ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦਾ ਕਮਾਂਡਰ ਹਲਾਕ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਤੁਰਕੀ ਬੰਬ ਹਮਲੇ ’ਚ ਪੰਜ ਹਲਾਕ !    ਵਿਹਲੇ ਸਮੇਂ ਕਿਤਾਬਾਂ ਪੜ੍ਹਨਾ ਉੱਤਮ ਰੁਝੇਵਾਂ !    ਪੁਣੇ ’ਚ ਅੱਠ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 16 ਹੋਈ !    ਵਿਦਿਆਰਥੀਆਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਕਰਨੀ ਜ਼ਰੂਰੀ !    ਕਰੋਨਾ ਬਨਾਮ ਸਾਡਾ ਨਿੱਘਰ ਰਿਹਾ ਸਮਾਜਿਕ ਢਾਂਚਾ !    ਸੁਲਤਾਨਪੁਰ ਲੋਧੀ ਹਸਪਤਾਲ ’ਚੋਂ ਸਰਕਾਰ ਨੇ ਵੈਂਟੀਲੇਟਰ ‘ਚੁੱਕੇ’ !    ਜਹਾਂਗੀਰ ਵਾਸੀਆਂ ਦੀ ਪਹਿਲਕਦਮੀ: ਆਪਣਿਆਂ ਵੱਲੋਂ ਨਕਾਰਿਆਂ ਦੀ ਅਰਥੀ ਨੂੰ ਦੇਣਗੇ ਮੋਢਾ !    ਪਰਵਾਸੀ ਔਰਤ ਦੇ ਸਸਕਾਰ ਲਈ ਸ਼ਮਸ਼ਾਨ ਦੇ ਬੂਹੇ ਕੀਤੇ ਬੰਦ !    

ਟੈਸਟ ਸਲਾਮੀ ਬੱਲੇਬਾਜ਼ ਲਈ ਰੋਹਿਤ ਦਾ ਨਾਂ ਵਿਚਾਰਾਂਗੇ: ਪ੍ਰਸਾਦ

Posted On September - 11 - 2019

ਨਵੀਂ ਦਿੱਲੀ, 10 ਸਤੰਬਰ

ਰੋਹਿਤ ਸ਼ਰਮਾ

ਚੋਣ ਕਮੇਟੀ ਦੇ ਪ੍ਰਧਾਨ ਐੱਮਐੱਸਕੇ ਪ੍ਰਸਾਦ ਨੇ ਸੰਕੇਤ ਦਿੱਤੇ ਹਨ ਕਿ ਰੋਹਿਤ ਸ਼ਰਮਾ ਨੂੰ ਭਾਰਤ ਦੀ ਟੈਸਟ ਟੀਮ ਵਿੱਚ ਸਲਾਮੀ ਬੱਲੇਬਾਜ਼ ਵਜੋਂ ਮੌਕਾ ਮਿਲ ਸਕਦਾ ਹੈ, ਜਦਕਿ ਲੋਕੇਸ਼ ਰਾਹੁਲ ਦੀ ਬੱਲੇਬਾਜ਼ੀ ਦੀ ਵਿਗੜੀ ਲੈਅ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਭਾਰਤੀ ਉਪ ਕਪਤਾਨ ਰੋਹਿਤ ਬੀਤੇ ਕੁੱਝ ਸਮੇਂ ਤੋਂ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ, ਪਰ ਟੀਮ ਵਿੱਚ ਥਾਂ ਬਣਾਉਣ ਦੇ ਬਾਵਜੂਦ ਉਸ ਨੂੰ ਵੈਸਟ ਇੰਡੀਜ਼ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਲੜੀ ਵਿੱਚ ਖੇਡਣ ਦਾ ਮੌਕਾ ਨਹੀਂ ਮਿਲਿਆ। ਰੋਹਿਤ ਟੈਸਟ ਟੀਮ ਵਿੱਚ ਆਮ ਤੌਰ ’ਤੇ ਮੱਧ ਕ੍ਰਮ ਦੇ ਬੱਲੇਬਾਜ਼ ਵਜੋਂ ਖੇਡਦਾ ਹੈ, ਪਰ ਵੈਸਟ ਇੰਡੀਜ਼ ਖ਼ਿਲਾਫ਼ ਅਜਿੰਕਿਆ ਰਹਾਣੇ ਅਤੇ ਹਨੁਮਾ ਵਿਹਾਰੀ ਦੀ ਸਫਲਤਾ ਮਗਰੋਂ ਸੰਭਾਵਨਾ ਹੈ ਕਿ ਉਸ ਨੂੰ ਟੀਮ ਵਿੱਚ ਸਲਾਮੀ ਬੱਲੇਬਾਜ਼ ਵਜੋਂ ਉਤਾਰਿਆ ਜਾ ਸਕਦਾ ਹੈ। ਪ੍ਰਸਾਦ ਨੇ ਕਿਹਾ, ‘‘ਚੋਣ ਕਮੇਟੀ ਵਜੋਂ ਅਸੀਂ ਵੈਸਟ ਇੰਡੀਜ਼ ਦੌਰੇ ਮਗਰੋਂ ਮੁਲਾਕਾਤ ਨਹੀਂ ਕੀਤੀ। ਜਦੋਂ ਅਸੀਂ ਮੀਟਿੰਗ ਕਰਾਂਗੇ ਤਾਂ ਰੋਹਿਤ ਨੂੰ ਸਲਾਮੀ ਬੱਲੇਬਾਜ਼ ਵਜੋਂ ਉਤਾਰਨ ਬਾਰੇ ਵਿਚਾਰ ਕਰਾਂਗੇ।’’
ਉਸ ਨੇ ਕਿਹਾ, ‘‘ਲੋਕੇਸ਼ ਰਾਹੁਲ ਬੇਹੱਦ ਹੁਨਰਮੰਦ ਬੱਲੇਬਾਜ਼ ਹੈ। ਟੈਸਟ ਕ੍ਰਿਕਟ ਵਿੱਚ ਉਹ ਮੁਸ਼ਕਲ ਦੌਰ ’ਚੋਂ ਲੰਘ ਰਿਹਾ ਹੈ। ਅਸੀਂ ਉਸ ਦੀ ਕਾਰਗੁਜ਼ਾਰੀ ਸਬੰਧੀ ਫ਼ਿਕਰਮੰਦ ਹਾਂ। ਉਸ ਨੂੰ ਵਿਕਟ ’ਤੇ ਵੱਧ ਸਮਾਂ ਬਿਤਾਉਣਾ ਹੋਵੇਗਾ ਅਤੇ ਆਪਣੀ ਲੈਅ ਮੁੜ ਹਾਸਲ ਕਰਨੀ ਹੋਵੇਗੀ।’’ ਵੈਸਟ ਇੰਡੀਜ਼ ਖ਼ਿਲਾਫ਼ ਟੈਸਟ ਲੜੀ ਵਿੱਚ ਰਾਹੁਲ 13, 06, 44 ਅਤੇ 38 ਦੌੜਾਂ ਦੀਆਂ ਪਾਰੀਆਂ ਹੀ ਖੇਡ ਸਕਿਆ ਹੈ। ਕੁਲਦੀਪ ਯਾਦਵ ਅਤੇ ਯੁਜ਼ਵੇਂਦਰ ਚਾਹਲ ਨੂੰ ਵੈਸਟ ਇੰਡੀਜ਼ ਖ਼ਿਲਾਫ਼ ਟੀ-20 ਟੀਮ ਵਿੱਚ ਥਾਂ ਨਾ ਮਿਲਣ ਬਾਰੇ ਪ੍ਰਸਾਦ ਨੇ ਕਿਹਾ ਕਿ ਇਹ ਦੋਵੇਂ ਅਗਲੇ ਸਾਲ ਆਸਟਰੇਲੀਆ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਉਨ੍ਹਾਂ ਦੀਆਂ ਯੋਜਨਾਵਾਂ ਦਾ ਹਿੱਸਾ ਬਣੇ ਰਹਿਣਗੇ।

ਕੇਐੱਲ ਰਾਹੁਲ

ਦੱਖਣੀ ਅਫਰੀਕਾ ਖ਼ਿਲਾਫ਼ 15 ਸਤੰਬਰ ਤੋਂ ਧਰਮਸ਼ਾਲਾ ਵਿੱਚ ਸ਼ੁਰੂ ਹੋ ਰਹੀ ਤਿੰਨ ਟੀ-20 ਮੈਚਾਂ ਦੀ ਲੜੀ ਲਈ ਰਾਹੁਲ ਚਾਹਰ ਅਤੇ ਵਾਸ਼ਿੰਗਟਨ ਸੁੰਦਰ ਨੂੰ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਦੋਵੇਂ ਸਪਿੰਨਰ ਬੀਤੇ ਮਹੀਨੇ ਕੈਰੇਬਿਆਈ ਦੌਰੇ ’ਤੇ ਵੀ ਗਏ ਸਨ। ਪ੍ਰਸਾਦ ਨੇ ਕਿਹਾ, ‘‘ਅਸੀਂ ਟੀ-20 ਵਿਸ਼ਵ ਕੱਪ ਨੂੰ ਵੇਖਦਿਆਂ ਸਪਿੰਨ ਗੇਂਦਬਾਜ਼ੀ ਵਿਭਾਗ ਵਿੱਚ ਵੰਨ-ਸੁਵੰਨਤਾ ਲਿਆਉਣ ਲਈ ਨੌਜਵਾਨਾਂ ਨੂੰ ਪਰਖ ਰਹੇ ਹਾਂ। ਪਿਛਲੇ ਦੋ ਸਾਲਾਂ ਵਿੱਚ ਚਾਹਲ ਅਤੇ ਕੁਲਦੀਪ ਨੇ ਛੋਟੀ ਵੰਨਗੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਯਕੀਨੀ ਤੌਰ ’ਤੇ ਉਹ ਹੁਣ ਦੌੜ ਵਿੱਚ ਅੱਗੇ ਹਨ। ਗੱਲ ਸਿਰਫ਼ ਇੰਨੀ ਸੀ ਕਿ ਅਸੀਂ ਹੁਣ ਕੁੱਝ ਹੋਰ ਬਦਲਾਂ ਨੂੰ ਅਜਮਾ ਰਹੇ ਹਾਂ।’’
-ਪੀਟੀਆਈ

 

”ਲੋਕੇਸ਼ ਰਾਹੁਲ ਬੇਹੱਦ ਹੁਨਰਮੰਦ ਬੱਲੇਬਾਜ਼ ਹੈ। ਟੈਸਟ ਕ੍ਰਿਕਟ ਵਿੱਚ ਉਹ ਮੁਸ਼ਕਲ ਦੌਰ ’ਚੋਂ ਲੰਘ ਰਿਹਾ ਹੈ। ਅਸੀਂ ਉਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਫ਼ਿਕਰਮੰਦ ਹਾਂ। ਉਸ ਨੂੰ ਵਿਕਟ ’ਤੇ ਵੱਧ ਸਮਾਂ ਬਿਤਾਉਣਾ ਅਤੇ ਆਪਣੀ ਲੈਅ ਮੁੜ ਹਾਸਲ ਕਰਨੀ ਹੋਵੇਗੀ”
– ਐੱਮਐੱਸਕੇ ਪ੍ਰਸਾਦ, ਪ੍ਰਧਾਨ, ਭਾਰਤੀ ਕ੍ਰਿਕਟ ਚੋਣ ਕਮੇਟੀ

 

ਰਵੀ ਸ਼ਾਸਤਰੀ ਨੇ ਕੋਹਲੀ ਤੇ ਰੋਹਿਤ ਵਿਚਾਲੇ ਮਤਭੇਦਾਂ ਨੂੰ ਕੀਤਾ ਰੱਦ
ਦੁਬਈ: ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਸੀਮਤ ਓਵਰਾਂ ਦੀ ਟੀਮ ਦੇ ਉਪ-ਕਪਤਾਨ ਰੋਹਿਤ ਸ਼ਰਮਾ ਵਿਚਾਲੇ ਮਤਭੇਦ ਦੀਆਂ ਅਫਵਾਹਾਂ ਨੂੰ ਰੱਦ ਕਰਨ ਦੀ ਕੋਸ਼ਿਸ਼ ਕਰਦਿਆਂ ਮੁੱਖ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਨਜ਼ਰੀਏ ਵਿੱਚ ਫ਼ਰਕ ਨੂੰ ਮਤਭੇਦ ਨਹੀਂ ਸਮਝਣਾ ਚਾਹੀਦਾ। ਪਹਿਲਾਂ ਵੀ ਦੋਵੇਂ ਸੀਨੀਅਰ ਖਿਡਾਰੀਆਂ ਵਿਚਾਲੇ ਕਥਿਤ ਮਤਭੇਦ ਦੀਆਂ ਖ਼ਬਰਾਂ ਨੂੰ ਬਕਵਾਸ ਦੱਸ ਚੁੱਕੇ ਸ਼ਾਸਤਰੀ ਤੋਂ ਇੱਕ ਵਾਰ ਫਿਰ ਇਸ ਸਬੰਧੀ ਪੁੱਛਿਆ ਗਿਆ ਸੀ। ਸ਼ਾਸਤਰੀ ਨੇ ‘ਗਲਫ ਨਿਊਜ਼’ ਨੂੰ ਕਿਹਾ, ‘‘ਟੀਮ ਵਿੱਚ ਜਦੋਂ 15 ਖਿਡਾਰੀ ਹੁੰਦੇ ਹਨ ਤਾਂ ਹਮੇਸ਼ਾ ਉਨ੍ਹਾਂ ਦੇ ਨਜ਼ਰੀਏ ਵਿੱਚ ਵਖਰੇਵਾਂ ਹੁੰਦਾ ਹੈ, ਜਿਸ ਦੀ ਜ਼ਰੂਰਤ ਵੀ ਹੁੰਦੀ ਹੈ। ਮੈਂ ਨਹੀਂ ਚਾਹੁੰਦਾ ਕਿ ਸਾਰੇ ਇੱਕ ਹੀ ਗੱਲ ਕਰਨ।’’ ਉਸ ਨੇ ਕਿਹਾ, ‘‘ਗੱਲਬਾਤ ਹੋਣੀ ਚਾਹੀਦੀ ਹੈ ਅਤੇ ਤਾਂ ਹੀ ਕੋਈ ਕਿਸੇ ਨਵੀਂ ਰਣਨੀਤੀ ਬਾਰੇ ਸੋਚ ਸਕਦਾ ਹੈ, ਜਿਸ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਸ ਲਈ ਤੁਹਾਨੂੰ ਖਿਡਾਰੀਆਂ ਨੂੰ ਆਪਣੇ ਵਿਚਾਰ ਰੱਖਣ ਦਾ ਮੌਕਾ ਦੇਣਾ ਹੋਵੇਗਾ ਅਤੇ ਫਿਰ ਫ਼ੈਸਲਾ ਕਰਨਾ ਹੋਵੇਗਾ ਕਿ ਕਿਹੜਾ ਵੱਧ ਸਹੀ ਹੈ।’’ ਭਾਰਤੀ ਟੀਮ ਦੇ ਕੈਰੇਬਿਆਈ ਦੌਰੇ ’ਤੇ ਰਵਾਨਾ ਹੋਣ ਤੋਂ ਪਹਿਲਾਂ ਕੋਹਲੀ ਨੇ ਵੀ ਮਤਭੇਦ ਦੀਆਂ ਖ਼ਬਰਾਂ ਨੂੰ ਰੱਦ ਕੀਤਾ ਸੀ। ਟੀ-20 ਵਿਸ਼ਵ ਕੱਪ-2021 ਤੱਕ ਮੁੜ ਭਾਰਤੀ ਟੀਮ ਦੇ ਕੋਚ ਬਣੇ ਸ਼ਾਸਤਰੀ ਨੇ ਕਿਹਾ ਕਿ ਜੇਕਰ ਕੋਹਲੀ ਨਾਲ ਗੰਭੀਰ ਮਦਭੇਦ ਹੁੰਦੇ ਤਾਂ ਰੋਹਿਤ ਵਿਸ਼ਵ ਕੱਪ ਵਿੱਚ ਪੰਜ ਸੈਂਕੜਾ ਨਹੀਂ ਸੀ ਮਾਰ ਸਕਦਾ। -ਪੀਟੀਆਈ


Comments Off on ਟੈਸਟ ਸਲਾਮੀ ਬੱਲੇਬਾਜ਼ ਲਈ ਰੋਹਿਤ ਦਾ ਨਾਂ ਵਿਚਾਰਾਂਗੇ: ਪ੍ਰਸਾਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.