ਖੇਲੋ ਇੰਡੀਆ: ਉਤਕਰਸ਼ ਤੇ ਪ੍ਰਿਯੰਕਾ ਨੂੰ ਸੋਨ ਤਗ਼ਮੇ !    ਰਾਫੇਲ ਨਡਾਲ ਦੀ ਟੈਨਿਸ ਟੂਰਨਾਮੈਂਟ ’ਚ ਵਾਪਸੀ !    ਕੇਰਲ ਹਾਈ ਕੋਰਟ ਨੇ ਕਾਲਜਾਂ ਤੇ ਸਕੂਲਾਂ ਵਿੱਚ ਪ੍ਰਦਰਸ਼ਨ ਕਰਨ ’ਤੇ ਰੋਕ ਲਗਾਈ !    ਨਵੀਨ ਪਟਨਾਇਕ ਬੀਜੇਡੀ ਦੇ ਅੱਠਵੀਂ ਵਾਰ ਪ੍ਰਧਾਨ ਬਣੇ !    ਕੈਨੇਡਾ ਨੇ ਚੀਨ ਦੇ ਸ਼ਹਿਰਾਂ ਨੂੰ ਹਵਾਈ ਸੇਵਾ ਸ਼ੁਰੂ ਨਾ ਕੀਤੀ !    ਸੰਵਿਧਾਨ ਬਚਾਓ ਮੰਚ ਵੱਲੋਂ ਦਿੱਲੀ ਵਿਚ ਫੈਲਾਈ ਜਾ ਰਹੀ ਹਿੰਸਾ ਦੀ ਨਿਖੇਧੀ !    ਢੀਂਡਸਾ ਦੀ ਟਕਸਾਲੀਆਂ ਨਾਲ ਨਹੀਂ ਗਲਣੀ ਸਿਆਸੀ ਦਾਲ !    ਦਿੱਲੀ ਹਿੰਸਕ ਘਟਨਾਵਾਂ: ਕਾਂਗਰਸ ਵੱਲੋਂ ਕੇਂਦਰ ਸਰਕਾਰ ਵਿਰੁੱਧ ਰੋਸ ਵਿਖਾਵਾ !    ਉਤਰ ਪੂਰਬੀ ਦਿੱਲੀ ’ਚ ਸੀਬੀਐੱਸਈ ਦੀ ਪ੍ਰੀਖਿਆ ਮੁਲਤਵੀ !    ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ !    

ਡਾ. ਸੰਧੂ ਨੂੰ ਮਿਲੇ ਸਟੇਟ ਐਵਾਰਡ ਦਾ ਸਵਾਗਤ

Posted On September - 10 - 2019

ਚੰਡੀਗੜ੍ਹ: ਜਲੰਧਰ ਵਿਚ ਕਰਵਾਏ ਗਏ ਇਕ ਸਮਾਗਮ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਂਸਰ ਸਪੈਸ਼ਲਿਸਟ ਡਾ. ਦਵਿੰਦਰ ਸਿੰਘ ਸੰਧੂ ਨੂੰ ਦਿੱਤੇ ਗਏ ਸਨਮਾਨ ਦਾ ਕੈਂਸਰ ਕੌਂਸਲ ਆਫ ਇੰਡੀਆ ਨੇ ਸਵਾਗਤ ਕੀਤਾ ਹੈ। ਉਨ੍ਹਾਂ ਨੂੰ ਇਹ ਐਵਾਰਡ ਪਿਛਲੇ 20 ਸਾਲਾਂ ਦੌਰਾਨ ਕੈਂਸਰ ਦੇ ਇਲਾਜ ਵਿਚ ਪਾਏ ਗਏ ਯੋਗਦਾਨ ਲਈ ਦਿੱਤਾ ਗਿਆ। ਡਾ. ਸੰਧੂ ਲੁਧਿਆਣਾ ਦੇ ਊਧਮ ਸਿੰਘ ਨਗਰ ਸਥਿਤ ਸੰਧੂ ਕੈਂਸਰ ਕੇਅਰ ਸੈਂਟਰ ਵਿਚ ਚੀਫ ਆਨਕੋਲੋਜਿਸਟ ਤੇ ਹੇਮਾਟੋਲੋਜਿਸਟ ਹਨ। ਐੱਮਬੀਬੀਐੱਸ ਤੇ ਐੱਮਡੀ ਤੋਂ ਇਲਾਵਾ ਉਨ੍ਹਾਂ ਨੇ ਨਵੀਂ ਦਿੱਲੀ ਤੋਂ ਡੀਐੱਮ (ਡਾਕਟਰੇਟ ਆਫ ਮੈਡੀਸਿਨ) ਕੀਤੀ। ਮਗਰੋਂ ਉਨ੍ਹਾਂ ਨੇ ਅਮਰੀਕਾ ਦੇ ਕੈਂਸਰ ਸੈਂਟਰ ਵਿਚ ਸਿਖਲਾਈ ਲਈ। ਉਨ੍ਹਾਂ ਨੂੰ ਅਮਰੀਕਾ ਵਿਚ ਡਾਕਟਰਾਂ ਨੂੰ ਲੈਕਚਰ ਦੇਣ ਲਈ ਵੀ ਬੁਲਾਇਆ ਜਾਂਦਾ ਰਿਹਾ ਹੈ। ਵਿਗਿਆਨਕ ਜਾਗਰੂਕਤਾ ਤੇ ਸਮਾਜ ਭਲਾਈ ਮੰਚ ਨੇ ਡਾ. ਸੰਧੂ ਨੂੰ ਮਿਲੇ ਇਸ ਐਵਾਰਡ ਦਾ ਸਵਾਗਤ ਕੀਤਾ ਹੈ।
-ਟ.ਨ.ਸ.


Comments Off on ਡਾ. ਸੰਧੂ ਨੂੰ ਮਿਲੇ ਸਟੇਟ ਐਵਾਰਡ ਦਾ ਸਵਾਗਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.