ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਡੀਐੱਸਪੀ ਸੇਖੋਂ ਨੇ ਵਿਧਾਇਕ ਬੈਂਸ ’ਤੇ ਸੁੱਟਿਆ ‘ਪੋਸਟ ਬੰਬ’

Posted On September - 17 - 2019

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 16 ਸਤੰਬਰ
ਗ੍ਰੈਂਡ ਮੈਨਰ ਹੋਮਜ਼ ਲੁਧਿਆਣਾ ਮਾਮਲੇ ’ਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਾਲ ਚਰਚਾ ’ਚ ਆਏ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਇੱਕ ਵਾਰ ਫਿਰ ਤੋਂ ਸੁਰੱਖੀਆਂ ’ਚ ਆ ਗਏ ਹਨ। ਹੁਣ ਉਨ੍ਹਾਂ ਨੇ ਆਪਣੇ ਫੇਸਬੁੱਕ ਦੇ ਜ਼ਰੀਏ ਲੋਕ ਇਨਸਾਫ਼ ਪਾਰਟੀ ਦੇ ਮੁੱਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ਼ ‘ਪੋਸਟ ਬੰਬ’ ਸੁੱਟਿਆ ਹੈ। ਉਨ੍ਹਾਂ ਨੇ ਫੇਸਬੁੱਕ ਜ਼ਰੀਏ ਵਿਵਾਦਿਤ ਪੋਸਟ ਪਾ ਕੇ ਵਿਧਾਇਕ ਬੈਂਸ ਦੇ ਖਿਲਾਫ਼ ਕਈ ਦੋਸ਼ ਲਾਏ ਹਨ। ਇਹ ਪੋਸਟ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਉਧਰ, ਡੀਐਸਪੀ ਬਲਵਿੰਦਰ ਸੇਖੋਂ ਦਾ ਕਹਿਣਾ ਹੈ ਕਿ ਇਹ ਪੋਸਟ ਉਨ੍ਹਾਂ ਨੇ ਖੁਦ ਪਾਈ ਹੈ। ਜੇ ਇਸ ’ਚ ਕੁਝ ਗਲਤ ਹੈ ਤਾਂ ਬੈਂਸ ਉਨ੍ਹਾਂ ਦੇ ਖਿਲਾਫ਼ ਕੋਈ ਵੀ ਕਾਰਵਾਈ ਕਰ ਸਕਦੇ ਹਨ। ਇਸ ਸਾਰੇ ਮਾਮਲੇ ’ਤੇ ਵਿਧਾਇਕ ਬੈਂਸ ਨੇ ਕੁੱਝ ਵੀ ਨਹੀਂ ਬੋਲਿਆ। ਦੱਸਣਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਲੁਧਿਆਣਾ ’ਚ ਬਣ ਰਹੇ ਗਰੈਂਡ ਮੈਨਰ ਹੋਮਜ਼ ਦੇ ਸੀਐਲਯੂ ਵਿੱਚ ਪਾਈਆਂ ਗਈਆਂ ਕਮੀਆਂ ਦੀ ਜਾਂਚ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਨੇ ਕੀਤੀ ਸੀ। ਉਸ ਸਮੇਂ ਡੀਐੱਸਪੀ ਬਲਵਿੰਦਰ ਸਿੰਘ ਨਗਰ ਨਿਗਮ ਲੁਧਿਆਣਾ ’ਚ ਬਤੌਰ ਡੀਐਸਪੀ ਦੇ ਅਹੁਦੇ ’ਤੇ ਤਾਇਨਾਤ ਸੀ।
ਸੋਮਵਾਰ ਨੂੰ ਡੀਐੱਸਪੀ ਬਲਵਿੰਦਰ ਸੇਖੋਂ ਨੇ ਆਪਣੀ ਫੇਸਬੁੱਕ ’ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ਼ ਵਿਵਾਦਿਤ ਪੋਸਟ ਪਾਈ। ਇਸ ਮਾਮਲੇ ਵਿੱਚ ਡੀਐੱਸਪੀ ਤੇ ਮੰਤਰੀ ਆਸ਼ੂ ਦੀ ਆਡੀਓ ਵਾਇਰਲ ਹੋ ਗਈ ਸੀ। ਇਸ ਆਡੀਓ ਤੋਂ ਬਾਅਦ ਡੀਐਸਪੀ ਅੱਜ ਤੱਕ ਲਗਾਤਾਰ ਚਰਚਾ ਵਿੱਚ ਹਨ।
ਇਸ ਪੋਸਟ ’ਚ ਡੀਐਸਪੀ ਨੇ ਬੈਂਸ ਦੀ ਨਿੱਜੀ ਜ਼ਿੰਦਗੀ ਤੇ ਉਸ ਦੇ ਵੱਖ ਵੱਖ ਪਾਰਟੀਆਂ ’ਚ ਜਾਣ ’ਤੇ ਸਵਾਲ ਚੁੱਕੇ ਹਨ।

 


Comments Off on ਡੀਐੱਸਪੀ ਸੇਖੋਂ ਨੇ ਵਿਧਾਇਕ ਬੈਂਸ ’ਤੇ ਸੁੱਟਿਆ ‘ਪੋਸਟ ਬੰਬ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.