ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਟਰੱਕਾਂ ਨੂੰ ਜਬਰੀ ਰੋਕਣ ਲੱਗੇ ਗੁੰਡਾ ਟੈਕਸ ਵਾਲਿਆਂ ਦੇ ਕਰਿੰਦੇ

Posted On September - 11 - 2019

ਮੀਡੀਆ ਨੂੰ ਜਾਣਕਾਰੀ ਦਿੰਦਾ ਹੋਇਆ ਟਿੱਪਰ ਚਾਲਕ। -ਫੋਟੋ: ਜਗਮੋਹਨ ਸਿੰਘ

ਜਗਮੋਹਨ ਸਿੰਘ
ਘਨੌਲੀ, 10 ਸਤੰਬਰ
ਰੂਪਨਗਰ ਜ਼ਿਲ੍ਹੇ ਖਣਨ ਦੀਆਂ ਖੱਡਾਂ ਦਾ ਠੇਕਾ ਲੈਣ ਵਾਲੇ ਠੇਕੇਦਾਰਾਂ ਨੇ ਆਪਣੇ ਠੇਕੇ ਦੀ ਮਿਆਦ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਸੂਲੀ ਲਈ ਕਰਿੰਦਿਆਂ ਨੂੰ ਸੜਕਾਂ ’ਤੇ ਬਿਠਾ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਠੇਕੇਦਾਰਾਂ ਵੱਲੋਂ ਆਪਣੀਆਂ ਮਨਜ਼ੂਰਸ਼ੁਦਾ ਖੱਡਾਂ ਦੀ ਥਾਂ ਸੜਕਾਂ ’ਤੇ ਬਿਠਾਏ ਇਹ ਕਰਿੰਦੇ ਜਿੱਥੇ ਸੜਕਾਂ ਤੋਂ ਲੰਘਣ ਵਾਲੇ ਵਾਹਨਾਂ ਦੇ ਨੰਬਰ ਨੋਟ ਕਰਕੇ ਆਪਣੇ ਆਕਾਵਾਂ ਨੂੰ ਦਿੰਦੇ ਰਹਿੰਦੇ ਹਨ ਤਾਂ ਜੋ ਉਹ ਸਬੰਧਤ ਕਰੱਸ਼ਰ ’ਤੇ ਜਾ ਕੇ ਉਸ ਤੋਂ ਤੈਅ ਕੀਤੀ ਰਾਇਲਟੀ ਵਸੂਲ ਸਕਣ ਤੇ ਨਾਲ ਹੀ ਇਹ ਹਿਮਾਚਲ ਪ੍ਰਦੇਸ਼ ਤੋਂ ਆਈਆਂ ਗੱਡੀਆਂ ਨੂੰ ਵੀ ਜ਼ਬਰਦਸਤੀ ਘੇਰ ਕੇ ਉਨ੍ਹਾਂ ਤੋਂ ਕਥਿਤ ਤੌਰ ’ਤੇ ਰਾਇਲਟੀ ਮੰਗਦੇ ਹਨ। ਰਾਇਲਿਟੀ ਦੇਣ ਤੋਂ ਨਾਂਹ ਕਰਨ ਵਾਲੇ ਵਾਹਨ ਚਾਲਕਾਂ ਨੂੰ ਇਹ ਕਰਿੰਦੇ ਪੁਲੀਸ ਜਾਂ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਤੋਂ ਪ੍ਰੇਸ਼ਾਨ ਕਰਵਾਉਂਦੇ ਹਨ। ਬੀਤੀ ਦੇਰ ਸ਼ਾਮ ਹਿਮਾਚਲ ਪ੍ਰਦੇਸ਼ ਤੋਂ ਆਪਣੇ ਟਿੱਪਰਾਂ ਵਿੱਚ ਮਾਲ ਭਰ ਕੇ ਲਿਆਏ ਇੱਕ ਲੁੱਕ ਪਲਾਂਟ ਦੇ ਮਾਲਕ ਬਲਵਿੰਦਰ ਸਿੰਘ ਧਨੋਆ ਦੇ ਟਿੱਪਰ ਚਾਲਕ ਕੋਲ ਸਾਰੇ ਦਸਤਾਵੇਜ਼ ਪੂਰੇ ਹੋਣ ਦੇ ਬਾਵਜੂਦ ਇਨ੍ਹਾਂ ਕਾਰਿੰਦਿਆਂ ਨੇ ਟਿੱਪਰ ਨੂੰ ਘੇਰ ਲਿਆ। ਬਲਵਿੰਦਰ ਸਿੰਘ ਧਨੋਆ ਦੇ ਸਾਥੀਆਂ ਨੇ ਦੱਸਿਆ ਕਿ ਜਦੋਂ ਉਹ ਆਪਣੇ ਡਰਾਈਵਰ ਵੱਲੋਂ ਜ਼ਬਰਦਸਤੀ ਟਿੱਪਰ ਘੇਰੇ ਜਾਣ ਸਬੰਧੀ ਸੂਚਨਾ ਪ੍ਰਾਪਤ ਹੋਣ ’ਤੇ ਭਰਤਗੜ੍ਹ ਪੁੱਜੇ ਤਾਂ ਉਦੋਂ ਤੱਕ ਉਨ੍ਹਾਂ ਦੇ ਟਿੱਪਰ ਨੂੰ ਪੁਲੀਸ ਫੜ ਕੇ ਭਰਤਗੜ੍ਹ ਚੌਕੀ ਲਿਜਾ ਚੁੱਕੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਨਾਜਾਇਜ਼ ਤੌਰ ’ਤੇ ਰਾਇਲਟੀ ਵਸੂਲਣ ਲਈ ਸੜਕਾਂ ’ਤੇ ਬੈਠੇ ਕਾਰਿੰਦਿਆਂ ਨੇ ਜਿੱਥੇ ਉਨ੍ਹਾਂ ਦੇ ਡਰਾਈਵਰ ਨੂੰ ਧਮਕੀਆਂ ਦਿੱਤੀਆਂ ਉੱਥੇ ਹੀ ਪੁਲੀਸ ਚੌਕੀ ਭਰਤਗੜ੍ਹ ਦੇ ਇੰਚਾਰਜ ਨੇ ਵੀ ਅੰਡਰ ਲੋਡ ਹੋਣ ਦੇ ਬਾਵਜੂਦ ਟਿੱਪਰ ਦੇ ਓਵਰਲੋਡ ਹੋਣ ਦਾ ਚਲਾਨ ਕੱਟ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕਾਰਿੰਦਿਆਂ ਅਤੇ ਚੌਕੀ ਇੰਚਾਰਜ ਖ਼ਿਲਾਫ਼ ਥਾਣਾ ਸਦਰ ਕੀਰਤਪੁਰ ਸਾਹਿਬ ’ਚ ਲਿਖਤੀ ਦਰਖਾਸਤ ਦੇ ਦਿੱਤੀ ਹੈ ਅਤੇ ਜੇਕਰ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਉਹ ਹਾਈ ਕੋਰਟ ਜਾਣਗੇ। ਉੱਧਰ ਭਰਤਗੜ੍ਹ ਪੁਲੀਸ ਚੌਕੀ ਦੇ ਇੰਚਾਰਜ ਸੋਹਨ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਾਰਵਾਈ ਨਿਯਮਾਂ ਮੁਤਾਬਿਕ ਕੀਤੀ ਗਈ ਹੈ।
ਲੁੱਕ ਪਲਾਂਟ ਦੇ ਮਾਲਕ ਬਲਵਿੰਦਰ ਸਿੰਘ ਧਨੋਆ ਨੇ ਦੱਸਿਆ ਕਿ ਉਨ੍ਹਾਂ ਨੂੰ ਮਜਬੂਰੀ ਵਸ ਮਾਲ ਹਿਮਾਚਲ ਪ੍ਰਦੇਸ਼ ਦੇ ਕਰੱਸ਼ਰਾਂ ਤੋਂ ਖਰੀਦਣਾ ਪੈ ਰਿਹਾ ਹੈ, ਕਿਉਂਕਿ ਪੰਜਾਬ ਦੇ ਕਰੱਸ਼ਰਾਂ ’ਤੇ ਜ਼ਿਆਦਾਤਰ ਚਿੱਟਾ ਮਾਲ ਮਿਲਦਾ ਹੈ, ਜਿਹੜਾ ਕਿ ਸਰਕਾਰੀ ਕੰਮਾਂ ਲਈ ਪਾਸ ਨਹੀਂ ਹੁੰਦਾ ਤੇ ਦੂਜਾ ਹਿਮਾਚਲ ਪ੍ਰਦੇਸ਼ ਨਾਲੋਂ ਕਿਤੇ ਜ਼ਿਆਦਾ ਮਹਿੰਗਾ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਹਿਮਾਚਲ ਪ੍ਰਦੇਸ਼ ਤੋਂ ਸਰਕਾਰੀ ਕੰਮਾਂ ਲਈ ਸਾਫ ਸੁਥਰਾ ਤੇ ਵਧੀਆ ਮਾਲ ਸਸਤੇ ਰੇਟਾਂ ’ਤੇ ਮਿਲਦਾ ਹੈ।


Comments Off on ਟਰੱਕਾਂ ਨੂੰ ਜਬਰੀ ਰੋਕਣ ਲੱਗੇ ਗੁੰਡਾ ਟੈਕਸ ਵਾਲਿਆਂ ਦੇ ਕਰਿੰਦੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.