ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਜੰਮੂ ਕਸ਼ਮੀਰ ਬਾਰੇ ਪਟੇਲ ਸਹੀ ਤੇ ਨਹਿਰੂ ਗ਼ਲਤ: ਪ੍ਰਸਾਦ

Posted On September - 12 - 2019

ਅਹਿਮਦਾਬਾਦ, 11 ਸਤੰਬਰ
ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਅੱਜ ਕਿਹਾ ਕਿ ਆਜ਼ਾਦੀ ਮਗਰੋਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਵੱਲੋਂ ਜੰਮੂ ਕਸ਼ਮੀਰ ਮੁੱਦੇ ਪ੍ਰਤੀ ਅਪਣਾਈ ਪਹੁੰਚ ਪੂਰੀ ਤਰ੍ਹਾਂ ਗ਼ਲਤ ਸੀ ਜਦੋਂਕਿ ਤਤਕਾਲੀ ਗ੍ਰਹਿ ਮੰਤਰੀ ਸਰਦਾਰ ਵੱਲਭਭਾਈ ਪਟੇਲ ਇਸ ਮੁੱਦੇ ’ਤੇ ਸਹੀ ਸਨ। ਮੌਜੂਦਾ ਐਨਡੀਏ ਸਰਕਾਰ ਵੱਲੋਂ ਜੰਮੂ ਕਸ਼ਮੀਰ ਨੂੰ ਧਾਰਾ 370 ਤਹਿਤ ਮਿਲਿਆ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਦਾ ਹਵਾਲਾ ਦਿੰਦਿਆਂ ਪ੍ਰਸਾਦ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜਿਹਾ ਕਰਨ ਲਈ ਸਿਰੇ ਦੀ ਦਲੇਰੀ ਵਿਖਾਈ ਤੇ ‘ਇਤਿਹਾਸਕ ਬੱਜਰ ਗ਼ਲਤੀ’ ਨੂੰ ਦਰੁਸਤ ਕੀਤਾ। ਸ੍ਰੀ ਪ੍ਰਸਾਦ, ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਪਹਿਲੇ ਸੌ ਦਿਨਾਂ ਦੀਆਂ ਪ੍ਰਾਪਤੀਆਂ ਗਿਣਾਉਣ ਲਈ ਰੱਖੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਇਥੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਪ੍ਰਸਾਦ ਨੇ ਕਿਹਾ, ‘‘ਮੈਂ ਕਹਿਣਾ ਚਾਹਾਂਗਾ ਕਿ ਜੰਮੂ ਕਸ਼ਮੀਰ ਵਿੱਚ, ਸਰਦਾਰ ਪਟੇਲ ਸਹੀ ਤੇ ਜਵਾਹਰਲਾਲ ਨਹਿਰੂ ਗ਼ਲਤ ਸਨ। ਧਾਰਾ 370 ਉਸ ਮੌਕੇ ਕੀਤੀ ਇਤਿਹਾਸਕ ਬੱਜਰ ਗ਼ਲਤੀ ਸੀ ਅਤੇ ਨਰਿੰਦਰ ਮੋਦੀ ਨੇ ਹੁਣ ਸਾਡੇ ਪ੍ਰਧਾਨ ਮੰਤਰੀ ਵਜੋਂ, ਸਿਰੇ ਦੀ ਦਲੇਰੀ ਵਿਖਾਉਂਦਿਆਂ ਉਸ ਇਤਿਹਾਸਕ ਗ਼ਲਤੀ ਨੂੰ ਦਰੁਸਤ ਕੀਤਾ ਹੈ।’’ ਉਨ੍ਹਾਂ ਕਿਹਾ, ‘ਧਾਰਾ 370 ਨੂੰ ਮਨਸੂਖ਼ ਕਰਨਾ ਇਤਿਹਾਸਕ ਤੇ ਹਿੰਮਤੀ ਫ਼ੈਸਲਾ ਹੈ, ਜੋ ਜੰਮੂ ਕਸ਼ਮੀਰ ਦੇ ਨਾਲ ਦੇਸ਼ ਹਿੱਤ ਵਿੱਚ ਹੈ। ਮੈਂ ਪ੍ਰਧਾਨ ਮੰਤਰੀ ਵੱਲੋਂ ਵਿਖਾਈ ਦਲੇਰੀ ਲਈ ਉਨ੍ਹਾਂ ਨੂੰ ਮੁਬਾਰਕਬਾਦ ਦਿੰਦਾ ਹਾਂ। ਮੈਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਉਨ੍ਹਾਂ ਦੀ ਰਣਨੀਤਕ ਯੋਜਨਾਬੰਦੀ ਤੇ ਇਸ ਫੈਸਲੇ ਨੂੰ ਅਮਲ ਵਿੱਚ ਲਿਆਉਣ ਲਈ ਕੀਤੇ ਯਤਨਾਂ ਲਈ ਵਧਾਈ ਦੇਵਾਂਗਾ।’ -ਪੀਟੀਆਈ

 


Comments Off on ਜੰਮੂ ਕਸ਼ਮੀਰ ਬਾਰੇ ਪਟੇਲ ਸਹੀ ਤੇ ਨਹਿਰੂ ਗ਼ਲਤ: ਪ੍ਰਸਾਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.