ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਠੱਗ ਲਾੜਿਆਂ ਤੋਂ ਪੀੜਤ ਕੁੜੀਆਂ ਪਾਸਪੋਰਟ ਦਫਤਰ ’ਚ ਜਾਂਚ ਅਫਸਰ ਬਣੀਆਂ

Posted On September - 13 - 2019

ਸਿਬਾਸ਼ ਕਬੀਰਾਜ

ਤਰਲੋਚਨ ਸਿੰਘ
ਚੰਡੀਗੜ੍ਹ, 12 ਸਤੰਬਰ
ਧੋਖੇਬਾਜ਼ ਐਨਆਰਆਈ ਲਾੜਿਆਂ ਤੋਂ ਪੀੜਤ ਕੁੜੀਆਂ ਹੁਣ ਪਾਸਪੋਰਟ ਦਫਤਰ ਚੰਡੀਗੜ੍ਹ ਵਿਚ ਠੱਗ ਲਾੜਿਆਂ ਦੇ ਕੇਸਾਂ ਦੀ ਜਾਂਚ ਕਰਨ ਲਈ ਪੜਤਾਲੀਆ ਅਫਸਰਾਂ ਦੀ ਭੂਮਿਕਾ ਨਿਭਾ ਰਹੀਆਂ ਹਨ। ਖੇਤਰੀ ਪਾਸਪੋਰਟ ਅਫਸਰ (ਆਰਪੀਓ) ਸਿਬਾਸ਼ ਕਬੀਰਾਜ ਨੇ ਐੱਨਆਰਆਈ ਪਤੀਆਂ ਤੋਂ ਪੀੜਤ ਕੁੜੀਆਂ ਨੂੰ ਸੈਕਟਰ-34 ਸਥਿਤ ਪਾਸਪੋਰਟ ਦਫਤਰ ਦੀ ਤੀਸਰੀ ਮੰਜ਼ਿਲ ’ਤੇ ਬਕਾਇਦਾ ਇਕ ਦਫਤਰ ਮੁਹੱਈਆ ਕਰਵਾ ਦਿੱਤਾ ਹੈ ਜਿਸ ਵਿੱਚ ਇਹ ਕੁੜੀਆਂ ਖੁਦ ਹੀ ਵਿਦੇਸ਼ੀ ਲਾੜਿਆਂ ਤੋਂ ਸਤਾਈਆਂ ਕੁੜੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਕੇਸਾਂ ਦੀ ਪੈਰਵੀ ਕਰਦੀਆਂ ਹਨ।
ਆਰਪੀਓ ਕਬੀਰਾਜ ਨੇ ਦੱਸਿਆ ਕਿ ਹੁਣ ਧੋਖੇਬਾਜ਼ ਐੱਨਆਰਆਈ ਲਾੜਿਆਂ ਤੋਂ ਪੀੜਤ ਕੁੜੀਆਂ ਹੀ ਅਜਿਹੇ ਹੋਰ ਕੇਸਾਂ ਵਿੱਚ ਪੜਤਾਲੀਆ ਅਫਸਰ ਵਜੋਂ ਇੱਥੇ ਤਾਇਨਾਤ ਕੀਤੀਆਂ ਹਨ। ਤੀਸਰੀ ਮੰਜ਼ਿਲ ’ਤੇ ਬਣਾਏ ਦਫਤਰ ਵਿੱਚ ਪ੍ਰਵੇਸ਼ ਕੀਤਾ ਤਾਂ ਉਥੇ ਤਾਇਨਾਤ ਕੀਤੀਆਂ ਗਈਆਂ ਪੜਤਾਲੀਆ ਅਫ਼ਸਰ ਕੁੜੀਆਂ ਇਕ ਪੀੜਤ ਲੜਕੀ ਦੇ ਪਿਤਾ ਤੋਂ ਕੇਸ ਦੀ ਜਾਣਕਾਰੀ ਹਾਸਲ ਕਰ ਰਹੀਆਂ ਸਨ। ਉਨ੍ਹਾਂ ਅੱਗੇ ਪਏ ਮੇਜ ਉੱਪਰ ਅਜਿਹੇ ਮਾਮਲਿਆਂ ਦੀਆਂ ਫਾਈਲਾਂ ਦੇ ਢੇਰ ਲੱਗੇ ਹੋਏ ਸਨ। ਮਾਨਸਾ ਦੀ ਅੰਮ੍ਰਿਤਪਾਲ ਕੌਰ ਅਤੇ ਹਰਿਆਣਾ ਦੀ ਰੇਨੂ ਨੇ ਦੱਸਿਆ ਕਿ ਐੱਨਆਰਆਈਜ਼ ਪਤੀਆਂ ਵਿਰੁੱਧ ਲੰਮੀ ਲੜਾਈ ਲੜਨ ਤੋਂ ਬਾਅਦ ਉਨ੍ਹਾਂ ਅਜਿਹੀਆਂ ਹੋਰ ਪੀੜਤ ਕੁੜੀਆਂ ਲਈ ਰਾਹ-ਦਸੇਰਾ ਬਣਨ ਦਾ ਪ੍ਰਣ ਲਿਆ ਹੈ। ਉਨ੍ਹਾਂ ਇਸ ਸੰਘਰਸ਼ ਦਾ ਮੁੱਢ ਬੱਝਣ ਬਾਰੇ ਦੱਸਿਆ ਕਿ ਦੇਸ਼ ਭਰ ਦੇ ਵੱਖ ਵੱਖ ਰਾਜਾਂ ਦੀਆਂ ਅਜਿਹੀਆਂ ਪੀੜਤ ਕੁੜੀਆਂ ਨੇ ਵਟਸਐਪ ’ਤੇ ਇਕ ਗਰੁੱਪ ‘ਟੂਗੈਦਰ ਵੁਈ ਕੈਨ’ ਬਣਾਇਆ ਸੀ ਜਿਸ ਵਿੱਚ ਉਨ੍ਹਾਂ ਦੋਵਾਂ ਸਮੇਤ ਪੁਣੇ ਦੀ ਰੂਪਾਲੀ ਤੇ ਸੁਮੇਰਾ ਪਾਰਕਰ, ਹਿਮਾਚਲ ਪ੍ਰਦੇਸ਼ ਦੀ ਰੀਤੂ ਆਦਿ ਮੋਹਰੀ ਰੋਲ ਨਿਭਾਉਂਦੀਆਂ ਸਨ। ਉਨ੍ਹਾਂ ਪਿਛਲੇ ਸਮੇਂ ਕੁਝ ਮਾਮਲਿਆਂ ਵਿੱਚ ਚੰਡੀਗੜ੍ਹ ਦੇ ਆਰਪੀਓ ਸਿਬਾਸ਼ ਕਬੀਰਾਜ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਕੁੜੀਆਂ ਦੇ ਦੁਖਾਂਤ ਸੁਣਨ ਤੋਂ ਬਾਅਦ ਧੋਖੇਬਾਜ਼ ਲਾੜਿਆਂ ਦੇ ਪਾਸਪੋਰਟ ਜ਼ਬਤ ਕਰਨ ਸਮੇਤ ਹੋਰ ਕਈ ਕਦਮ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਆਰਪੀਓ ਨੇ ਉਨ੍ਹਾਂ ਨੂੰ ਖੁਦ ਇਸ ਵਿੰਗ ਦੀ ਕਮਾਂਡ ਸੰਭਾਲਣ ਲਈ ਕਿਹਾ ਸੀ। ਹੁਣ ਤੱਕ ਪੀੜਤ ਕੁੜੀਆਂ ਦੀਆਂ 600 ਦੇ ਕਰੀਬ ਸ਼ਿਕਾਇਤਾਂ ਆ ਚੁੱਕੀਆਂ ਹਨ। ਉਹ ਇਹ ਕੇਸ ਖੁਦ ਦੇਖਦੀਆਂ ਹਨ ਤੇ ਪਾਸਪੋਰਟ ਐਕਟ ਦੀਆਂ ਸਾਰੀਆਂ ਬਾਰੀਕੀਆਂ ਤੋਂ ਪੂਰੀ ਤਰ੍ਹਾਂ ਜਾਣੂ ਹਨ। ਉਹ ਖੁਦ ਹੀ ਧੋਖੇਬਾਜ਼ ਲਾੜਿਆਂ ਵਿਰੁੱਧ ਬਣਦੀ ਕਾਰਵਾਈ ਜਿਵੇਂ ਪਾਸਪੋਰਟ ਜ਼ਬਤ ਕਰਨ, ਉਨ੍ਹਾਂ ਨੂੰ ਵਿਦੇਸ਼ਾਂ ’ਚੋਂ ਡਿਪੋਰਟ ਕਰਵਾਉਣ, ਨੋਟਿਸ ਜਾਰੀ ਕਰਨ ਦੀ ਪ੍ਰਕਿਰਿਆ ਚਲਾਉਂਦੀਆਂ ਹਨ। ਉਨ੍ਹਾਂ ਦੱਸਿਆ ਕਿ ਕਈ ਕੁੜੀਆਂ ਵੀ ਲਾੜਿਆਂ ਨਾਲ ਧੋਖਾ ਕਰਦੀਆਂ ਹਨ ਅਤੇ ਅਜਿਹੇ ਮਾਮਲਿਆਂ ’ਚ ਉਹ ਲਾੜਿਆਂ ਦੇ ਹੱਕ ਵਿਚ ਵੀ ਭੁਗਤਦੀਆਂ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਸਿਰਫ਼ ਪੰਜਾਬ ਦੀਆਂ ਕੁੜੀਆਂ ਹੀ ਐੱਨਆਰਆਈ ਲਾੜਿਆਂ ਤੋਂ ਪੀੜਤ ਸਨ ਪਰ ਹੁਣ ਹਰਿਆਣਾ ਸਮੇਤ ਕਈ ਹੋਰ ਰਾਜਾਂ ਦੀਆਂ ਕੁੜੀਆਂ ਵੀ ਅਜਿਹੇ ਦੁਖਾਂਤ ਦਾ ਸ਼ਿਕਾਰ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਆਦਾ ਠੱਗ ਲਾੜੇ ਕੈਨੇਡਾ, ਆਸਟਰੇਲੀਆ ਤੇ ਇਟਲੀ ਦੇਸ਼ਾਂ ਨਾਲ ਸਬੰਧਤ ਹਨ।
ਆਰਪੀਓ ਸਿਬਾਸ਼ ਕਬੀਰਾਜ ਨੇ ਕਿਹਾ ਕਿ ਉਨ੍ਹਾਂ ਦਾ ਇਹ ਤਜਰਬਾ ਬੜਾ ਕਾਮਯਾਬ ਹੋਇਆ ਹੈ ਅਤੇ ਪੜੀਆਂ-ਲਿਖੀਆਂ ਪੀੜਤ ਕੁੜੀਆਂ ਹੋਰ ਪੀੜਤ ਲੜਕੀਆਂ ਲਈ ਵਰਦਾਨ ਸਾਬਤ ਹੋ ਰਹੀਆਂ ਹਨ। ਉਨ੍ਹਾਂ ਇਸ ਮਾਮਲੇ ਵਿਚ ਕਈ ਹੋਰ ਵੱਡੇ ਫੈਸਲੇ ਲਏ ਹਨ।


Comments Off on ਠੱਗ ਲਾੜਿਆਂ ਤੋਂ ਪੀੜਤ ਕੁੜੀਆਂ ਪਾਸਪੋਰਟ ਦਫਤਰ ’ਚ ਜਾਂਚ ਅਫਸਰ ਬਣੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.