ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਟੌਲ ਪਲਾਜ਼ਾ ਦੀ ਜਾਂਚ ਕਰਨ ਵਾਲਾ ਜਾਅਲੀ ਡੀਐੱਸਪੀ ਕਾਬੂ

Posted On September - 11 - 2019

ਜਾਅਲੀ ਡੀਐੱਸਪੀ ਬਾਰੇ ਜਾਣਕਾਰੀ ਦਿੰਦੇ ਹੋਏ ਪੁਲੀਸ ਮੁਲਾਜ਼ਮ।

ਮਿਹਰ ਸਿੰਘ
ਕੁਰਾਲੀ, 10 ਸਤੰਬਰ
ਸਥਾਨਕ ਥਾਣਾ ਸਦਰ ਦੀ ਪੁਲੀਸ ਨੇ ਜਾਅਲੀ ਡੀਐੱਸਪੀ ਬਣ ਕੇ ਟੌਲ ਪਲਾਜ਼ਾ ਦੇ ਮੁਲਾਜ਼ਮਾਂ ’ਤੇ ਰੋਅਬ ਝਾੜਨ ਵਾਲੇ ਅਤੇ ਟੌਲ ਪਲਾਜ਼ਾ ਦੇ ਰਿਕਾਰਡ ਆਦਿ ਦੀ ਜਾਂਚ ਕਰਨ ਵਾਲੇ ਨੂੰ ਕਾਬੂ ਕੀਤਾ ਹੈ। ਪੁਲੀਸ ਵਲੋਂ ਪਰਚਾ ਦਰਜ ਕਰਨ ਮਗਰੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲੀਸ ਦੇ ਡੀਐੱਸਪੀ ਦੀ ਵਰਦੀ ਵਿੱਚ ਇੱਕ ਵਿਅਕਤੀ ਕੁਝ ਹੋਰਨਾਂ ਵਰਦੀਧਾਰੀ ਸਾਥੀਆਂ ਸਮੇਤ ਬੜੌਦੀ ਦੇ ਟੌਲ ਪਲਾਜ਼ਾ ’ਤੇ ਪੁੱਜਿਆ ਅਤੇ ਆਪਣੇ ਆਪ ਨੂੰ ਡੀਐੱਸਪੀ ਦੱਸਿਆ। ਟੌਲ ਪਲਾਜ਼ਾ ਦੇ ਮੈਨੇਜਰ ਐਚਐਸ ਮਿਨਹਾਸ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਡੀਐੱਸਪੀ ਵਜੋਂ ਆਪਣੇ ਆਪ ਨੂੰ ਪੇਸ਼ ਕਰਦਿਆਂ ਰੋਅਬ ਝਾੜਿਆ ਅਤੇ ਕਿਹਾ ਕਿ ਉਸਦੀ ਡਿਊਟੀ ਟੌਲ ਪਲਾਜ਼ਾ ਦਾ ਰਿਕਾਰਡ ਅਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰਨ ਦੀ ਹੈ। ਐੱਚਐੱਸ ਮਿਨਹਾਸ ਅਨੁਸਾਰ ਉਕਤ ਵਿਅਕਤੀ ਨੇ ਉਨ੍ਹਾਂ ਦੇ ਰਿਕਾਰਡ ਅਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਆਦਿ ਸਭ ਕੁਝ ਚੈੱਕ ਕਰ ਲਿਆ। ਪਰ ਇਸੇ ਦੌਰਾਨ ਉਸ ਦੀਆਂ ਹਰਕਤਾਂ ਤੋਂ ਉਸ ਦੇ ਡੀਐਸਪੀ ਹੋਣ ’ਤੇ ਸ਼ੱਕ ਜਿਹਾ ਹੋਇਆ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਸ ਸਬੰਧੀ ਪਤਾ ਕੀਤਾ ਤਾਂ ਉਨ੍ਹਾਂ ਦਾ ਸ਼ੱਕ ਹੋਰ ਵੀ ਪੱਕਾ ਹੋ ਗਿਆ। ਇਸੇ ਦੌਰਾਨ ਕੁਰਾਲੀ ਪੁਲੀਸ ਨੂੰ ਸੂਚਿਤ ਕੀਤਾ ਗਿਆ। ਪੁਲੀਸ ਨੇ ਮੌਕੇ ’ਤੇ ਕਾਰਵਾਈ ਕਰਦਿਆਂ ਉਕਤ ਵਿਅਕਤੀ ਨੂੰ ਜੋ ਕਿ ਆਪਣੇ ਆਪ ਨੂੰ ਪੰਜਾਬ ਪੁਲੀਸ ਦਾ ਡੀਐਸਪੀ ਦੱਸਦਾ ਸੀ, ਨੂੰ ਕੁਰਾਲੀ ਦੇ ਬੱਸ ਅੱਡੇ ਤੋਂ ਕਾਬੂ ਕਰ ਲਿਆ।
ਥਾਣਾ ਸਦਰ ਦੇ ਐੱਸਐੱਚਓ ਯੋਗੇਸ਼ ਕੁਮਾਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਕਾਬੂ ਕੀਤੇ ਵਿਅਕਤੀ ਤੋਂ ਪੁੱਛਗਿੱਛ ਕੀਤੀ ਤਾਂ ਸਾਹਮਣੇ ਆਇਆ ਕਿ ਉਕਤ ਵਿਅਕਤੀ ਦਾ ਨਾਂ ਜਸਵੰਤ ਸਿੰਘ ਹੈ ਅਤੇ ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਉਨ੍ਹਾਂ ਦੱਸਿਆ ਕਿ ਉਸਨੇ ਰੋਅਬ ਜਮਾਉਣ ਲਈ ਇਹ ਡਰਾਮਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 419,420,464,468,471 ਅਤੇ 120 ਬੀ ਤਹਿਤ ਪਰਚਾ ਦਰਜ ਕਰ ਕਰਨ ਮਗਰੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅਦਾਲਤ ਨੇ ਮੁਲਜ਼ਮ ਨੂੰ ਦੋ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜਿਆ ਹੈ। ਮੁਲਜ਼ਮ ਕੋਲੋਂ ਵਰਦੀ, ਸ਼ਨਾਖਤੀ ਕਾਰਡ ਅਤੇ ਉਸ ਦੇ ਵਰਦੀਧਾਰੀ ਸਾਥੀਆਂ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।


Comments Off on ਟੌਲ ਪਲਾਜ਼ਾ ਦੀ ਜਾਂਚ ਕਰਨ ਵਾਲਾ ਜਾਅਲੀ ਡੀਐੱਸਪੀ ਕਾਬੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.