ਪੰਕਜ ਅਡਵਾਨੀ ਨੇ 22ਵਾਂ ਵਿਸ਼ਵ ਖ਼ਿਤਾਬ ਜਿੱਤਿਆ !    ਆਂਧਰਾ ਪ੍ਰਦੇਸ਼ ’ਚ ਸੈਲਾਨੀਆਂ ਦੀ ਕਿਸ਼ਤੀ ਪਲਟੀ, 12 ਡੁੱਬੇ !    ਓਮਾਨ ’ਚ ਸੜਕ ਹਾਦਸਾ; ਤਿੰਨ ਭਾਰਤੀ ਹਲਾਕ !    ਹਨੇਰਗ਼ਰਦੀ: ਅਤੀਤ ਤੇ ਵਰਤਮਾਨ... !    ਸਾਡੇ ਸਮਿਆਂ ਦਾ ਕੌੜਾ ਸੱਚ !    ਪਿਆਰ, ਸੁਰੱਖਿਆ, ਅਸੀਂ ਤੇ ਡਰੋਨ - ਪੀਜ਼ਾ ਕਿ ਬੰਬ? !    ਕੌਮਾਂਤਰੀ ਨਗਰ ਕੀਰਤਨ ਤਿਲੰਗਾਨਾ ਪੁੱਜਿਆ !    ਔਰਤ ਦਸ ਕਰੋੜ ਦੀ ਹੈਰੋਇਨ ਸਣੇ ਗ੍ਰਿਫ਼ਤਾਰ !    ਪ੍ਰਕਾਸ਼ ਪੁਰਬ: ਵਾਸ਼ਿੰਗਟਨ ’ਚ ਬਣੇਗੀ ਖਾਲਸਾ ਯੂਨੀਵਰਸਿਟੀ !    ਪੰਜਾਬ ਤੇ ਕਸ਼ਮੀਰ !    

ਟਰੰਪ ਨੇ ਭਾਰਤੀ ਅਮਰੀਕੀ ਨੂੰ ਫਲੋਰਿਡਾ ’ਚ ਸੰਘੀ ਜੱਜ ਨਿਯੁਕਤ ਕੀਤਾ

Posted On September - 11 - 2019

ਵਾਸ਼ਿੰਗਟਨ, 10 ਸਤੰਬਰ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ ਭਾਰਤੀ ਅਮਰੀਕੀ ਨੂੰ ਫਲੋਰਿਡਾ ’ਚ ਸੰਘੀ ਜੱਜ ਨਿਯੁਕਤ ਕੀਤਾ ਹੈ। ਅਨੁਰਾਗ ਸਿੰਘਲ ਉਨ੍ਹਾਂ 17 ਸੰਘੀ ਜੱਜਾਂ ’ਚ ਸ਼ਾਮਿਲ ਹਨ, ਜਿਨ੍ਹਾਂ ਦੇ ਨਾਂ ਵਾਈਟ ਹਾਊਸ ਨੇ ਸੈਨੇਟ ਨੂੰ ਭੇਜੇ ਹਨ। ਜੇਕਰ ਉਨ੍ਹਾਂ ਦੇ ਨਾਂ ਨੂੰ ਸੈਨੇਟ ਦੀ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਉਹ ਜੇਮਸ ਆਈ ਕੋਹਨ ਦਾ ਸਥਾਨ ਲੈਣਗੇ। ਸਿੰਘਲ ਫਲੋਰਿਡਾ ’ਚ ਇਸ ਅਹੁਦੇ ਲਈ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਅਮਰੀਕੀ ਹਨ। ਉਨ੍ਹਾਂ ਦੇ ਨਾਮ ’ਤੇ ਸਹਿਮਤੀ ਲਈ ਸੈਨੇਟ ਦੀ ਜੁਡੀਸ਼ਰੀ ਕਮੇਟੀ ’ਚ ਬੁੱਧਵਾਰ ਨੂੰ ਸੁਣਵਾਈ ਹੋਣੀ ਹੈ। ਫਿਲਹਾਲ ਉਹ ਫਲੋਰਿਡਾ ’ਚ 17ਵੇਂ ਸਰਕਿਟ ਕੋਰਟ ’ਚ ਅਹੁਦੇ ’ਤੇ ਬਿਰਾਜਮਾਨ ਹਨ। ਉਨ੍ਹਾਂ ਦੇ ਮਾਤਾ-ਪਿਤਾ 1960 ’ਚ ਅਮਰੀਕਾ ਆਏ ਸਨ। -ਪੀਟੀਆਈ

 


Comments Off on ਟਰੰਪ ਨੇ ਭਾਰਤੀ ਅਮਰੀਕੀ ਨੂੰ ਫਲੋਰਿਡਾ ’ਚ ਸੰਘੀ ਜੱਜ ਨਿਯੁਕਤ ਕੀਤਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.