25 ਲੱਖ ਰੁਪਏ ਨਾਲ 13 ਸਾਲ ਪਹਿਲਾਂ ਉਸਾਰਿਆ ਆਧੁਨਿਕ ਸਹੂਲਤਾਂ ਨਾਲ ਲੈੱਸ ਨਵਾਂ ਬੱਸ ਅੱਡਾ ਦੋ ਵਾਰ ਉਦਘਾਟਨ ਹੋਣ ਦੇ ਬਾਵਜੂਦ 13 ਸਾਲ ਬਾਅਦ ਵੀ ਬੇਆਬਾਦ ਹੈ।
ਰੋਜ਼ ਹਜ਼ਾਰਾਂ ਲੋਕ ਪੰਜਾਬ ਦੇ ਪ੍ਰਵੇਸ਼ ਦੁਆਰ ’ਤੇ ਵਸੇ ਇਸ ਸ਼ਹਿਰ ਦੇ ਗਗਨ ਚੌਕ ਤੋਂ ਆਪਣੀ ਮੰਜ਼ਿਲ ਵੱਲ ਜਾਣ ਲਈ ਬੱਸਾਂ ਫੜਦੇ ਹਨ। 13 ਸਾਲ ਪਹਿਲਾਂ ਉਸਾਰੇ ਇਸ ਅੱਡੇ ਦਾ ਉਦਘਾਟਨ ਪਹਿਲੀ ਵਾਰ 27 ਦਸੰਬਰ 2006 ਨੂੰ ਸੰਸਦ ਮੈਂਬਰ ਪਰਨੀਤ ਕੌਰ ਅਤੇ ਦੂਜੀ ਵਾਰ 18 ਦਸੰਬਰ 2008 ਨੂੰ ਰਾਜ ਦੇ ਟਰਾਂਸਪੋਰਟ ਮੰਤਰੀ ਮਾਸਟਰ ਮੋਹਨ ਲਾਲ ਦੁਆਰਾ ਕੀਤਾ ਗਿਆ। ਕੁੱਝ ਸਮੇਂ ਬਾਅਦ ਇਸ ਦੇ ਨੇੜੇ ਫਲਾਈਓਵਰ ਬਣ ਗਿਆ, ਜਿਸ ਕਾਰਨ ਅੱਡੇ ਅੰਦਰ ਬੱਸਾਂ ਦਾ ਆਉਣਾ-ਜਾਣਾ ਬੰਦ ਹੋ ਗਿਆ। ਸਮਾਂ ਬੀਤਣ ਦੇ ਨਾਲ ਇਸ ਬੱਸ ਅੱਡੇ ਦਾ ਉਜਾੜਾ ਹੁੰਦਾ ਆ ਰਿਹਾ ਹੈ।
ਸੁੱਖ ਸਹੂਲਤਾਂ ਦੀ ਆਸ ਲਗਾਈ ਬੈਠੇ ਮੁਸਾਫਿਰਾਂ ਨੂੰ ਹੁਣ ਵੀ ਮੀਹ, ਹਨ੍ਹੇਰੀ, ਝੱਖੜ, ਕੜਕਦੀ ਧੁੱਪ ਸਮੇਤ ਜਾਨ ਜੋਖ਼ਮ ਵਿੱਚ ਪਾਕੇ ਗਗਨ ਚੌਕ ਨੇੜਿਓ ਬੱਸਾਂ ਫੜਨੀਆਂ ਪੈਂਦੀਆ ਹਨ। ਨਗਰ ਕੌਂਸਲ ਨੂੰ ਬੱਸ ਅੱਡਾ ਐਂਟਰੀ ਫੀਸ ਤੋਂ ਹੋਣ ਵਾਲੀ ਕਰੀਬ 70 ਲੱਖ ਰੁਪਏ ਦੀ ਪ੍ਰਤੀ ਸਾਲ ਆਮਦਨ ਬਰਕਰਾਰ ਹੈ। ਇਨ੍ਹੀਂ ਦਿਨੀਂ ਇਹ ਆਧੁਨਿਕ ਸਹੂਲਤਾਂ ਵਾਲਾ ਬੱਸ ਅੱਡਾ ਬੱਚਿਆਂ ਲਈ ਗਰਾਉੂਂਡ, ਟਰੱਕਾਂ ਦੀ ਠਾਹਰ, ਵਰਕਸ਼ਾਪ ਅਤੇ ਨਸ਼ੇੜੀਆਂ ਦਾ ਟਿਕਾਣਾ ਬਣ ਗਿਆ ਹੈ। ਇਸ ਦੀ ਦਿਓਕੱਦ ਇਮਾਰਤ ਖਸਤਾ ਹੁੰਦੀ ਜਾ ਰਹੀ ਹੈ।

ਅੱਡੇ ਨੂੰ ਵੇਚਣ ਦੀ ਤਜਵੀਜ਼: ਕੌਂਸਲ ਪ੍ਰਧਾਨ
ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸ਼ਤਰੀ ਦਾ ਕਹਿਣਾ ਹੈ ਕਿ ਇਸ ਬੇਅਬਾਦ ਬੱਸ ਅੱਡੇ ਦੀ ਉਸਾਰੀ ਅਕਾਲੀ ਭਾਜਪਾ ਗੱਠਜੋੜ ਸਰਕਾਰ ਸਮੇਂ ਨਗਰ ਕੌਂਸਲ ਵੱਲੋਂ ਕਰਵਾਈ ਗਈ ਸੀ ਤੇ ਬਾਅਦ ਵਿੱਚ ਬੱਸ ਅੱਡੇ ਦੇ ਮੂਹਰੇ ਤੋਂ ਫਲਾਈਓਵਰ ਦੀ ਉਸਾਰੀ ਨਾ ਕਰਨ ਲਈ ਮਤਾ ਵੀ ਪਾਸ ਕੀਤਾ ਗਿਆ ਸੀ ਪਰ ਸਮੇਂ ਸਿਰ ਕੋਈ ਚਾਰਾਜੋਈ ਨਾ ਕਰਨ ਕਰਕੇ ਫਲਾਈਓਵਰ ਦੀ ਉਸਾਰੀ ਮੁਕੰਮਲ ਹੋ ਗਈ ਤੇ ਬੱਸ ਅੱਡਾ ਉਜੜ ਗਿਆ। ਹੁਣ ਇੱਥੇ ਬਣੀਆਂ ਦੁਕਾਨਾਂ ਵੀ ਕੋਈ ਕਿਰਾਏ ’ਤੇ ਨਹੀਂ ਲੈ ਸਕਦਾ। ਡਿਪਟੀ ਕਮਿਸ਼ਨਰ ਪਟਿਆਲਾ ਨਾਲ ਗੱਲਬਾਤ ਕੀਤੀ ਜਾਵੇਗੀ ਕਿ ਉਜੜੇ ਬੱਸ ਅੱਡੇ ਵਾਲੀ ਥਾਂ ਨੂੰ ਕਿਸੇ ਵਪਾਰਕ ਕਾਰਜ ਲਈ ਵੇਚ ਕੇ ਜੀਟੀ ਰੋਡ ਕਿਨਾਰੇ ਗਗਨ ਚੌਕ ਨੇੜੇ ਦੋਵੇਂ ਪਾਸੇ ਮੁਸਾਫਰਾਂ ਦੀ ਸਹੂਲਤ ਲਈ ਬੱਸ ਸਟੈਂਡ ਤਾਂ ਨਹੀਂ ਪ੍ਰੰਤੂ ਛੋਟੇ ਛੋਟੇ ਬੱਸ ਸਟਾਪ ਉਸਾਰ ਦਿੱਤੇ ਜਾਣ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਜਨਹਿੱਤ ਪਟੀਸ਼ਨ ਦਾਇਰ ਕੀਤੀ ਜਾਵੇਗੀ ਤਾਂ ਜੋ ਅਦਾਲਤੀ ਹੁਕਮਾਂ ਤਹਿਤ ਬੱਸ ਅੱਡੇ ਦੇ ਨੇੜੇ ਲਾਘਾਂ ਪ੍ਰਾਪਤ ਕੀਤਾ ਜਾ ਸਕੇ।

 


Comments Off on ਤੀਜੀ ਵਾਰ ਉਦਘਾਟਨ ਦੀ ਉਡੀਕ ’ਚ ਹੈ ਰਾਜਪੁਰਾ ਦਾ ‘ਨਵਾਂ ਬੱਸ ਅੱਡਾ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.