ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਢਿੱਲੋਂ ਦੀ ਨਿਯੁਕਤੀ ’ਤੇ ਕਾਂਗਰਸੀ ਬਾਗੋ-ਬਾਗ

Posted On September - 11 - 2019

ਪੱਤਰ ਪ੍ਰੇਰਕ
ਜੈਤੋ, 10 ਸਤੰਬਰ
ਫ਼ਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ (ਕਿੱਕੀ ਢਿੱਲੋਂ) ਦੀ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵਜੋਂ ਹੋਈ ਨਿਯੁਕਤੀ ਦੀ ਖ਼ੁਸ਼ੀ ਵਿਚ ਪੰਜਾਬ ਕਾਂਗਰਸ ਦੇ ਸਕੱਤਰ ਸੁਰਜੀਤ ਸਿੰਘ ਬਾਬਾ ਅਤੇ ਬਲਵਿੰਦਰ ਸਿੰਘ (ਲਵਲੀ ਭੱਟੀ) ਦੀ ਅਗਵਾਈ ਵਿਚ ਪਾਰਟੀ ਵਰਕਰਾਂ ਨੇ ਲੱਡੂ ਵੰਡੇ।
ਸੁਰਜੀਤ ਬਾਬਾ, ਲਵਲੀ ਭੱਟੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨਪ੍ਰੀਤ ਸਿੰਘ ਸੇਖੋਂ, ਭੁਪਿੰਦਰ ਸਿੰਘ (ਵਿੱਕੀ ਬਰਾੜ), ਬਲਾਕ ਸਮਿਤੀ ਜੈਤੋ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਡੋਡ, ਮੈਂਬਰ ਅਵਤਾਰ ਸਿੰਘ ਚੈਨਾ, ਗੁਰਤੇਜ ਸਿੰਘ, ਜਸਵੰਤ ਸਿੰਘ ਮਾਨ ਆਦਿ ਆਗੂਆਂ ਨੇ ਨਿਯੁਕਤੀ ’ਤੇ ਸੰਤੁਸ਼ਟੀ ਪ੍ਰਗਟਾਉਂਦਿਆਂ ਕਿੱਕੀ ਢਿੱਲੋਂ ਨੂੰ ਮੁਬਾਰਕਬਾਦ ਤੇ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ।

ਵੜਿੰਗ ਨੂੰ ਕੈਬਨਿਟ ਮੰਤਰੀ ਦਾ ਦਰਜਾ ਮਿਲਣ ’ਤੇ ਲੱਡੂ ਵੰਡੇ

ਦੋਦਾ (ਪੱਤਰ ਪ੍ਰੇਰਕ): ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੁੱਖ ਮੰਤਰੀ ਦਾ ਸਿਆਸੀ ਸਲਾਹਕਾਰ ਨਿਯੁਕਤ ਕਰਨ ਅਤੇ ਕੈਬਨਿਟ ਮੰਤਰੀ ਦਾ ਦਰਜਾ ਮਿਲਣ ਦੀ ਖੁਸ਼ੀ ਵਿਚ ਅੱਜ ਇੱਥੋਂ ਦੇ ਕਾਂਗਰਸੀ ਆਗੂਆਂ ਅਤੇ ਵਰਰਕਾਂ ਨੇ ਡੇਰਾ ਬਾਬਾ ਧਿਆਨ ਦਾਸ ਪਿੰਡ ਦੋਦਾ ਦੇ ਗੇਟ ਅੱਗੇ ਲੱਡੂ ਵੰਡੇ। ਇਸ ਮੌਕੇ ਸਰਪੰਚ ਛਿੰਦਰ ਸਿੰਘ ਭੱਟੀ, ਜਗਦੀਸ਼ ਸਿੰਘ ਕਟਾਰੀਆ ,ਚਰਨਜੀਤ ਬਰਾੜ, ਤੇਜਾ ਢਿੱਲੋਂ, ਟਹਿਲ ਪ੍ਰਧਾਨ, ਜੀਤਾ ਸਿੰਘ ਨੰਬਰਦਾਰ , ਗੁਰਮੀਤ ਸਿੰਘ ਘੁੱਦੇਵਾਲਾ ਆਦਿ ਮੌਜੂਦ ਸਨ।


Comments Off on ਢਿੱਲੋਂ ਦੀ ਨਿਯੁਕਤੀ ’ਤੇ ਕਾਂਗਰਸੀ ਬਾਗੋ-ਬਾਗ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.