ਗੁਰੂ ਨਾਨਕ ਚਿੰਤਨਧਾਰਾ ਵਿਚ ਕਿਰਤ ਦਾ ਸੰਕਲਪ !    ਚੜਿਆ ਸੋਧਣਿ ਧਰਿਤੀ ਲੁਕਾਈ !    ਅਫ਼ਗਾਨ ਚੋਣਾਂ: ਵੋਟਾਂ ਦੀ ਗਿਣਤੀ ਮੁੜ ਸ਼ੁਰੂ !    ਹਾਂਗਕਾਂਗ ’ਚ ਪੁਲੀਸ ਨੇ ਪ੍ਰਦਰਸ਼ਨਕਾਰੀ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦੋ ਦਹਿਸ਼ਤਗਰਦ ਹਲਾਕ !    ਚੱਕਰਵਾਤੀ ਤੂਫ਼ਾਨ: ਮਮਤਾ ਵੱਲੋਂ ਮ੍ਰਿਤਕਾਂ ਦੇ ਵਾਰਿਸਾਂ ਦੀ ਮਾਲੀ ਮਦਦ !    ਕਰਨਾਟਕ ਦੇ ਅਯੋਗ ਵਿਧਾਇਕਾਂ ਦੀ ਅਰਜ਼ੀ ’ਤੇ ਫ਼ੈਸਲਾ ਭਲਕੇ !    ਭਾਸ਼ਾ ਵਿਭਾਗ ਲਈ ਸੁਲਤਾਨਪੁਰ ਲੋਧੀ ਤੇ ਡੇਰਾ ਬਾਬਾ ਨਾਨਕ ਕੋਹਾਂ ਦੂਰ !    ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ‘ਬਾਬਾ ਨਾਨਕ 550 ਸਰਵੋਤਮ ਟਰਾਫ਼ੀ’ ਜਿੱਤੀ !    ਹਰਿਆਣਾ ਤੇ ਹਿਮਾਚਲ ਦੇ ਮੁੱਖ ਮੰਤਰੀ ਬੇਰ ਸਾਹਿਬ ਨਤਮਸਤਕ !    

ਟੋਰਾਂਟੋ ਫਿਲਮ ਮੇਲੇ ਵਿੱਚ ਚਾਰ ਭਾਰਤੀ ਫਿਲਮਾਂ ਦਿਖਾਈਆਂ ਜਾਣਗੀਆਂ

Posted On September - 6 - 2019

ਟੋਰਾਂਟੋ, 5 ਸਤੰਬਰ
ਵੀਰਵਾਰ ਨੂੰ ਇੱਥੇ ਸ਼ੁਰੂ ਹੋਏ 44ਵੇਂ ਟੋਰਾਂਟੋ ਫਿਲਮ ਫੈਸਟੀਵਲ (ਟੀਆਈਐੱਫਐੱਫ-19) ਵਿੱਚ ਚਾਰ ਭਾਰਤੀ ਫਿਲਮਾਂ ਧੂਮ ਮਚਾਉਣ ਲਈ ਤਿਆਰ ਹਨ। ਇਨ੍ਹਾਂ ਵਿੱਚੋਂ ਤਿੰਨ ਦਾ ਵਰਲਡ ਪ੍ਰੀਮੀਅਰ ਹੋਣਾ ਹੈ।
ਇਨ੍ਹਾਂ ਵਿੱਚੋਂ ਇੱਕ ਫਿਲਮ ਸੋਨਾਲੀ ਬੋਸ ਦੀ ‘ਦਿ ਸਕਾਈ ਇਜ਼ ਪਿੰਕ ਹੈ’। ਇਸ ਦੇ ਵਿੱਚ ਪ੍ਰਿਯੰਕਾ ਚੋਪੜਾ ਨੇ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਹਨ। ਪ੍ਰਿਯੰਕਾ ਤੋਂ ਇਲਾਵਾ ਇਸ ਦੇ ਵਿੱਚ ਫਰਹਾਨ ਖਾਨ ਅਤੇ ਜ਼ਾਇਰਾ ਵਸੀਮ ਵੀ ਹਨ। ਇਹ ਫਿਲਮ ਇੱਕ ਸੱਚੀ ਕਹਾਣੀ ਉੱਤੇ ਅਧਾਰਿਤ ਹੈ,ਜਿਸ ਦੇ ਵਿੱਚ ਇੱਕ ਜੋੜੇ ਦੇ ਪਿਛਲੇ 25 ਸਾਲ ਤੋਂ ਆਪਸੀ ਸਬੰਧ ਹੁੰਦੇ ਹਨ। ਇਨ੍ਹਾਂ ਨੂੰ ਉਨ੍ਹਾਂ ਦੀ ਹੁਣੇ ਹੁਣੇ ਬਿਮਾਰ ਨਾਬਾਲਗ ਧੀ ਦੇ ਨਜ਼ਰੀਏ ਰਾਹੀਂ ਦੇਖਿਆ ਜਾਂਦਾ ਹੈ। ਇਹ ਫਿਲਮ 11 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ। ਦੂਜੀ ਫਿਲਮ ਲੀਜੋ ਜੋਸ ਪੇਲਿਸਰੇ ਦੀ ਮਲਿਆਲਮ ਡਰਾਮਾ ‘ਜਲੀਕੱਟੂ’ ਹੈ। ਇਸ ਦੇ ਵਿੱਚ ਇੱਕ ਬੁੱਚੜ ਦੀ ਕਹਾਣੀ ਹੈ। ਇਸ ਤੋਂ ਇਲਾਵਾ ਗੀਤਾਂਜਲੀ ਰਾਓ ਦੀ ਐਨੀਮੇਟਿਡ ਫੀਚਰ ਫਿਲਮ,‘ਬੰਬੇ ਰੋਜ਼’ ਹੈ। ਚੌਥੀ ਫਿਲਮ ਗੀਤੂ ਮੁਹੰਮਦ ਦੀ ‘ਮੂਥੋਂ’(ਵੱਡਾ ਪੁੱਤਰ ਹੈ)।
ਫਿਲਮ ਬੰਬੇ ਰੋਜ਼ ਦੀ ਡਾਇਰੈਕਟਰ ਗੀਤਾਂਜਲੀ ਰਾਓ ਅਨੁਸਾਰ ਉਸ ਦੀ ਹਮੇਸ਼ਾਂ ਹੀ ਇਹ ਇੱਛਾ ਰਹੀ ਹੈ ਕਿ ਉਹ ਮਹਾਨਗਰ ਮੁੰਬਈ ਦੇ ਉਨ੍ਹਾਂ ਲੋਕਾਂ ਦੀ ਗੱਲ ਕਰੇ ਜੋ ਹਮੇਸ਼ਾਂ ਹੀ ਅਣਗੌਲੇ ਰਹੇ ਹਨ। ਫਿਲਮ ਮੂਥੋਂ ਹਿੰਦੀ ਅਤੇ ਬੰਗਲਾ ਭਾਸ਼ਾ ਵਿੱਚ ਬਣੀ ਹੈ। ਪੀਟੀਆਈ


Comments Off on ਟੋਰਾਂਟੋ ਫਿਲਮ ਮੇਲੇ ਵਿੱਚ ਚਾਰ ਭਾਰਤੀ ਫਿਲਮਾਂ ਦਿਖਾਈਆਂ ਜਾਣਗੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.