ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    ਵੋਟਰ ਸੂਚੀ ’ਚ ਨਾਮ ਹੋਣ ਵਾਲਾ ਵਿਅਕਤੀ ਹੀ ਪਾ ਸਕੇਗਾ ਵੋਟ !    

ਟੀਕਾ ਨਾ ਮਿਲਣ ’ਤੇ ਕੈਂਸਰ ਪੀੜਤ ਮਹਿਲਾ ਵੱਲੋਂ ਪ੍ਰਦਰਸ਼ਨ

Posted On September - 20 - 2019

ਪੀੜਤ ਮਹਿਲਾ ਆਪਣੇ ਪਰਿਵਾਰ ਨਾਲ ਪ੍ਰਦਰਸ਼ਨ ਕਰਦੀ ਹੋਈ।

ਸਰਬਜੀਤ ਸਿੰਘ ਭੰਗੂ
ਪਟਿਆਲਾ 19 ਸਤੰਬਰ
ਇਥੇ ਸਥਿਤ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਇਲਾਜ ਤਹਿਤ ਕੈਂਸਰ ਰੋਕੂ ਟੀਕਾ ਨਾ ਮਿਲਣ ’ਤੇ ਕੈਂਸਰ ਪੀੜਤ ਮਹਿਲਾ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਸਮੇਤ ਹਸਪਤਾਲ ਕੰਪਲੈਕਸ ਵਿਚ ਸਥਿਤ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਦੇ ਦਫ਼ਤਰ ਸਾਹਮਣੇ ਪ੍ਰਦਰਸ਼ਨ ਕੀਤਾ। ਬਾਅਦ ਵਿਚ ਗੌਰਮਿੰਟ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਵੱਲੋਂ ਟੀਕਾ ਮੁਹੱਈਆ ਕਰਵਾਉਣ ’ਤੇ ਹੀ ਪ੍ਰਦਸ਼ਨਕਾਰੀ ਸ਼ਾਂਤ ਹੋਏ।
ਪੀੜਤ ਮਹਿਲਾ ਦਾ ਤਰਕ ਸੀ ਕਿ ਕੈਂਸਰ ਤੋਂ ਪੀੜਤ ਹੋਣ ਕਰਕੇ ਬੁੱਧਵਾਰ ਨੂੰ ਉਸ ਨੂੰ ਛੇਵੀਂ ਵਾਰ ਕੀਮੋ ਲਗਾਈ ਗਈ ਸੀ, ਜਿਸ ਤਹਿਤ ਉਸ ਨੂੰ ਟੀਕਾ ਅੱਜ ਲੱਗਣਾ ਸੀ ਪਰ ਹਸਪਤਾਲ ਪੁੱਜਣ ’ਤੇ ਸਬੰਧਤ ਸਟਾਫ਼ ਨੇ ਹਸਪਤਾਲ ਵਿਚ ਇਹ ਟੀਕਾ ਨਾ ਹੋਣ ’ਤੇ ਟੀਕਾ ਖ਼ਰੀਦ ਕੇ ਲਿਆਉਣ ਲਈ ਆਖ ਦਿੱਤਾ। ਇਹ ਟੀਕਾ ਮਹਿੰਗਾ ਹੋਣ ਕਰਕੇ ਉਸ ਲਈ ਖਰੀਦਣਾ ਅਸੰਭਵ ਹੈ। ਜਦੋਂ ਸਰਕਾਰ ਵੱਲੋਂ ਕੈਂਸਰ ਦਾ ਇਲਾਜ ਮੁਫ਼ਤ ਕੀਤਾ ਹੋਇਆ ਹੈ ਤਾਂ ਟੀਕਿਆਂ ਦਾ ਪ੍ਰਬੰਧ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਹਸਪਤਾਲ ਦੀ ਹੈ। ਇਸ ਗੱਲ ਦਾ ਪਤਾ ਲੱਗਣ ’ਤੇ ਗੌਰਮਿੰਟ ਮੈਡੀਕਲ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਡਾ. ਕੇਕੇ ਅਗਰਵਾਲ ਨੇ ਮਰੀਜ਼ ਲਈ ਇਹ ਟੀਕਾ ਉਪਲਬੱਧ ਕਰਵਾਇਆ, ਜਿਸ ਦੀ ਉਨ੍ਹਾਂ ਨੇ ਪੁਸ਼ਟੀ ਕੀਤੀ।


Comments Off on ਟੀਕਾ ਨਾ ਮਿਲਣ ’ਤੇ ਕੈਂਸਰ ਪੀੜਤ ਮਹਿਲਾ ਵੱਲੋਂ ਪ੍ਰਦਰਸ਼ਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.