ਪੰਕਜ ਅਡਵਾਨੀ ਨੇ 22ਵਾਂ ਵਿਸ਼ਵ ਖ਼ਿਤਾਬ ਜਿੱਤਿਆ !    ਆਂਧਰਾ ਪ੍ਰਦੇਸ਼ ’ਚ ਸੈਲਾਨੀਆਂ ਦੀ ਕਿਸ਼ਤੀ ਪਲਟੀ, 12 ਡੁੱਬੇ !    ਓਮਾਨ ’ਚ ਸੜਕ ਹਾਦਸਾ; ਤਿੰਨ ਭਾਰਤੀ ਹਲਾਕ !    ਹਨੇਰਗ਼ਰਦੀ: ਅਤੀਤ ਤੇ ਵਰਤਮਾਨ... !    ਸਾਡੇ ਸਮਿਆਂ ਦਾ ਕੌੜਾ ਸੱਚ !    ਪਿਆਰ, ਸੁਰੱਖਿਆ, ਅਸੀਂ ਤੇ ਡਰੋਨ - ਪੀਜ਼ਾ ਕਿ ਬੰਬ? !    ਕੌਮਾਂਤਰੀ ਨਗਰ ਕੀਰਤਨ ਤਿਲੰਗਾਨਾ ਪੁੱਜਿਆ !    ਔਰਤ ਦਸ ਕਰੋੜ ਦੀ ਹੈਰੋਇਨ ਸਣੇ ਗ੍ਰਿਫ਼ਤਾਰ !    ਪ੍ਰਕਾਸ਼ ਪੁਰਬ: ਵਾਸ਼ਿੰਗਟਨ ’ਚ ਬਣੇਗੀ ਖਾਲਸਾ ਯੂਨੀਵਰਸਿਟੀ !    ਪੰਜਾਬ ਤੇ ਕਸ਼ਮੀਰ !    

ਤਾਲਿਬਾਨ ਨੇ ਅਮਰੀਕੀ ਫੌਜ ਖ਼ਿਲਾਫ਼ ਜੰਗ ਦਾ ਅਹਿਦ ਦੁਹਰਾਇਆ

Posted On September - 11 - 2019

ਕਾਬੁਲ, 10 ਸਤੰਬਰ
ਤਾਲਿਬਾਨ ਨੇ ਅਫਗਾਨਿਸਤਾਨ ’ਚ ਅਮਰੀਕੀ ਸੁਰੱਖਿਆ ਬਲਾਂ ਖ਼ਿਲਾਫ਼ ਲੜਾਈ ਜਾਰੀ ਰੱਖਣ ਦੀ ਪ੍ਰਤੀਬੱਧਤਾ ਜ਼ਾਹਿਰ ਕਰਦਿਆਂ ਅੱਜ ਕਿਹਾ ਕਿ ਗੱਲਬਾਤ ਬੰਦ ਕਰਨ ’ਤੇ ਅਮਰੀਕਾ ਨੂੰ ਅਫਸੋਸ ਹੋਵੇਗਾ। ਉਨ੍ਹਾਂ ਦਾ ਇਹ ਬਿਆਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਇਹ ਕਹਿਣ ਤੋਂ ਬਾਅਦ ਆਇਆ ਹੈ ਕਿ ਤਾਲਿਬਾਨ ਨਾਲ ਲੰਮੇ ਸਮੇਂ ਤੋਂ ਚੱਲ ਰਹੀ ਅਫਗਾਨਿਸਤਾਨ ਸ਼ਾਂਤੀ ਵਾਰਤਾ ਦਾ ਅੰਤ ਹੋ ਗਿਆ ਹੈ। ਤਾਲਿਬਾਨ ਦੇ ਬੁਲਾਰੇ ਜਬੀਹੁੱਲ੍ਹਾ ਮੁਜਾਹਿਦ ਨੇ ਕਿਹਾ, ‘ਸਾਡੇ ਕੋਲ ਅਫ਼ਗਾਨਿਸਤਾਨ ’ਚ ਕਬਜ਼ੇ ਖਤਮ ਕਰਨ ਦੇ ਦੋ ਤਰੀਕੇ ਸਨ। ਇੱਕ ਜਹਾਦ ਤੇ ਜੰਗ ਸੀ ਅਤੇ ਦੂਜਾ ਗੱਲਬਾਤ ਸੀ।’ ਮੁਜਾਹਿਦ ਨੇ ਕਿਹਾ, ‘ਜੇਕਰ ਟਰੰਪ ਗੱਲਬਾਤ ਬੰਦ ਕਰਨਾ ਚਾਹੁੰਦੇ ਹਨ ਤਾਂ ਅਸੀਂ ਆਪਣਾ ਪਹਿਲੇ ਵਾਲਾ ਢੰਗ ਅਪਣਾਵਾਂਗੇ ਅਤੇ ਉਹ ਜਲਦੀ ਹੀ ਇਸ ’ਤੇ ਅਫਸੋਸ ਕਰਨਗੇ।’ ਟਰੰਪ ਨੇ ਵ੍ਹਾਈਟ ਹਾਊਸ ’ਚ ਪੱਤਰਕਾਰਾਂ ਨੂੰ ਕਿਹਾ, ‘ਉਸ ਦਾ (ਤਾਲਿਬਾਨ ਨਾਲ ਵਾਰਤਾ ਦਾ) ਅੰਤ ਹੋ ਚੁੱਕਾ ਹੈ। ਜਿੱਥੋਂ ਤੱਕ ਮੇਰਾ ਸਵਾਲ ਹੈ ਉਹ ਖਤਮ ਹੋ ਚੁੱਕੀ ਹੈ।’ ਮੁਜਾਹਿਦ ਨੇ ਟਵੀਟ ਕੀਤਾ, ‘ਅਮਰੀਕਾ ਨੇ ਪਿਛਲੇ ਚਾਰ ਦਿਨਾਂ ਅੰਦਰ ਤਾਲਿਬਾਨ ’ਤੇ ਜਿੰਨੇ ਸਖਤ ਹਮਲੇ ਕੀਤੇ ਹਨ ਓਨੇ ਪਿਛਲੇ 10 ਸਾਲਾਂ ’ਚ ਵੀ ਨਹੀਂ ਕੀਤੇ ਗਏ।’ -ਪੀਟੀਆਈ

 


Comments Off on ਤਾਲਿਬਾਨ ਨੇ ਅਮਰੀਕੀ ਫੌਜ ਖ਼ਿਲਾਫ਼ ਜੰਗ ਦਾ ਅਹਿਦ ਦੁਹਰਾਇਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.