ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਡੂਸੂ ਚੋਣਾਂ: ਵਿਦਿਆਰਥੀ ਗੁੱਟ ਭਿੜੇ

Posted On September - 10 - 2019

ਦਿੱਲੀ ਯੂਨੀਵਰਸਿਟੀ ਚੋਣਾਂ ਦੌਰਾਨ ਸੜਕਾਂ ’ਤੇ ਖਿੱਲਰੇ ਹੋਏ ਪ੍ਰਚਾਰ ਲਈ ਵਰਤੇ ਗਏ ਪੈਂਫਲਿਟ। -ਫੋਟੋ: ਮੁਕੇਸ਼

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 9 ਸਤੰਬਰ
ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (ਡੂਸੂ) ਚੋਣਾਂ ਲਈ ਪ੍ਰਚਾਰ ਆਖ਼ਰੀ ਦੌਰ ’ਚ ਸ਼ਾਮਲ ਹੋ ਚੁੱਕਾ ਹੈ ਤੇ ਭਾਜਪਾ, ਕਾਂਗਰਸ ਤੇ ਖੱਬੀਆਂ ਧਿਰਾਂ ਨੇ ਆਪਣੇ ਵੱਲੋਂ ਪੂਰੀ ਵਾਹ ਲਾ ਦਿੱਤੀ ਹੈ। ਉਮੀਦਵਾਰਾਂ ਵੱਲੋਂ ਹਰ ਕਾਲਜ ’ਚ ਜਾ-ਜਾ ਕੇ ਚੋਣ ਪ੍ਰਚਾਰ ਆਪਣੇ ਸਮਰਥਕਾਂ ਨਾਲ ਮਿਲ ਕੇ ਮਘਾਇਆ ਜਾ ਰਿਹਾ ਹੈ।
ਕਾਂਗਰਸ ਦੀ ਐਨਐੱਸਯੂਆਈ ਦੇ ਪ੍ਰਧਾਨ ਨੀਰਜ ਕੁੰਦਨ ਦੇ ਦੋਸ਼ ਲਾਇਆ ਕਿ ਏਬੀਵੀਪੀ ਦੇ ਲੋਕਾਂ ਨੇ ਉਨ੍ਹਾਂ ਦੇ ਮੀਤ ਪ੍ਰਧਾਨਗੀ ਦੇ ਉਮੀਦਵਾਰ ਅੰਕਿਤ ਭਾਰਤੀ ਉਪਰ ਕਥਿਤ ਹਮਲਾ ਕੀਤਾ ਤੇ ਜ਼ਖ਼ਮੀ ਕਰ ਦਿੱਤਾ। ਹਾਲਾਂ ਕਿ ਏਬੀਵੀਪੀ ਨੇ ਇਨ੍ਹਾਂ ਦੋਸ਼ਾਂ ਨੂੰ ਮੁੱਢੋਂ ਹੀ ਨਾਕਾਰ ਦਿੱਤਾ ਤੇ ਕਿਹਾ ਕਿ ਭਾਰਤੀ ਐੱਨਐੱਸਯੂਆਈ ਦੇ ਸਕੱਤਰੀ ਦੇ ਸੰਭਾਵੀ ਉਮੀਦਵਾਰ ਦੇ ਲੋਕਾਂ ਨਾਲ ਹੋਈ ਝੜਪ ਦੌਰਾਨ ਜ਼ਖ਼ਮੀ ਹੋਇਆ। ਏਬੀਵੀਪੀ ਨੇ ਕਿਹਾ ਗ਼ਲਤ ਦੋਸ਼ ਲਾਉਣ ਕਰਕੇ ਸਬੰਧਤ ਵਿਦਿਆਰਥੀ ਆਗੂ ਖ਼ਿਲਾਫ਼ ਮਾਣਹਾਨੀ ਦਾ ਦਾਅਵਾ ਕੀਤਾ ਜਾਵੇਗਾ। ਸ੍ਰੀ ਕੁੰਦਨ ਨੇ ਕਿਹਾ ਕਿ ਇਕ ਦਲਿਤ ਉਪਰ ਹਮਲਾ ਕਰਕੇ ਭਾਜਪਾ ਦਾ ਦਲਿਤ ਵਿਰੋਧੀ ਚਿਹਰਾ ਨੰਗਾ ਹੋਇਆ ਹੈ।
ਏਬੀਵੀਪੀ ਦੇ ਮੀਡੀਆ ਇੰਚਾਰਜ ਆਸ਼ੂਤੋਸ਼ ਸਿੰਘ ਨੇ ਕਿਹਾ ਕਿ ਏਬੀਵੀਪੀ ਦਾ ਇਸ ਘਟਨਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ। “ਕਾਲਜ ਆਫ਼ ਵੋਕੇਸ਼ਨਲ ਸਟੱਡੀਜ਼ ਵਿੱਚ ਐੱਨਐੱਸਯੂਆਈ ਦੇ ਸੱਕਤਰ ਦੇ ਉਮੀਦਵਾਰ ਅਸ਼ੀਸ਼ ਲਾਂਬਾ ਤੇ ਉਮੀਦਵਾਰ ਅੰਕਿਤ ਭਾਰਤੀ ਦੇ ਸਮਰਥਕਾਂ ਦਰਮਿਆਨ ਝੜਪ ਹੋਈ ਜਿਸ ’ਚ ਭਾਰਤੀ ਨੂੰ ਸੱਟ ਲੱਗੀ।
ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੀ ਚੋਣ ਲਈ ਭਾਰਤੀ ਜਨਤਾ ਪਾਰਟੀ ਨੇ ਜ਼ੋਰ ਲਾ ਦਿੱਤਾ ਹੈ। 12 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਉੱਤਰ-ਪੂਰਬੀ ਦਿੱਲੀ ਸੀਟ ਤੋਂ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਯੂ ਪੀ ਸਰਕਾਰ ਦੇ ਮੰਤਰੀ ਸਤੀਸ਼ ਦਿਵੇਦੀ ਨੂੰ ਚੋਣ ਪ੍ਰਚਾਰ ਲਈ ਬੁਲਾਇਆ ਹੈ। ਇਸ ਮੁਹਿੰਮ ਦਾ ਉਦੇਸ਼ ਪੂਰਬਚਲ ਦੇ ਪ੍ਰਵਾਸੀ ਵਿਦਿਆਰਥੀਆਂ ਨੂੰ ਦਿੱਲੀ ਯੂਨੀਵਰਸਿਟੀ ’ਚ ਜਾਗਰੂਕ ਕਰਨਾ ਹੈ।
ਪੂਰਵਚਲ ਮਿਲਾਨ ਸਮਾਰੋਹ ਦਾ ਆਯੋਜਨ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੀ ਚੋਣ ’ਚ ਏਬੀਵੀਪੀ ਉਮੀਦਵਾਰਾਂ ਦੀ ਜਿੱਤ ਲਈ ਕੀਤਾ ਗਿਆ। ਜਿਸ ’ਚ ਯੂ ਪੀ ਸਰਕਾਰ ਦੇ ਮੰਤਰੀ ਸਤੀਸ਼ ਦਿਵੇਦੀ, ਕਪਿਲ ਮਿਸ਼ਰਾ ਨੇ ਚੋਣ ਪ੍ਰਚਾਰ ਕੀਤਾ।
ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਨੇ ਦਿੱਲੀ ਯੂਨੀਵਰਸਿਟੀ ਵਿਖੇ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਲਈ ਉਮੀਦਵਾਰ ਅਕਸ਼ਿਤ ਦਹੀਆ, ਉਪ ਪ੍ਰਧਾਨ ਦੇ ਅਹੁਦੇ ਲਈ ਪ੍ਰਦੀਪ ਤੰਵਰ, ਸਕੱਤਰ ਦੇ ਅਹੁਦੇ ਲਈ ਯੋਗਿਤ ਰਾਠੀ ਤੇ ਸਹਿ-ਸਕੱਤਰ ਦੇ ਅਹੁਦੇ ਲਈ ਸ਼ਿਵੰਗੀ ਖਰਵਾਲ ਨੂੰ ਉਮੀਦਵਾਰ ਬਣਾਇਆ ਹੈ। ਅਕਸ਼ਿਤ ਦਹੀਆ ਨੂੰ ਦਿੱਲੀ ਯੂਨੀਵਰਸਿਟੀ ਤੋਂ ਬਾਡੀ ਬਿਲਡਿੰਗ ’ਚ ਸਿਲਵਰ ਮੈਡਲ ਮਿਲਿਆ ਹੈ। ਉਹ ਫੈਕਲਟੀ ਆਫ਼ ਲਾਅ ਪਹਿਲੇ ਸਾਲ ਦਾ ਵਿਦਿਆਰਥੀ ਹੈ।
ਇਸੇ ਤਰ੍ਹਾਂ ਏਬੀਵੀਪੀ ਤੋਂ ਪ੍ਰਦੀਪ ਤੰਵਰ ਉਪ ਪ੍ਰਧਾਨ ਵਜੋਂ, ਦੇਸ਼ਬੰਧੂ ਕਾਲਜ ਤੋਂ ਐਮਏ ਹਿੰਦੀ ਪਹਿਲੇ ਸਾਲ ਦਾ ਵਿਦਿਆਰਥੀ ਹੈ। ਯੋਗਿਤ ਰਾਠੀ ਲਾਅ ਫੈਕਲਟੀ ਤੋਂ ਐੱਲਐੱਲਬੀ ਦੇ ਤੀਜੇ ਸਾਲ ਦੇ ਵਿਦਿਆਰਥੀ ਹਨ। ਏਬੀਵੀਪੀ ਨੇ ਵਿਦਿਆਰਥੀ ਸ਼ਿਵੰਗੀ ਖਰਵਾਲ ਨੂੰ ਸੈਕਟਰੀ ਦੇ ਅਹੁਦੇ ਲਈ ਉਮੀਦਵਾਰ ਬਣਾਇਆ ਹੈ।


Comments Off on ਡੂਸੂ ਚੋਣਾਂ: ਵਿਦਿਆਰਥੀ ਗੁੱਟ ਭਿੜੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.