ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਡਾਕਟਰਾਂ ਦੇ ਵਫ਼ਦ ਨੇ ਵਾਦੀ ’ਚ ਜਾਣ ਦੀ ਆਗਿਆ ਮੰਗੀ

Posted On September - 12 - 2019

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 11 ਸਤੰਬਰ
ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਅਲਾਇੰਸ ਆਫ ਡਾਕਟਰਜ਼ ਫਾਰ ਐਥੀਕਲ ਹੈਲਥਕੇਅਰ ਨਾਲ ਸਬੰਧਤ ਡਾਕਟਰਾਂ ਨੇ ਭਾਰਤ ਦੇ ਗ੍ਰਹਿ ਮੰਤਰੀ ਨੂੰ ਈ-ਮੇਲ ਅਤੇ ਡਾਕ ਰਾਹੀਂ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਡਾਕਟਰਾਂ ਦੇ ਵਫ਼ਦ ਨੂੰ ਕਸ਼ਮੀਰ ਵਾਦੀ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਇਸ ਲਈ ਲੋੜੀਂਦੀ ਸਹੂਲਤ ਪ੍ਰਦਾਨ ਕੀਤੀ ਜਾਵੇ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਡਾਕਟਰਾਂ ਦਾ ਕਸ਼ਮੀਰ ਜਾਣਾ ਇਸ ਲਈ ਜ਼ਰੂਰੀ ਹੈ ਕਿਉਂਂਕਿ ਕਸ਼ਮੀਰ ਵਿੱਚ ਸਿਹਤ ਸੇਵਾਵਾਂ ਬਾਰੇ ਵੱਖੋ-ਵੱਖਰੀਆਂ ਖ਼ਬਰਾਂ ਆ ਰਹੀਆਂ ਹਨ। ਇੱਕ ਪਾਸੇ ਸਰਕਾਰ ਕਸ਼ਮੀਰ ਵਿੱਚ ਹਾਲਾਤ ਪੂਰੀ ਤਰਾਂ ਠੀਕ ਦੱਸ ਰਹੀ ਹੈ ਅਤੇ ਦੂਜੇ ਪਾਸੇ ਕੁਝ ਮੀਡੀਆ ਵਲੋਂ ਸਿਹਤ ਸੇਵਾਵਾਂ ਠੱਪ ਪਈਆਂ ਹੋਣ ਦੀਆਂ ਖ਼ਬਰਾਂ ਦਿੱਤੀਆਂ ਜਾ ਰਹੀਆਂ ਹਨ। ਇਹ ਵਫ਼ਦ ਹਾਲਾਤ ਬਾਰੇ ਸਹੀ ਜਾਇਜ਼ਾ ਲਵੇਗਾ ਤੇ ਇਸ ਬਾਰੇ ਲੋਕਾਂ ਵਿੱਚ ਕਿਸੇ ਕਿਸਮ ਦੇ ਭਰਮ-ਭੁਲੇਖੇ ਵੀ ਦੂਰ ਕਰੇਗਾ।
ਨਾਲ ਹੀ ਉਹ ਕਸ਼ਮੀਰ ਦੇ ਲੋਕਾਂ ਨੂੰ ਭਰੋਸਾ ਦਿਵਾਉਣਗੇ ਕਿ ਦੇਸ਼ ਭਰ ਦੇ ਡਾਕਟਰ ਉਨ੍ਹਾਂ ਨਾਲ ਹਨ ਅਤੇ ਇਸ ਨਾਲ ਵਾਦੀ ਵਿੱਚ ਹਾਲਾਤ ਸੁਖਾਵੇਂ ਬਣਾਉਣ ਵਿੱਚ ਮਦਦ ਮਿਲੇਗੀ। ਇਸ ਪੱਤਰ ’ਤੇ ਦਸਤਖ਼ਤ ਕਰਨ ਵਲਿਆਂ ਵਿੱਚ ਪੰਜਾਬ ਤੋਂ ਡਾ. ਅਰੁਣ ਮਿੱਤਰਾ, ਮਹਾਰਾਸ਼ਟਰ ਤੋਂ ਡਾ. ਅਰੁਣ ਗਦਰੇ ਤੇ ਡਾ. ਅਭੈ ਸ਼ੁਕਲਾ, ਬਿਹਾਰ ਤੋਂ ਡਾ. ਸ਼ਕੀਲ ਉਰ ਰਹਿਮਾਨ, ਦਿੱਲੀ ਤੋਂ ਡਾ. ਮੋਨਿਕਾ ਥਾਮਸ, ਚੇਨੱਈ ਤੋਂ ਡਾ. ਜਾਰਜ ਥਾਮਸ, ਡਾ. ਅਮਾਲੋਰ ਪਵਾਨਾਥਨ, ਡਾ. ਜ਼ੈਬੁਨਨਿਸਾ ਤੇ ਡਾ. ਜਮੀਲਾ ਕੋਸ਼ੀ, ਪੱਛਮੀ ਬੰਗਾਲ ਤੋਂ ਡਾ. ਸੰਜੀਬ ਮੁਖੋਪਾਧਿਆ, ਕੇਰਲ ਤੋਂ ਡਾ. ਕੇ.ਵੀ. ਬਾਬੂ, ਮੁੰਬਈ ਤੋਂ ਡਾ. ਮੁੱਸਦੀ ਕੇ ਮਿਰਾਜਕਰ, ਪੁਣੇ ਤੋਂ ਡਾ. ਸ਼ਰਦ ਬਾਪਟ ਅਤੇ ਤਾਮਿਲਨਾਡੂ ਤੋਂ ਡਾ. ਮੁਰਲੀਧਰ ਸ਼ਾਮਲ ਹਨ।


Comments Off on ਡਾਕਟਰਾਂ ਦੇ ਵਫ਼ਦ ਨੇ ਵਾਦੀ ’ਚ ਜਾਣ ਦੀ ਆਗਿਆ ਮੰਗੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.