ਗੁਰੂ ਨਾਨਕ ਚਿੰਤਨਧਾਰਾ ਵਿਚ ਕਿਰਤ ਦਾ ਸੰਕਲਪ !    ਚੜਿਆ ਸੋਧਣਿ ਧਰਿਤੀ ਲੁਕਾਈ !    ਅਫ਼ਗਾਨ ਚੋਣਾਂ: ਵੋਟਾਂ ਦੀ ਗਿਣਤੀ ਮੁੜ ਸ਼ੁਰੂ !    ਹਾਂਗਕਾਂਗ ’ਚ ਪੁਲੀਸ ਨੇ ਪ੍ਰਦਰਸ਼ਨਕਾਰੀ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦੋ ਦਹਿਸ਼ਤਗਰਦ ਹਲਾਕ !    ਚੱਕਰਵਾਤੀ ਤੂਫ਼ਾਨ: ਮਮਤਾ ਵੱਲੋਂ ਮ੍ਰਿਤਕਾਂ ਦੇ ਵਾਰਿਸਾਂ ਦੀ ਮਾਲੀ ਮਦਦ !    ਕਰਨਾਟਕ ਦੇ ਅਯੋਗ ਵਿਧਾਇਕਾਂ ਦੀ ਅਰਜ਼ੀ ’ਤੇ ਫ਼ੈਸਲਾ ਭਲਕੇ !    ਭਾਸ਼ਾ ਵਿਭਾਗ ਲਈ ਸੁਲਤਾਨਪੁਰ ਲੋਧੀ ਤੇ ਡੇਰਾ ਬਾਬਾ ਨਾਨਕ ਕੋਹਾਂ ਦੂਰ !    ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ‘ਬਾਬਾ ਨਾਨਕ 550 ਸਰਵੋਤਮ ਟਰਾਫ਼ੀ’ ਜਿੱਤੀ !    ਹਰਿਆਣਾ ਤੇ ਹਿਮਾਚਲ ਦੇ ਮੁੱਖ ਮੰਤਰੀ ਬੇਰ ਸਾਹਿਬ ਨਤਮਸਤਕ !    

ਤਹਿਸੀਲ ਕਰਮਚਾਰੀਆਂ ਵੱਲੋਂ ਕਲਮਛੋੜ ਹੜਤਾਲ ਕਰਕੇ ਰੋਸ ਮੁਜ਼ਾਹਰੇ

Posted On September - 11 - 2019

ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕਰਦੇ ਹੋਏ ਤਹਿਸੀਲ ਦੇ ਕਰਮਚਾਰੀ। ਫੋਟੋ: ਸ਼ਰਮਾ

ਪੱਤਰ ਪ੍ਰੇਰਕ
ਅਜਨਾਲਾ, 10 ਸਤੰਬਰ
ਡੀਸੀ ਦਫਤਰ ਕਰਮਚਾਰੀ ਯੂਨੀਅਨ ਵੱਲੋਂ ਅੱਜ ਦੂਜੇ ਦਿਨ ਵੀ ਕਲਮ ਛੋੜ ਹੜਤਾਲ ਕੀਤੀ ਗਈ। ਅਜਨਾਲਾ ਸਬ ਡਵੀਜ਼ਨ ਦੇ ਦਫਤਰੀ ਕਰਮਚਾਰੀਆਂ ਨੇ ਜਿਥੇ ਸਾਰਾ ਦਿਨ ਕੰਮਕਾਰ ਠੱਪ ਰੱਖਿਆ ਉਥੇ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕਰਦਿਆਂ ਨਾਅਰੇਬਾਜ਼ੀ ਵੀ ਕੀਤੀ। ਇਸ ਰੋਸ ਮੁਜ਼ਾਹਰੇ ਦੀ ਅਗਵਾਈ ਯੂਨੀਅਨ ਦੇ ਤਹਿਸੀਲ ਪ੍ਰਧਾਨ ਪ੍ਰਗਟ ਸਿੰਘ ਬੱਲ ਨੇ ਕੀਤੀ। ਇਸ ਮੌਕੇ ਪ੍ਰਧਾਨ ਪ੍ਰਗਟ ਸਿੰਘ ਬੱਲ ਨੇ ਦੱਸਿਆ ਕਿ ਲੁਧਿਆਣਾ ਹਲਕੇ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਉਸ ਦੇ ਦਫਤਰ ਵਿਚ ਬਦਤਮੀਜ਼ੀ ਕਰਨ ਅਤੇ ਜ਼ੀਰਾ ਸਬ ਡਵੀਜ਼ਨ ਦੇ ਐਸਡੀਐਮ ਨਾਲ ਧੱਕਾ ਮੁੱਕੀ ਕਰਨ ਮਗਰੋਂ ਕੁਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਉਨ੍ਹਾਂ ਨੂੰ ਨਹਿਰ ਵਿਚ ਸੁੱਟਣ ਦੀ ਕੋਸ਼ਿਸ਼ ਕਰਨ ਵਿਰੁੱਧ ਇਹ ਕਲਮ ਛੋੜ ਹੜਤਾਲ ਕੀਤੀ ਜਾ ਰਹੀ ਹੈ। ਜੇ ਸਰਕਾਰ ਨੇ ਉਪਰੋਕਤ ਅਫਸਰਾਂ ਦੀ ਬੇਇਜ਼ਤੀ ਕਰਨ ਵਾਲੇ ਵਿਅਕਤੀਆਂ ਨੂੰ ਜੇਲ੍ਹ ’ਚ ਨਾ ਡੱਕਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 11 ਸਤੰਬਰ ਤਕ ਇਹ ਕਲਮ ਛੋੜ ਹੜਤਾਲ ਚਲੇਗੀ, ਉਸ ਮਗਰੋਂ ਜੋ ਹਾਈ ਕਮਾਂਡ ਦਾ ਫੈਸਲਾ ਆਵੇਗਾ, ਉਸ ਮੁਤਾਬਕ ਚਲਿਆ ਜਾਵੇਗਾ। ਇਸ ਰੋਸ ਮੁਜ਼ਾਹਰੇ ਵਿਚ ਗੁਰਸ਼ਰਨ ਸਿੰਘ, ਸਰਬਜੀਤ ਕੌਰ, ਰਕੇਸ਼ ਮਹਿਤਾ, ਹਰਪਾਲ ਸਿੰਘ, ਗੁਰਮੀਤ ਕੌਰ, ਹਰਪ੍ਰੀਤ ਸਿੰਘ, ਹਰਜਿੰਦਰ ਸਿੰਘ ਆਦਿ ਸ਼ਾਮਲ ਹੋਏ।
ਤਰਨ ਤਾਰਨ (ਪੱਤਰ ਪੇ੍ਰਕ): ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਉਸ ਦੇ ਸਾਥੀਆਂ ਵਲੋਂ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨਾਲ ਦੁਰਵਿਵਹਾਰ ਕਰਨ ਖਿਲਾਫ਼ ਰੋਸ ਜ਼ਾਹਰ ਕਰਦੇ ਡਿਪਟੀ ਕਮਿਸ਼ਨਰ, ਐਸਡੀਐਮ, ਤਹਿਸੀਲਾਂ, ਉਪ ਤਹਿਸੀਲਾਂ ਆਦਿ ਦੇ ਦਫਤਰਾਂ ਦੇ ਮੁਲਾਜ਼ਮਾਂ ਨੇ ਅੱਜ ਤਿੰਨ-ਰੋਜ਼ਾ ਹੜਤਾਲ ਦੇ ਦੂਸਰੇ ਦਿਨ ਦਫਤਰੀ ਕੰਮ ਠੱਪ ਕੀਤੇ| ਡੀਸੀ ਆਫਿਸ ਇੰਪਲਾਈਜ ਐਸੋਸੀਏਸ਼ਨ ਪੰਜਾਬ ਦੀ ਸਥਾਨਕ ਜਿਲ੍ਹਾ ਇਕਾਈ ਦੀ ਵਲੋਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਕਰਵਿੰਦਰ ਸਿੰਘ ਚੀਮਾ, ਸ਼ਿਵਕਰਨ ਸਿੰਘ ਚੀਮਾ, ਬੇਅੰਤ ਕੌਰ, ਹਰਦਰਸ਼ਨ ਸਿੰਘ, ਮਲਕੀਤ ਸਿੰਘ, ਹਰਜੀਤ ਕੌਰ ਆਦਿ ਦੀ ਅਗਵਾਈ ਵਿਚ ਮੁਲਾਜਮਾਂ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਦਰ ਮੁਲਾਜਮਾਂ ਦਾ ਇਕੱਠ ਕਰਕੇ ਸਿਮਰਜੀਤ ਸਿੰਘ ਬੈਂਸ ਨੂੰ ਵਿਧਾਇਕ ਦੇ ਅਹੁਦੇ ਤੋਂ ਮੁਅੱਤਲ ਕਰਕੇ ਚੋਣ ਲੜਨ ਦੇ ਅਯੋਗ ਕਰਾਰ ਦੇਣ ਦੀ ਮੰਗ ਕੀਤੀ|
ਪਠਾਨਕੋਟ (ਪੱਤਰ ਪੇ੍ਰਕ): ਡੀਸੀ ਦਫਤਰ ਕਰਮਚਾਰੀ ਯੂਨੀਅਨ ਵੱਲੋਂ ਸ਼ੁਰੂ ਕੀਤੀ ਗਈ ਤਿੰਨ ਰੋਜ਼ਾ ਕਲਮ ਛੱਡੋ ਹੜਤਾਲ ਨੂੰ ਦੂਸਰੇ ਦਿਨ ਉਸ ਸਮੇਂ ਹੋਰ ਬਲ ਮਿਲਿਆ ਜਦ ਪੀਸੀਐਸ ਅਫਸਰਾਂ ਨੇ ਵੀ ਉਨ੍ਹਾਂ ਦੇ ਇਸ ਐਕਸ਼ਨ ਦਾ ਸਮਰਥਨ ਕਰ ਦਿੱਤਾ। ਸਮਰਥਨ ਕਰਨ ਵਾਲੇ ਅਫਸਰਾਂ ਵਿੱਚ ਵਧੀਕ ਡਿਪਟੀ ਕਮਿਸ਼ਨਰ ਰਾਜੀਵ ਵਰਮਾ, ਸਹਾਇਕ ਕਮਿਸ਼ਨਰ ਪ੍ਰਿਥੀ ਸਿੰਘ ਤੇ ਐਸ.ਡੀ.ਐਮ ਅਰਸ਼ਦੀਪ ਦੇ ਨਾਂ ਪ੍ਰਮੁੱਖ ਹਨ। ਇਸ ਹੜਤਾਲ ਨਾਲ ਸਮੂਹ ਦਫਤਰਾਂ ਵਿੱਚ ਅੱਜ ਕੰਮ ਪ੍ਰਭਾਵਿਤ ਹੋਇਆ। ਇਸ ਮੌਕੇ ਚੇਅਰਮੈਨ ਅੰਗਤ ਸਿੰਘ, ਪ੍ਰਧਾਨ ਮੁਨੀਸ਼ ਕੁਮਾਰ, ਜਨਰਲ ਸਕੱਤਰ ਗੁਰਦੀਪ ਕੁਮਾਰ ਸਫਰੀ, ਮੀਤ ਪ੍ਰਧਾਨ ਮੋਹਨੀ ਕੌਰ, ਰੀਨਾ, ਜਗਦੀਪ ਸਿੰਘ ਕਾਟਲ, ਸੁਰਜੀਤ ਸਿੰਘ ਕਾਟਲ, ਹੀਰਾ ਲਾਲ, ਮੁਨੀਸ਼ ਕੁਮਾਰ ਮੌਜੂਦ ਸਨ।


Comments Off on ਤਹਿਸੀਲ ਕਰਮਚਾਰੀਆਂ ਵੱਲੋਂ ਕਲਮਛੋੜ ਹੜਤਾਲ ਕਰਕੇ ਰੋਸ ਮੁਜ਼ਾਹਰੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.