ਪੰਕਜ ਅਡਵਾਨੀ ਨੇ 22ਵਾਂ ਵਿਸ਼ਵ ਖ਼ਿਤਾਬ ਜਿੱਤਿਆ !    ਆਂਧਰਾ ਪ੍ਰਦੇਸ਼ ’ਚ ਸੈਲਾਨੀਆਂ ਦੀ ਕਿਸ਼ਤੀ ਪਲਟੀ, 12 ਡੁੱਬੇ !    ਓਮਾਨ ’ਚ ਸੜਕ ਹਾਦਸਾ; ਤਿੰਨ ਭਾਰਤੀ ਹਲਾਕ !    ਹਨੇਰਗ਼ਰਦੀ: ਅਤੀਤ ਤੇ ਵਰਤਮਾਨ... !    ਸਾਡੇ ਸਮਿਆਂ ਦਾ ਕੌੜਾ ਸੱਚ !    ਪਿਆਰ, ਸੁਰੱਖਿਆ, ਅਸੀਂ ਤੇ ਡਰੋਨ - ਪੀਜ਼ਾ ਕਿ ਬੰਬ? !    ਕੌਮਾਂਤਰੀ ਨਗਰ ਕੀਰਤਨ ਤਿਲੰਗਾਨਾ ਪੁੱਜਿਆ !    ਔਰਤ ਦਸ ਕਰੋੜ ਦੀ ਹੈਰੋਇਨ ਸਣੇ ਗ੍ਰਿਫ਼ਤਾਰ !    ਪ੍ਰਕਾਸ਼ ਪੁਰਬ: ਵਾਸ਼ਿੰਗਟਨ ’ਚ ਬਣੇਗੀ ਖਾਲਸਾ ਯੂਨੀਵਰਸਿਟੀ !    ਪੰਜਾਬ ਤੇ ਕਸ਼ਮੀਰ !    

ਟਿੱਪਰ ਦੀ ਫੇਟ ਵੱਜਣ ਕਾਰਨ ਸੱਸ ਦੀ ਮੌਤ, ਨੂੰਹ ਜ਼ਖ਼ਮੀ

Posted On September - 11 - 2019

ਟਿੱਪਰ ਮਾਲਕ ਆਪਣੀ ਪਿਸਤੌਲ ਦਿਖਾਉਂਦਾ ਹੋਇਆ।

ਦਲਬੀਰ ਸੱਖੋਵਾਲੀਆ
ਬਟਾਲਾ, 10 ਸਤੰਬਰ
ਇੱਥੋਂ ਦੇ ਡੇਰਾ ਬਾਬਾ ਨਾਨਕ ਸੜਕ ’ਤੇ ਪੈਂਦੇ ਕਸਬਾ ਕੋਟਲੀ ਸੂਰਤ ਮੱਲ੍ਹੀ ਕੋਲ ਪੈਂਦੇ ਪਿੰਡ ਦੇਹੜ ’ਚ ਰੇਤ ਨਾਲ ਭਰੇ ਟਿੱਪਰ ਦੀ ਲਪੇਟ ਵਿੱਚ ਮੋਪੇਡ ਸਵਾਰ ਨੂੰਹ-ਸੱਸ ਆ ਗਈਆਂ।ਇਸ ਘਟਨਾ ਵਿੱਚ ਸੱਸ ਦੀ ਮੌਤ ਹੋ ਗਈ। ਟਿੱਪਰ ਚਾਲਕ ਨੇ ਵਾਹਨ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਚਾਲਕ ਨੇ ਉਲਟਾ ਪੀੜਤ ਪਰਿਵਾਰ ਖ਼ਿਲਾਫ਼ ਹੀ ਪਿਸਤੌਲ ਤਾਣ ਲਈ। ਪੀੜਤ ਪਰਿਵਾਰ ਨੇ ਪੁਲੀਸ ਤੋਂ ਮੰਗ ਕੀਤੀ ਕਿ ਮੁਲਜ਼ਮ ਨੂੰ ਕਾਬੂ ਕਰ ਕੇ ਕਾਰਵਾਈ ਕੀਤੀ ਜਾਵੇ। ਜਾਣਕਾਰੀ ਅਨੁਸਾਰ ਗੁਰਦੇਵ ਸਿੰਘ ਰਜਾਦਾ ਨੇ ਦੱਸਿਆ ਕਿ ਸਰਬਜੀਤ ਕੌਰ ਅਤੇ ਉਸ ਦੀ ਸੱਸ ਅਮਰਜੀਤ ਕੌਰ(60) ਪਤਨੀ ਅਜੀਤ ਸਿੰਘ ਵਾਸੀ ਪਿੰਡ ਦੇਹੜ ਮੋਪੇਡ ਨੰਬਰ ’ਤੇ ਸਵਾਰ ਹੋ ਕੇ ਅੱਡਾ ਕੋਟਲੀ ਸੂਰਤ ਮੱਲੀ ਤੋਂ ਪਿੰਡ ਦੇਹੜ ਪਰਤ ਰਹੀਆਂ ਸਨ। ਜਦੋਂ ਕੋਟਲੀ ਸੂਰਤ ਮੱਲੀ ਤੋਂ ਬਾਹਰ ਥੋੜ੍ਹੀ ਦੂਰ ਪੁੱਜੀਆਂ ਤਾਂ ਅਗਲੇ ਪਾਸੇ ਤੋਂ ਆ ਰਹੇ ਤੇਜ਼ ਰਫ਼ਤਾਰ ਓਵਰਲੋਡ ਟਿੱਪਰ(ਪੀਬੀ07 ਕਯੂ ਡਬਲਯੂ 2382) ਨੇ ਆਪਣੀ ਲਪੇਟ ਵਿੱਚ ਲੈ ਲਿਆ। ਘਟਨਾ ਵਿੱਚ ਅਮਰਜੀਤ ਕੌਰ ਟਿੱਪਰ ਦੇ ਹੇਠਾਂ ਆ ਗਈ ਅਤੇ ਉਸ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਸਰਬਜੀਤ ਕੌਰ ਦੇ ਵੀ ਗੰਭੀਰ ਸੱਟਾਂ ਲੱਗੀਆਂ। ਜ਼ਖ਼ਮੀ ਔਰਤ ਨੇ ਆਪਣੇ ਪਰਿਵਾਰ ਨੂੰ ਘਟਨਾ ਸਬੰਧੀ ਜਾਣਕਾਰੀ ਦਿੱਤੀ ਤਾਂ ਇਸ ਦੌਰਾਨ ਟਿੱਪਰ ਚਾਲਕ ਭੱਜਣ ਵਿੱਚ ਸਫਲ ਹੋ ਗਿਆ ਅਤੇ ਪੁਲੀਸ ਵੀ ਮੌਕੇ ’ਤੇ ਪੁੱਜੀ। ਪੀੜਤ ਪਰਿਵਾਰ ਦੇ ਹਰਵਿੰਦਰ ਸਿੰਘ ਨੇ ਪੁਲੀਸ ਥਾਣਾ ਕੋਟਲੀ ਸੂਰਤ ਮੱਲ੍ਹੀ ਕੋਲ ਰਿਪੋਰਟ ਦਰਜ ਕਰਵਾ ਕੇ ਪਿਸਤੌਲ ਤਾਣਨ ਵਾਲੇ ਉਕਤ ਨੌਜਵਾਨ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਟਿੱਪਰ ਮਾਲਕ ਵੱਲੋਂ ਟਰੱਕ ਟਿੱਪਰ ਭਜਾਉਣ ਦੀ ਕੋਸ਼ਿਸ਼ ਦੌਰਾਨ ਉਨ੍ਹਾਂ ਦੇ ਪਰਿਵਾਰਕ ਜੀਆਂ ’ਤੇ ਪੁਲੀਸ ਦੀ ਹਾਜ਼ਰੀ ਵਿੱਚ ਪਿਸਤੌਲ ਤਾਣ ਲਈ। ਪੀੜਤਾਂ ਨੇ ਐਸਐਸਪੀ ਬਟਾਲਾ ਤੋਂ ਕਾਰਵਾਈ ਮੰਗੀ ਹੈ। ਪੁਲੀਸ ਨੇ ਸਰਬਜੀਤ ਕੌਰ ਦੇ ਬਿਆਨਾਂ ’ਤੇ 279/ 304/427 ਬਾਅਦ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।


Comments Off on ਟਿੱਪਰ ਦੀ ਫੇਟ ਵੱਜਣ ਕਾਰਨ ਸੱਸ ਦੀ ਮੌਤ, ਨੂੰਹ ਜ਼ਖ਼ਮੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.